Jammu and Kashmir's Poonch Encounter Today News: ਜੰਮੂ-ਕਸ਼ਮੀਰ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੁੰਛ ਖੇਤਰ ਵਿੱਚ ਸੋਮਵਾਰ ਨੂੰ ਐਲਓਸੀ ਦੀ ਰਾਖੀ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ।  


COMMERCIAL BREAK
SCROLL TO CONTINUE READING

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਗਵਾਰ ਸੈਕਟਰ ਵਿੱਚ ਚੌਕਸ ਸੈਨਿਕਾਂ ਵੱਲੋਂ ਤੜਕੇ ਹਨੇਰੇ ਵਿੱਚ ਇਸ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੁਝ ਅੱਤਵਾਦੀਆਂ ਦੀ ਹਰਕਤ ਵੇਖੀ ਗਈ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਮੁਕਾਬਲੇ ਵਿੱਚ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ।  


ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਅੱਤਵਾਦੀ ਨੂੰ ਗੋਲੀ ਲੱਗੀ ਪਰ ਉਸ ਦੀ ਲਾਸ਼ ਅਜੇ ਤੱਕ ਘਟਨਾ ਵਾਲੀ ਥਾਂ ਤੋਂ ਬਰਾਮਦ ਨਹੀਂ ਕੀਤੀ ਗਈ ਹੈ। ਜੰਮੂ ਸਥਿਤ ਰੱਖਿਆ ਪੀਆਰਓ ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਫੌਜ ਦੀ ਇੱਕ ਅਮਬੁਸ਼ ਪਾਰਟੀ ਵੱਲੋਂ ਗੜ੍ਹੀ ਬਟਾਲੀਅਨ ਖੇਤਰ ਵਿੱਚ ਸਵੇਰੇ 2 ਵਜੇ ਦੇ ਕਰੀਬ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ।  


ਅਧਿਕਾਰੀ ਦਾ ਕਹਿਣਾ ਹੈ ਕਿ ਦੋ ਵਿਅਕਤੀਆਂ ਨੂੰ ਆਮ ਖੇਤਰ ਦੇਗਵਾਰ ਟੇਰਵਾ ਵਿੱਚ ਐਲਓਸੀ ਪਾਰ ਕਰਦੇ ਹੋਏ ਦੇਖਿਆ ਗਿਆ ਅਤੇ ਗੋਲੀਬਾਰੀ ਦੌਰਾਨ ਇੱਕ ਅੱਤਵਾਦੀ ਨੂੰ ਨੂੰ ਢੇਰ ਕਰ ਦਿੱਤਾ ਗਿਆ ਜਦਕਿ ਦੂਜਾ ਪਿੰਟੂ ਨਾਲੇ ਵੱਲ ਤੁਰ ਗਿਆ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਫਿਲਹਾਲ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। 


ਕਸ਼ਮੀਰ ਜ਼ੋਨ ਪੁਲਿਸ ਦੇ ਮੁਤਾਬਕ ਇਸੇ ਤਰ੍ਹਾਂ ਐਤਵਾਰ ਨੂੰ ਵੀ ਤੰਗਧਾਰ ਸੈਕਟਰ ਵਿੱਚ ਭਾਰਤੀ ਸੈਨਾ ਅਤੇ ਕੁਪਵਾੜਾ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਤੰਗਧਾਰ ਸੈਕਟਰ ਦੇ ਅਮਰੋਹੀ ਖੇਤਰ 'ਚ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਸੀ। 


ਇਹ ਵੀ ਪੜ੍ਹੋ: Pakistan Train Accident: ਪਾਕਿਸਤਾਨ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚੀ, 100 ਤੋਂ ਵੱਧ ਜ਼ਖਮੀ


(For more news apart from Jammu and Kashmir's Poonch Encounter Today News, stay tuned to Zee PHH)