Jammu Kashmir Encounter: ਜੰਮੂ-ਕਸ਼ਮੀਰ `ਚ ਦੋ ਥਾਵਾਂ `ਤੇ ਮੁੱਠਭੇੜ, ਬਾਰਾਮੂਲਾ `ਚ ਤਿੰਨ ਅੱਤਵਾਦੀ ਢੇਰ, 2 ਜਵਾਨ ਸ਼ਹੀਦ
Jammu Kashmir Encounter: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ `ਚ ਕਿਸ਼ਤਵਾੜ `ਚ 18 ਸਤੰਬਰ ਨੂੰ ਵੋਟਿੰਗ ਹੋਣੀ ਹੈ।
Jammu Kashmir Encounter: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਤਾਰੂ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਦੀ ਪਛਾਣ ਨਾਇਬ ਸੂਬੇਦਾਰ ਵਿਪਨ ਕੁਮਾਰ ਅਤੇ ਵਾਈਟ ਨਾਈਟ ਕੋਰ ਦੇ ਕਾਂਸਟੇਬਲ ਅਰਵਿੰਦ ਸਿੰਘ ਵਜੋਂ ਹੋਈ ਹੈ।
ਦੋ ਹੋਰ ਜ਼ਖਮੀ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਪਿੰਗਨਾਲ ਦੁੱਗੜਾ ਦੇ ਜੰਗਲਾਂ 'ਚ ਲੁਕੇ 3-4 ਅੱਤਵਾਦੀਆਂ ਨੂੰ ਘੇਰ ਲਿਆ ਹੈ। ਮੁਕਾਬਲਾ ਅਜੇ ਵੀ ਜਾਰੀ ਹੈ।ਸੁਰੱਖਿਆ ਬਲਾਂ ਨੇ ਚਤਰੂ ਪੱਟੀ ਦੇ ਨਈਦਘਾਮ ਇਲਾਕੇ 'ਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਸੀ। ਫਿਰ ਮੁਕਾਬਲਾ ਹੋਇਆ।
ਇਹ ਵੀ ਪੜ੍ਹੋ: Power Employees Strike: ਪੰਜਾਬ 'ਚ ਬਿਜਲੀ ਕਾਮਿਆਂ ਦੀ ਹੜਤਾਲ ਜਾਰੀ, ਲਾਈਟ ਨਾ ਹੋਣ ਕਾਰਨ ਲੋਕ ਪਰੇਸ਼ਾਨ, ਕਰ ਦਿੱਤੀ ਸੜਕ ਜਾਮ
ਇੱਥੇ ਸ਼ੁੱਕਰਵਾਰ ਦੇਰ ਰਾਤ ਬਾਰਾਮੂਲਾ ਦੇ ਚੱਕ ਟੇਪਰ ਕ੍ਰਿੜੀ ਪੱਤਨ ਇਲਾਕੇ ਵਿੱਚ ਵੀ ਮੁੱਠਭੇੜ ਸ਼ੁਰੂ ਹੋ ਗਈ। ਕਸ਼ਮੀਰ ਜ਼ੋਨ ਪੁਲਿਸ ਨੇ ਐਕਸ 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ। ਦੋ ਦਿਨ ਪਹਿਲਾਂ ਊਧਮਪੁਰ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ ਸਨ।
ਫੌਜ ਨੇ ਦੱਸਿਆ ਕਿ ਫੌਜ ਦੇ ਪਹਿਲੇ ਪੈਰਾ ਸੈਨਿਕਾਂ ਨੂੰ ਬੁੱਧਵਾਰ ਸਵੇਰੇ ਊਧਮਪੁਰ ਦੇ ਖੰਡਰਾ ਟਾਪ ਦੇ ਜੰਗਲਾਂ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਦੁਪਹਿਰ 12.50 ਵਜੇ ਅੱਤਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਕੀਤੀ। ਜਵਾਬ 'ਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਕਰੀਬ ਚਾਰ ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਮੁਕਾਇਆ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 18 ਸਤੰਬਰ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਸੱਤ ਦਿਨ ਪਹਿਲਾਂ ਊਧਮਪਾਰ ਵਿੱਚ ਮੁੱਠਭੇੜ ਅਤੇ ਜੰਗਬੰਦੀ ਦੀ ਉਲੰਘਣਾ ਹੋਈ ਸੀ। ਇਸ ਲਈ ਸੁਰੱਖਿਆ ਬਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: Manu Bhaker News: ਓਲੰਪੀਅਨ ਮਨੂ ਭਾਕਰ ਨੇ ਪਰਿਵਾਰ ਨਾਲ ਵਾਹਘਾ ਬਾਰਡਰ 'ਤੇ ਵੇਖੀ ਰੀਟ੍ਰਿਟ ਸੈਰੇਮਨੀ, ਪੰਜਾਬੀਆਂ ਦੀ ਕੀਤੀ ਤਰੀਫ