ITR Deadline: 31 ਜੁਲਾਈ ਤੋਂ ਬਾਅਦ ਕੀ ਫਾਈਲ ਕਰ ਸਕਦੇ ਹਾਂ ਇਨਕਮ ਟੈਕਸ ਰਿਟਰਨ? ਜਾਣੋ ਕਿੰਨਾ ਲੱਗੇਗਾ ਜੁਰਮਾਨਾ
ITR Deadline: ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਅੱਜ (31 ਜੁਲਾਈ) ਆਖਰੀ ਤਾਰੀਕ ਹੈ।
ITR Deadline: ਜੇਕਰ ਤੁਸੀਂ 31 ਜੁਲਾਈ ਤੋਂ ਬਾਅਦ ITR ਫਾਈਲ ਕਰਦੇ ਹੋ ਅਤੇ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਤੁਹਾਨੂੰ 5,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਜਦੋਂ ਕਿ ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਹਾਨੂੰ 1,000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਜੇਕਰ ਤੁਸੀਂ 31 ਦਸੰਬਰ 2024 ਤੋਂ ਬਾਅਦ ITR ਫਾਈਲ ਕਰਦੇ ਹੋ, ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਇਨਕਮ ਟੈਕਸ ਦਾਖ਼ਲ ਕਰਨ ਦੀ ਅੱਜ (31 ਜੁਲਾਈ) ਆਖ਼ਰੀ ਤਾਰੀਕ ਹੈ। ਵਿਭਾਗ ਨੇ ਟੈਕਸ ਭਰਨ ਵਾਲੇ ਲੋਕਾਂ ਨੂੰ ਆਖਰੀ ਸਮੇਂ ਦਿੱਕਤਾਂ ਤੋਂ ਬਚਣ ਲਈ ਜਲਦ ਤੋਂ ਜਲਦ ਆਈਟੀਆਰ ਫਾਈਲ ਕਰਨ ਦੀ ਅਪੀਲ ਵੀ ਕੀਤੀ ਸੀ।
ਜੇਕਰ ਤੁਸੀਂ ਸੋਚ ਰਹੇ ਹੋ ਕਿ 31 ਜੁਲਾਈ 2024 ਤੋਂ ਬਾਅਦ ਆਈਟੀਆਰ ਫਾਈਲ ਕਰ ਸਕਦੇ ਹਨ ਜਾਂ ਨਹੀਂ ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਦਾਖ਼ਲ ਕਰਨ ਦੀ ਆਖਰੀ ਤਾਰੀਕ 31 ਜੁਲਾਈ 2024 ਹੈ। ਇਸ ਤੋਂ ਬਾਅਦ ਇਨਕਮ ਟੈਕਸ ਦਾਖਲ ਕਰਨ ਉਤੇ ਜੁਰਮਾਨੇ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
31 ਜੁਲਾਈ 2024 ਤੋਂ ਪਹਿਲਾਂ ਇਨਕਮ ਟੈਕਸ ਦਾਖ਼ਲ ਕਰਨ ਉਤੇ ਤੁਹਾਡੇ ਕੋਲ ਟੈਕਸ ਸਲੈਬ ਵਿੱਚ ਦੋ ਆਪਸ਼ਨ ਚੁਣਨ ਦਾ ਮੌਕਾ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਇਨਕਮ ਟੈਕਸ ਦਾਖ਼ਲ ਕਰਨ ਉਤੇ ਤੁਹਾਡੀ ਸਮੱਸਿਆ ਵਧ ਸਕਦੀ ਹੈ। ਦਰਅਸਲ ਨਿਊ ਟੈਕਸ ਰਿਜ਼ੀਮ ਹੁਣ ਲਈ ਇੱਕ ਦੂਜੀ ਆਪਸ਼ਨ ਵਿੱਚ ਹੈ। ਹਾਲਾਂਕਿ ਟੈਕਸਪੇਅਰਸ ਓਲਡ ਟੈਕਸ ਰਿਜ਼ੀਮ ਉਤੇ ਹੀ ਹੈ, ਜਿਸ ਨਾਲ ਉਨ੍ਹਾਂ ਨੂੰ ਡਿਡਕਸ਼ਨ ਲਾਭ ਮਿਲਣ ਦੇ ਨਾਲ ਟੈਕਸ ਵਿੱਚ ਬਚਤ ਦਾ ਵੀ ਲਾਭ ਮਿਲ ਸਕੇਗਾ। ਉਥੇ ਜੇਕਰ 31 ਜੁਲਾਈ ਤੋਂ ਬਾਅਦ ਨਿਊ ਟੈਕਸ ਰਿਜ਼ੀਮ ਹੀ ਰਿਹਾ ਤਾਂ ਤੁਹਾਡੇ ਲਈ ਓਲਡ ਰਿਜ਼ੀਮ ਦਾ ਆਪਸ਼ਨ ਨਹੀਂ ਮਿਲ ਸਕੇਗਾ।
ਦੇਰੀ ਨਾਲ ਆਈਟੀਆਰ ਫਾਈਲ ਕਰਨ 'ਤੇ ਜੁਰਮਾਨਾ
31 ਜੁਲਾਈ ਤੋਂ ਬਾਅਦ ਆਈਟੀਆਰ ਫਾਈਲ ਕਰਨ ਉਤੇ ਜੁਰਮਾਨਾ ਅਦਾ ਕਰਨਾ ਪਵੇਗਾ। ਇਸ ਤਾਰੀਕ ਤੋਂ ਬਾਅਦ ਤੁਹਾਨੂੰ 1000 ਰੁਪਏ ਤੋਂ 5000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਟੈਕਸੇਬਲ ਇਨਕਮ 5 ਲੱਖ ਰੁਪਏ ਤੋਂ ਘੱਟ ਹੋਣ ਉਤੇ 1000 ਰੁਪਏ ਦਾ ਜੁਰਮਾਨਾ ਹੈ ਜਦਕਿ 5 ਲੱਖ ਰੁਪਏ ਤੋਂ ਜ਼ਿਆਦਾ ਟੈਕਸੇਬਲ ਇਨਕਮ ਹੋਣ ਉਤੇ 5000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਨਕਮ ਟੈਕਸ ਐਕਟ ਦੀ ਧਾਰਾ 234A ਮੁਤਾਬਕ ਲੇਟ ਆਈਟੀਆਰ ਫਾਈਲ ਕਰਨ 'ਤੇ ਪ੍ਰਤੀ ਮਹੀਨਾ 1% ਜਾਂ ਇਸ ਦੇ ਕੁਝ ਹਿੱਸੇ ਦਾ ਵਿਆਜ ਵਸੂਲਿਆ ਜਾਂਦਾ ਹੈ। ਸਵੈ-ਮੁਲਾਂਕਣ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲਤਾ ਜਾਂ ਘੱਟ ਭੁਗਤਾਨ ਕਰਨ 'ਤੇ ਇਨਕਮ ਟੈਕਸ ਐਕਟ ਦੀ ਧਾਰਾ 140A(3) ਦੇ ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕਾਬਿਲੇਗੌਰ ਹੈ ਕਿ ਇਹ ਜੁਰਮਾਨਾ ਟੈਕਸ ਦੀ ਰਾਸ਼ੀ ਤੋਂ ਜ਼ਿਆਦਾ ਨਹੀਂ ਹੋ ਸਕਦਾ ਹੈ।
ਕੀ ਹੈ ਰਿਵਾਈਜ਼ਡ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਕ
ਜੇ ਤੁਸੀ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ ਤਾਂ ਆਈਟੀਆਰ ਦੀ ਆਖਰੀ ਤਾਰੀਕ ਤੋਂ ਪਹਿਲਾਂ ਇਨਕਮ ਟੈਕਸ ਦਾਖ਼ਲ ਕਰ ਲਵੋ। ਹਾਲਾਂਕਿ ਕਿਸੇ ਵਜ੍ਹਾ ਕਰਕੇ 31 ਜੁਲਾਈ ਤੱਕ ਜਾਂ ਫਿਰ ਆਈਟੀਆਰ ਫਾਈਲ ਦੀ ਆਖਰੀ ਤਾਰੀਕ ਤੁਸੀਂ ਆਈਟੀਆਰ ਫਾਈਲ ਕਰ ਦਿੰਦੇ ਹੋ ਪਰ ਉਸ ਵਿੱਚ ਕੋਈ ਗਲਤੀ ਜਾਂ ਕੋਈ ਵੇਰਵਾ ਰਹਿ ਛੁੱਟ ਜਾਂਦਾ ਹੈ ਤਾਂ ਰਿਵਾਈਜ਼ਡ ਰਿਟਰਨ ਫਾਈਲ ਕਰ ਸਕਦੇ ਹੋ।
ਇਸ ਲਈ ਆਖਰੀ ਤਾਰੀਕ 31 ਦਸੰਬਰ 2024 ਹੈ। ਇਸ ਤਾਰੀਕ ਤੱਕ ਕਿੰਨੀ ਵਾਰ ਵੀ ਇਨਕਮ ਟੈਕਸ ਰਿਟਰਨ ਫਾਈਲ ਨੂੰ ਰਿਵਾਈਜ਼ਡ ਕਰ ਸਕਦੇ ਹੋਏ। ਇਸ ਲਈ ਨਾ ਤਾਂ ਕੋਈ ਜੁਰਮਾਨਾ ਲੱਗਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਫੀਸ ਦੇਣੀ ਪੈਂਦੀ ਹੈ। ਆਈਟੀਆਰ ਫਾਈਲ ਦੀ ਆਖਰੀ ਤਾਰੀਕ ਨਿਕਲਣ ਉਤੇ ਕਰਦਾਤਾ 31 ਦਸੰਬਰ 2024 ਤੱਕ ਦੇਰੀ ਨਾਲ ਰਿਟਰਨ ਫਾਈਲ ਕਰ ਸਕਦਾ ਹਨ।