Kuldip Nayar Birth Anniversary: ਪ੍ਰੈਸ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਲਈ ਜੀਵਨ ਦੇ ਆਖ਼ਰੀ ਪਲਾਂ ਤੱਕ ਕੁਲਦੀਪ ਨਈਅਰ ਨੇ ਨਹੀਂ ਛੱਡੀ ਕਲਮ
Kuldip Nayar Birth Anniversary: ਪੱਤਰਕਾਰ ੍ਤੇ ਲੇਖਕ ਕੁਲਦੀਪ ਨਈਅਰ ਦਾ ਜਨਮ 14 ਅਗਸਤ 1923 ਨੂੰ ਅਣਵੰਡੇ ਪੰਜਾਬ (ਹੁਣ ਪਾਕਿਸਤਾਨ ਵਿੱਚ) ਦੇ ਸਿਆਲਕੋਟ ਵਿੱਚ ਹੋਇਆ ਸੀ।
Kuldip Nayar Birth Anniversary: ਕੁਲਦੀਪ ਨਈਅਰ ਨੂੰ ਪੱਤਰਕਾਰਤਾ ਦੀ ਪਿਤਾਮਾ ਕਿਹਾ ਜਾਂਦਾ ਹੈ। ਨਈਅਰ ਭਾਰਤ ਦੇ ਪ੍ਰਸਿੱਧ ਲੇਖਕ ਵੀ ਰਹੇ ਹਨ। ਕਰੀਬ 7 ਦਹਾਕੇ ਲੰਬੇ ਆਪਣੇ ਪੱਤਰਕਾਰਿਤਾ ਜੀਵਨ ਵਿੱਚ ਉਨ੍ਹਾਂ ਨੇ ਭਾਰਤ ਨੂੰ ਬੇਹੱਦ ਨੇੜੇ ਤੋਂ ਬਦਲਦੇ ਹੋਏ ਦੇਖਿਆ ਹੈ। ਉਨ੍ਹਾਂ ਦਾ ਇਹੀ ਤਜਰਬਾ ਕਿਤਾਬਾਂ ਜ਼ਰੀਏ ਸ਼ਬਦਾਂ ਵਿੱਚ ਬਿਆਨ ਹੋਏ ਦਿਸਦਾ ਹੈ।
ਕੁਲਦੀਪ ਨਈਅਰ ਦਾ ਜਨਮ 14 ਅਗਸਤ 1923 ਨੂੰ ਅਣਵੰਡੇ ਪੰਜਾਬ (ਹੁਣ ਪਾਕਿਸਤਾਨ ਵਿੱਚ) ਦੇ ਸਿਆਲਕੋਟ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣਾ ਬਚਪਨ ਅਤੇ ਜਵਾਨੀ ਪਾਕਿਸਤਾਨ ਵਿੱਚ ਬਿਤਾਈ। ਲਾਹੌਰ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਫੋਰਮੈਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਦੇ ਪਿਤਾ ਦਾ ਨਾਮ ਰਾਜੀਵ ਨਈਅਰ ਅਤੇ ਮਾਤਾ ਦਾ ਨਾਮ ਪੂਰਨ ਦੇਵੀ ਸੀ। ਪ੍ਰੈਸ ਦੀ ਆਜ਼ਾਦੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਸੰਘਰਸ਼ ਕਰਨ ਵਾਲੇ ਉੱਘੇ ਪੱਤਰਕਾਰ, ਲੇਖਕ ਅਤੇ ਸਮਾਜ ਸੇਵਕ ਕੁਲਦੀਪ ਨਈਅਰ ਦਾ 23 ਅਗਸਤ 2018 ਨੂੰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸੰਨਿਆਸ ਨਹੀਂ ਲੈਂਦੇ ਅਤੇ ਕੁਲਦੀਪ ਨਈਅਰ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਕਲਮ ਨੂੰ ਆਖਰੀ ਪਲ ਤੱਕ ਨਹੀਂ ਛੱਡਿਆ। ਨਈਅਰ ਨਾ ਸਿਰਫ਼ ਭਾਰਤ ਦੇ ਸਭ ਤੋਂ ਉੱਘੇ ਪੱਤਰਕਾਰਾਂ ਵਿੱਚੋਂ ਇੱਕ ਸਨ, ਸਗੋਂ ਉਨ੍ਹਾਂ ਨੂੰ ਸ਼ਾਂਤੀ ਅਤੇ ਪ੍ਰੈਸ ਦੀ ਆਜ਼ਾਦੀ ਦੇ ਇੱਕ ਮਜ਼ਬੂਤ ਹਮਾਇਤੀ ਵਜੋਂ ਵੀ ਗਿਣਿਆ ਜਾਂਦਾ ਸੀ। ਉੱਤਰ-ਪੂਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਆਖਰੀ ਲੇਖ ਵਿੱਚ ਪ੍ਰਵਾਸੀਆਂ ਦੇ ਮੁੱਦੇ ਨੂੰ ਵੋਟ ਬੈਂਕ ਨਾਲ ਜੋੜਦਿਆਂ ਲਿਖਿਆ ਸੀ।
ਨਈਅਰ ਨੇ 15 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਬਿਓਂਡ ਦਿ ਲਾਈਨਜ਼ ਅਤੇ ਇੰਡੀਆ ਆਫਟਰ ਨਹਿਰੂ ਪ੍ਰਮੁੱਖ ਹਨ। ਉਨ੍ਹਾਂ ਸਿਆਸੀ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਮਰਥਨ ਕੀਤਾ। 2010 ਵਿੱਚ, ਪਾਕਿਸਤਾਨੀ ਅਖਬਾਰ ਦ ਡਾਨ ਵਿੱਚ ਲਿਖੇ ਇੱਕ ਲੇਖ ਕਾਰਨ ਉਨ੍ਹਾਂ ਬਹੁਤ ਆਲੋਚਨਾ ਹੋਈ ਸੀ। ਅਗਸਤ 1997 ਵਿੱਚ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਆਪਣੀ ਇਸ ਕਿਤਾਬ ਦੇ ਬਾਰੇ ਵਿੱਚ ਕੁਲਦੀਪ ਨਈਅਰ ਨੇ ਕਿਹਾ ਕਿ 'ਇਕ ਜ਼ਿੰਦਗੀ ਕਾਫੀ ਨਹੀਂ', ਇਹ ਕਿਤਾਬ ਉਸ ਦਿਨ ਤੋਂ ਸ਼ੁਰੂ ਹੁੰਦੀ ਹੈ, ਜਦ 1940 ਵਿੱਚ 'ਪਾਕਿਸਤਾਨ ਪ੍ਰਸਤਾਵ' ਪਾਸ ਕੀਤਾ ਗਿਆ ਸੀ। ਉਦੋਂ ਮੈਂ (ਲੇਖਕ) ਸਕੂਲ ਦਾ ਇਕ ਵਿਦਿਆਰਥੀ ਸਿਰਫ਼ ਸੀ ਪਰ ਲਾਹੌਰ ਦੇ ਉਸ ਦੇ ਸੰਮੇਲਨ ਵਿੱਚ ਮੌਜੂਦ ਸਨ ਜਿਥੇ ਇਹ ਇਤਿਹਾਸਕ ਘਟਨਾ ਘਟੀ ਸੀ।
ਇਹ ਕਿਤਾਬ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਘਟਨਾਵਾਂ ਦੀ ਅੰਦਰੂਨੀ ਜਾਣਕਾਰੀ ਦੇ ਸਕਦੀ ਹੈ ਜੋ ਕਿਸੇ ਹੋਰ ਤਰੀਕੇ ਨਾਲ ਸਾਹਮਣੇ ਨਹੀਂ ਆ ਸਕਦੀ-ਬਟਵਾਰੇ ਤੋਂ ਲੈ ਕੇ ਮਨਮੋਹਨ ਸਿੰਘ ਦੀ ਸਰਕਾਰ ਤੱਕ। ਜੇ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਅਹਿਮ ਮੋੜ ਚੁਣਨਾ ਹੋਵੇ ਤਾਂ ਮੈਂ ਐਮਰਜੈਂਸੀ ਦੌਰਾਨ ਆਪਣੀ ਹਿਰਾਸਤ ਨੂੰ ਅਜਿਹੇ ਹੀ ਇਕ ਮੋੜ ਦੇ ਰੂਪ ਵਿੱਚ ਦੇਖਣਾ ਚਹਾਂਗਾ।
ਕੁਲਦੀਪ ਨਈਅਰ ਡੇਕਨ ਹੇਰਾਲਡ (ਬੈਂਗਲੁਰੂ), ਦੇ ਡੇਲੀ ਸਟਾਰ, ਦ ਸੰਡੇ ਗਾਰਜੀਅਨ, ਦ ਸਟੇਟਸਮੈਨ, ਦ ਐਕਸਪ੍ਰੈਸ ਟ੍ਰਿਬਿਊਨ ਪਾਕਿਸਾਨ, ਡਾਨ ਪਾਕਿਸਤਾਨ, ਪ੍ਰਭਾਸਾਕਸ਼ੀ ਸਮੇਤ 80 ਤੋਂ ਜ਼ਿਆਦਾ ਸਮਾਚਾਰ ਪੱਤਰਾਂ ਲਈ 14 ਭਾਸ਼ਾਵਾਂ ਵਿੱਚ ਕਾਲਮ ਅਤੇ ਅੱਪ ਐਡ ਲਿਖਦੇ ਹਨ। ਕੁਲਦੀਪ ਨਈਅਰ ਨੇ 'ਬਿਟਵੀਨ ਦਾ ਲਾਈਨਸ', 'ਡਿਸਟੇਨਟ ਨੇਵਰ: ਏ ਟੇਲ ਆਫ ਦਾ ਸਬ ਕਾਨਟੀਨੈਂਟ', 'ਇੰਡੀਆ ਆਫਟਰ ਨਹਿਰੂ', 'ਵਾਲ ਐਟ ਬਾਘਾ', ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ, 'ਇੰਡੀਆ ਹਾਊਸ', 'ਸਕੂਪ' 'ਦ ਡੇ ਲੁਕਸ ਓਲਡ ਵਰਗੀਆਂ ਕਈ ਕਿਤਾਬਾਂ ਲਿਖੀਆਂ ਸਨ। ਸਨ 1985 ਤੋਂ ਉਨ੍ਹਾਂ ਵੱਲੋਂ ਲਿਖੇ ਗਏ ਸਿੰਡੀਕੇਟ ਕਾਲਮ ਵਿਸ਼ਵ ਦੇ 80 ਤੋਂ ਜ਼ਿਆਦਾ ਪੱਤਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਕੈਬਨਿਟ ਦੀ ਮੀਟਿੰਗ ਜਲਦ ਹੋਵੇਗੀ ਸ਼ੁਰੂ, ਇੱਥੇ ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ