Air Travel News: ਹਵਾਈ ਸਫ਼ਰ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਸਾਰੇ ਨਿਯਮਾਂ ਅਤੇ ਪਾਬੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇੱਕ ਅਜਿਹਾ ਫਲ਼ ਵੀ ਜਿਸ ਨੂੰ ਜਹਾਜ਼ ਵਿੱਚ ਸਫ਼ਰ ਦੌਰਾਨ ਲੈ ਕੇ ਜਾਣ ਉਤੇ ਪਾਬੰਦੀ ਹੈ। ਜਦ ਹਵਾਈ ਯਾਤਰਾ ਦੌਰਾਨ ਸਾਮਾਨ ਲੈ ਕੇ ਜਾਣ ਦੀ ਗੱਲ ਆਉਂਦੀ ਹੈ ਤਾਂ ਏਅਰਲਾਈਨਜ਼ ਕੁਝ ਸ਼ਰਤਾਂ ਲਗਾਉਂਦੀ ਹੈ। ਹਵਾਈ ਸਫ਼ਰ ਕਰਦੇ ਸਮੇਂ ਕੁਝ ਨਿਯਮਾਂ ਦੀ ਪਾਲਣ ਕਰਨਾ ਜ਼ਰੂਰੀ ਹੁੰਦੀ ਹੈ।


COMMERCIAL BREAK
SCROLL TO CONTINUE READING

ਰਿਪੋਰਟਸ ਮੁਤਾਬਕ ਸੁੱਕੇ ਨਾਰੀਅਲ ਨੂੰ ਹਵਾਈ ਜਹਾਜ਼ ਵਿੱਚ ਨਹੀਂ ਲਿਜਾਇਆ ਜਾ ਸਕਦਾ ਹੈ। ਇਸ ਦਾ ਮੁੱਖ ਕਾਰਨ ਇਹ ਦੱਸਿਆ ਗਿਆ ਹੈ ਕਿ ਸੁੱਕੇ ਨਾਰੀਅਲ ਵਿੱਚ ਕਾਫੀ ਮਾਤਰਾ ਵਿੱਚ ਤੇਲ ਹੁੰਦਾ ਹੈ ਤੇ ਇਸ ਤੇਲ ਨੂੰ ਜਲਣਸ਼ੀਲ ਪਦਾਰਥ ਦੀ ਸ਼੍ਰੇਣੀ ਵਿੱਚ ਰੱਖਿਆ  ਗਿਆ ਹੈ।


ਅੱਗ ਜਲਦੀ ਫੜਨ ਦੇ ਖਦਸ਼ੇ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਨਾਰੀਅਲ ਨੂੰ ਹਵਾਈ ਜਹਾਜ਼ ਵਿੱਚ ਲੈ ਕੇ ਜਾਣ ਦੀ ਮਨਜ਼ੂਰੀ ਨਹੀਂ ਹੈ। ਜਹਾਜ਼ ਵਿੱਚ ਲਾਗੇਜ਼ ਏਰੀਆ ਇੰਜਣ ਦੇ ਨੇੜੇ ਹੁੰਦਾ ਹੈ। ਇਸ ਕਾਰਨ ਨਾਰੀਅਲ ਨੂੰ ਜਹਾਜ਼ ਵਿੱਚ ਨਹੀਂ ਲਿਜਾਇਆ ਜਾ ਸਕਦਾ ਹੈ। ਹਾਲਾਂਕਿ ਏਅਰਪੋਰਟ ਵੱਲੋਂ ਨਾਰੀਅਲ ਨੂੰ ਲਿਜਾਣ ਉਤੇ ਪਾਬੰਦੀ ਦਾ ਕੋਈ ਸਪੱਸ਼ਟ ਨੋਟਿਸ ਨਹੀਂ ਹੈ।


ਏਅਰ ਦੇ ਨਿਯਮਾਂ ਵਿੱਚ ਬਦਲਾਅ


ਹਾਲ ਹੀ ਵਿੱਚ ਏਅਰਪੋਰਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਜੋ ਖਾਸ ਤੌਰ ਉਤੇ ਦੁਬਈ ਜਾਣ ਵਾਲੀ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਬਦਲਾਅ ਸੁਰੱਖਿਆ ਉਪਾਅ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕੀਤੇ ਗਏ ਹਨ। ਹੁਣ ਤੱਕ ਯਾਤਰੀ ਆਪਣੀਆਂ ਜ਼ਰੂਰੀ ਜਿਵੇਂ ਕਿ ਦਵਾਈਆਂ ਸਾਮਾਨ ਵਿੱਚ ਲੈ ਜਾਂਦੇ ਸਨ। ਹਾਲਾਂਕਿ ਨਵੇਂ ਨਿਯਮਾਂ ਮੁਤਾਬਕ ਹੁਣ ਕੁਝ ਦਵਾਈਆਂ ਨੂੰ ਦੁਬਈ ਜਾਣ ਵਾਲੀਆਂ ਉਡਾਣਾਂ ਵਿੱਚ ਲਿਜਾਣ ਉਤੇ ਪਾਬੰਦੀ ਹੈ।


ਇਨ੍ਹਾਂ ਚੀਜ਼ਾਂ ਉਤੇ ਹੈ ਪਾਬੰਦੀ
ਜਲਣਸ਼ੀਲ ਪਦਾਰਥਾਂ ਦੀ ਸੂਚੀ ਵਿੱਚ ਤੰਬਾਕੂ, ਗਾਂਜਾ, ਹੈਰੋਇਨ ਅਤੇ ਸ਼ਰਾਬ ਨੂੰ ਵੀ ਫਲਾਈਟ ਵਿੱਚ ਲਿਜਾਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਤੁਸੀਂ ਹਵਾਈ ਯਾਤਰਾ ਦੌਰਾਨ ਮਿਰਚ ਸਪਰੇਅ ਅਤੇ ਸਟਿਕ ਵਰਗੀਆਂ ਚੀਜ਼ਾਂ ਨਹੀਂ ਲੈ ਸਕਦੇ। ਰੇਜ਼ਰ, ਬਲੇਡ, ਨੇਲ ਕਟਰ ਅਤੇ ਨੇਲ ਫਾਈਲਰ ਨੂੰ ਵੀ ਚੈਕ-ਇਨ ਦੌਰਾਨ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਟੂਲਸ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਖੇਡਾਂ ਦਾ ਸਮਾਨ ਲੈ ਕੇ ਜਾਣ ਦੀ ਵੀ ਮਨਾਹੀ ਹੈ। ਸਫ਼ਰ ਦੌਰਾਨ ਜਲਣਸ਼ੀਲ ਚੀਜ਼ਾਂ ਜਿਵੇਂ ਕਿ ਲਾਈਟਰ, ਥਿਨਰ, ਮਾਚਿਸ, ਪੇਂਟ ਆਦਿ ਨੂੰ ਨਹੀਂ ਲਿਆ ਜਾ ਸਕਦਾ। ਬਾਲਣ ਤੋਂ ਬਿਨਾਂ ਲਾਈਟਰ ਅਤੇ ਈ-ਸਿਗਰੇਟ ਨੂੰ ਕੁਝ ਨਿਯਮਾਂ ਦੇ ਅਧੀਨ ਲਿਜਾਇਆ ਜਾ ਸਕਦਾ ਹੈ।