`ਔਰਤ ਦੇ ਉੱਪਰਲੇ ਸਰੀਰ ਦੀ ਨਗਨਤਾ ਨੂੰ ਅਸ਼ਲੀਲ ਨਹੀਂ ਮੰਨਿਆ ਜਾਣਾ ਚਾਹੀਦੈ`, ਕੇਰਲ ਹਾਈ ਕੋਰਟ ਦਾ ਬਿਆਨ
ਇਸ ਮਾਮਲੇ ਵਿੱਚ ਅਦਾਲਤ ਨੇ ਕਿਹਾ ਕਿ ਇੱਕ ਮਾਂ ਵੱਲੋਂ ਆਪਣੇ ਬੱਚਿਆਂ ਨੂੰ ਆਪਣੇ ਸਰੀਰ ਨੂੰ ਕੈਨਵਸ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਗਈ ਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਸੀ।
Kerala High Court comment on nudity and obscenity during Rehana Fathima case hearing: ਕੇਰਲ ਹਾਈ ਕੋਰਟ ਵੱਲੋਂ ਹਾਲ ਹੀ ਵਿੱਚ ਕਾਰਕੁਨ ਰੇਹਾਨਾ ਫਾਤਿਮਾ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ ਕਿ ਔਰਤ ਦੇ ਨੰਗੇ ਸਰੀਰ ਦੇ ਚਿੱਤਰਣ ਨੂੰ ਹਮੇਸ਼ਾ ਜਿਨਸੀ ਜਾਂ ਅਸ਼ਲੀਲ ਨਹੀਂ ਮੰਨਿਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਇਹ ਕਾਰਕੁਨ ਰੇਹਾਨਾ ਫਾਤਿਮਾ ਦਾ ਮਾਮਲਾ ਹੈ ਜਿਸ ਵਿੱਚ ਅਦਾਲਤ ਵੱਲੋਂ ਉਸਨੂੰ ਉਸਦੇ ਅਰਧ-ਨਗਨ ਸਰੀਰ 'ਤੇ ਚਿੱਤਰਕਾਰੀ ਕਰਕੇ ਆਪਣੇ ਬੱਚਿਆਂ ਦੀਆਂ ਵੀਡੀਓ ਬਣਾਉਣ ਦੇ ਆਰੋਪ ਸਨ। ਅਜਿਹੇ 'ਚ ਰੇਹਾਨਾ ਫਾਤਿਮਾ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਸੀ ਕਿ ਇਹ ਵੀਡੀਓ ਪੁਰਖੀ ਧਾਰਨਾਵਾਂ ਨੂੰ ਚੁਣੌਤੀ ਦੇਣ ਤੇ ਹਾਈਪਰ-ਸੈਕਸੁਅਲਾਈਜ਼ੇਸ਼ਨ ਦੇ ਖਿਲਾਫ ਸੰਦੇਸ਼ ਦੇਣ ਲਈ ਬਣਾਈ ਗਈ ਸੀ। ਇਸ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਕਿਹਾ ਕਿ ਵੀਡੀਓ ਨੂੰ ਅਸ਼ਲੀਲ ਨਹੀਂ ਮੰਨਿਆ ਜਾ ਸਕਦਾ।
ਗੌਰਤਲਬ ਹੈ ਕਿ ਰੇਹਾਨਾ ਫਾਤਿਮਾ ਦੇ ਖਿਲਾਫ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ, 2012 ਦੀ ਧਾਰਾ 13, 14 ਅਤੇ 15, ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 67 ਬੀ (ਡੀ) ਅਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਦੇ ਅਧੀਨ ਔਰਤਾਂ ਵਿਰੁੱਧ ਅਪਰਾਧ, 2015 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੌਰਾਨ ਜਸਟਿਸ ਕੌਸਰ ਐਡਪਗਾਥ ਵੱਲੋਂ ਔਰਤ ਨੂੰ ਵੱਡੀ ਰਾਹਤ ਦਿੰਦਿਆਂ ਸਰੀਰ ਦੀ ਖੁਦਮੁਖਤਿਆਰੀ ਦੇ ਸਿਧਾਂਤਾਂ ਦੀ ਮੰਗ ਕੀਤੀ ਗਈ ਤੇ ਮਰਦ ਅਤੇ ਔਰਤ ਦੇ ਸਰੀਰਾਂ ਬਾਰੇ ਸਮਾਜ ਵਿੱਚ ਪ੍ਰਚਲਿਤ ਦੋਹਰੇ ਮਾਪਦੰਡਾਂ ਬਾਰੇ ਵੀ ਕਮਾਲ ਟਿੱਪਣੀਆਂ ਕੀਤੀਆਂ।
ਵੀਡੀਓ ਵਿੱਚ ਕੁਝ ਵੀ ਜਿਨਸੀ ਨਹੀਂ
ਇਸ ਮਾਮਲੇ ਵਿੱਚ ਅਦਾਲਤ ਨੇ ਕਿਹਾ ਕਿ ਇੱਕ ਮਾਂ ਵੱਲੋਂ ਆਪਣੇ ਬੱਚਿਆਂ ਨੂੰ ਆਪਣੇ ਸਰੀਰ ਨੂੰ ਕੈਨਵਸ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਗਈ ਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਸੀ। ਇਹ ਕੇਵਲ ਬੱਚੇ ਨੂੰ ਆਮ ਤੌਰ 'ਤੇ ਇੱਕ ਨੰਗੇ ਸਰੀਰ ਨੂੰ ਦੇਖਣ ਦੀ ਧਾਰਨਾ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਸੀ।
ਇਹ ਵੀ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਨਾਲ ਗਰੀਬ ਪਰਿਵਾਰ ਦਾ ਹੋਇਆ ਭਾਰੀ ਨੁਕਸਾਨ, ਪਰਿਵਾਰ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
'ਔਰਤ ਦੀ ਨਗਨਤਾ ਦਾ ਚਿਤਰਣ ਅਸ਼ਲੀਲ ਜਾਂ ਜਿਨਸੀ ਨਹੀਂ'
ਇਸ ਮਾਮਲੇ ਦੀ ਸੁਣਵਾਈ ਦੌਰਾਨ ਕੇਰਲ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਕਿਸੇ ਵੀ ਔਰਤ ਦੇ ਸਰੀਰ ਦੇ ਨੰਗੇ ਉਪਰਲੇ ਹਿੱਸੇ ਨੂੰ ਮੂਲ ਰੂਪ ਵਿੱਚ ਜਿਨਸੀ ਨਹੀਂ ਮੰਨਿਆ ਜਾਣਾ ਚਾਹੀਦੈ ਤੇ ਇਸ ਕਰਕੇ ਇੱਕ ਔਰਤ ਦੇ ਨੰਗੇ ਸਰੀਰ ਦੇ ਚਿੱਤਰਣ ਨੂੰ ਵੀ ਅਸ਼ਲੀਲ, ਜਾਂ ਜਿਨਸੀ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ: ਕੈਲੀਫੋਰਨੀਆ ਦੀ ਸਟੇਟ ਸੇਨੈਟ ਨੇ ਸਿੱਖਾਂ ਲਈ ਹੈਲਮੈਟ ਪਾਉਣ ਬਾਰੇ ਲਿਆ ਵੱਡਾ ਫੈਸਲਾ
(For more news apart from Kerala High Court comment on nudity and obscenity during Rehana Fathima case hearing, stay tuned to Zee PHH)