Amarnath Yatra 2023: ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ, ਅਮਰਨਾਥ ਯਾਤਰਾ ਮੁਅੱਤਲ
Jammu-Srinagar Highway News: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਕਸ਼ਮੀਰ ਲਈ ਇੱਕ ਵੱਡਾ ਮਹਿਤਵਪੂਰਨ ਮਾਰਗ ਹੈ ਅਤੇ ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਮੁੱਖ ਸੜਕ ਹੈ।
Jammu-Srinagar Highway Landslide News: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਰਕੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਜਿਸ ਕਰਕੇ ਜੰਮੂ ਤੋਂ ਸ਼੍ਰੀਨਗਰ ਤੱਕ ਸ਼੍ਰੀ ਅਮਰਨਾਥ ਦੇ ਪਵਿੱਤਰ ਗੁਫਾ ਦੀ ਸਾਲਾਨਾ ਯਾਤਰਾ ਨੂੰ ਵੀ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ। (Amarnath Yatra 2023)
ਮਿਲੀ ਜਾਣਕਾਰੀ ਦੇ ਮੁਤਾਬਕ ਪੰਥਾ ਚੌਂਕ ਯਾਤਰਾ ਬੇਸ ਕੈਂਪ ਤੋਂ ਜੰਮੂ ਤੱਕ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਰਾਸ਼ਟਰੀ ਰਾਜਮਾਰਗ ਨੂੰ ਸਾਫ਼ ਕਰਨ ਤੋਂ ਬਾਅਦ ਹੀ ਮੁੜ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ਜੰਮੂ-ਕਸ਼ਮੀਰ ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਜੰਮੂ-ਸ਼੍ਰੀਨਗਰ NHW T2 ਮਰੋਗ ਰਾਮਬਨ 'ਤੇ ਜ਼ਮੀਨ ਖਿਸਕ ਗਈ ਸੀ ਜਿਸ ਕਰਕੇ ਇਹ ਰਾਜਮਾਰਗ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜੰਮੂ-ਸ੍ਰੀਨਗਰ NHW T2 ਮਰੋਗ ਰਾਮਬਨ ਜ਼ਮੀਨ ਖਿਸਕਣ ਕਰਕੇ ਬੰਦ ਹੈ ਅਤੇ ਲੋਕਾਂ ਨੂੰ TCUs (ਟ੍ਰੈਫਿਕ ਕੰਟਰੋਲ ਯੂਨਿਟ) ਤੋਂ ਪੁਸ਼ਟੀ ਕੀਤੇ ਬਿਨਾਂ NH-44 'ਤੇ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਦੱਸ ਦਈਏ ਕਿ 1 ਜੁਲਾਈ 2023 ਤੋਂ ਸ਼ੁਰੂ ਹੋਈ 62 ਦਿਨਾਂ ਦੀ ਅਮਰਨਾਥ ਯਾਤਰਾ 31 ਅਗਸਤ, 2023 ਨੂੰ ਖ਼ਤਮ ਹੋਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ ਜ਼ੋਨ ਦੇ ਐਡੀਸ਼ਨਲ ਡੀਜੀਪੀ ਅਤੇ ਡਿਵੀਜ਼ਨਲ ਕਮਿਸ਼ਨਰ ਜੰਮੂ ਵੱਲੋਂ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਕਸ਼ਮੀਰ ਲਈ ਇੱਕ ਵੱਡਾ ਮਹਿਤਵਪੂਰਨ ਮਾਰਗ ਹੈ ਅਤੇ ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਮੁੱਖ ਸੜਕ ਹੈ। ਇੱਥੋਂ ਜ਼ਰੂਰੀ ਵਸਤੂਆਂ ਨਾਲ ਭਰੇ ਕਸ਼ਮੀਰ ਜਾਣ ਵਾਲੇ ਟਰੱਕ ਅਤੇ ਹੋਰ ਵਾਹਨ ਹਾਈਵੇਅ ਤੋਂ ਲੰਘਦੇ ਹਨ ਅਤੇ ਕਸ਼ਮੀਰ ਤੋਂ ਫਲਾਂ ਦੇ ਟਰੱਕ ਇਸ ਸੜਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਲਈ ਜਾਂਦੇ ਹਨ।
ਇਹ ਵੀ ਪੜ੍ਹੋ: Bharat Jodo Yatra 2.0 news: ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ਰਾਹੁਲ ਗਾਂਧੀ
ਇਹ ਵੀ ਪੜ੍ਹੋ: Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਦੋਆਬਾ ਖੇਤਰ 'ਚ ਵੱਧ ਅਸਰ ਦੇਖਣ ਦੇ ਆਸਾਰ
(For more news apart from Jammu-Srinagar Highway Landslide News, and Amarnath Yatra 2023 being suspended, stay tuned to Zee PHH)