Bishan Singh Bedi funeral: ਪੰਜ ਤੱਤਾਂ `ਚ ਵਿਲੀਨ ਹੋਏ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ; ਕ੍ਰਿਕਟ ਜਗਤ ਦੇ ਦਿੱਗਜ਼ ਪੁੱਜੇ
Bishan Singh Bedi funeral: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਇਸ ਮੌਕੇ ਕ੍ਰਿਕਟ ਜਗਤ ਦੇ ਦਿੱਗਜ਼ਾਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
Bishan Singh Bedi funeral: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਇਸ ਮੌਕੇ ਕ੍ਰਿਕਟ ਜਗਤ ਦੇ ਦਿੱਗਜ਼ਾਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਅੰਤਿਮ ਸਸਕਾਰ ਤੋਂ ਪਹਿਲਾਂ ਕਈ ਲੋਕ ਮਹਾਨ ਕ੍ਰਿਕਟਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਰੋਹਨ ਜੇਤਲੀ, ਵਰਿੰਦਰ ਸਹਿਵਾਗ, ਜ਼ਹੀਰ ਖਾਨ, ਮੁਹੰਮਦ ਅਜ਼ਹਰੂਦੀਨ, ਕੀਰਤੀ ਆਜ਼ਾਦ, ਕਪਿਲ ਦੇਵ, ਸੰਸਦ ਮੈਂਬਰ ਰਮੇਸ਼ ਬਿਧੂੜੀ, ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ ਕਈ ਲੋਕ ਪੁੱਜੇ।
ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਕਿਹਾ, "ਅਸੀਂ ਸਾਰਿਆਂ ਨੇ ਕ੍ਰਿਕਟ ਖੇਡੀ ਹੈ ਅਤੇ ਅਸੀਂ ਸਾਰੇ ਇੱਕ ਦਿਨ ਖੇਡਾਂਗੇ, ਪਰ ਬਹੁਤ ਘੱਟ ਲੋਕ ਮਹਾਨ ਕਿਰਦਾਰ ਲੈ ਕੇ ਆਉਂਦੇ ਹਨ। ਉਹ ਇੱਕ ਮਹਾਨ ਕਿਰਦਾਰ ਲੈ ਕੇ ਆਏ ਸਨ। ਇਹ ਭਾਰਤੀ ਦੀ ਸਭ ਤੋਂ ਵੱਡੀ ਉਪਲਬਧੀ ਹੈ। ਇਹ ਮੇਰੇ ਲਈ ਸਭ ਤੋਂ ਵੱਡਾ ਨੁਕਸਾਨ ਹੈ। ਉਹ ਇੱਕ ਮਹਾਨ ਇਨਸਾਨ ਸਨ। ਉਹ ਮੇਰਾ ਕਪਤਾਨ, ਮੇਰਾ ਸਲਾਹਕਾਰ, ਮੇਰਾ ਸਭ ਕੁਝ ਸੀ।"
ਕਾਬਿਲੇਗੌਰ ਹੈ ਕਿ ਬੀਤੇ ਦਿਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਸੀ। ਉਹ 77 ਸਾਲਾਂ ਦੇ ਸਨ। ਮਹਾਨ ਸਪਿਨਰ ਨੇ 1967 ਅਤੇ 1979 ਦੇ ਵਿਚਕਾਰ ਭਾਰਤ ਲਈ 67 ਟੈਸਟ ਮੈਚ ਖੇਡ ਕੇ 266 ਵਿਕਟਾਂ ਲਈਆਂ ਸਨ। ਉਨ੍ਹਾਂ ਨੇ 10 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਸੱਤ ਵਿਕਟਾਂ ਹਾਸਲ ਕੀਤੀਆਂ ਸਨ।
ਇਹ ਵੀ ਪੜ੍ਹੋ : Barnala News: ਬਰਨਾਲਾ ਪੁਲਿਸ ਮੁਲਾਜ਼ਮ ਕਤਲ ਮਾਮਲਾ; ਪੁਲਿਸ ਨੇ ਮੁਕਾਬਲੇ ਪਿਛੋਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਬਿਸ਼ਨ ਸਿੰਘ ਬੇਦੀ ਆਪਣੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਲਈ ਜਾਣੇ ਜਾਂਦੇ ਸਨ। ਉਨ੍ਹਾਂ 22 ਟੈਸਟ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਵੀ ਕੀਤੀ। ਬਿਸ਼ਨ ਬੇਦੀ 1966 ਤੋਂ 1979 ਤੱਕ ਭਾਰਤ ਲਈ ਖੇਡੇ ਸਨ। ਉਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਿਸ਼ਨ ਸਿੰਘ ਬੇਦੀ 60 ਅਤੇ 70 ਦੇ ਦਹਾਕੇ ਦੇ ਮਸ਼ਹੂਰ ਭਾਰਤੀ ਸਪਿਨ ਗੇਂਦਬਾਜ਼ਾਂ ਵਿਚੋਂ ਇੱਕ ਸਨ, ਜਿਨ੍ਹਾਂ ਨੇ ਦੁਨੀਆ ਭਰ ਦੇ ਬੱਲ਼ੇਬਾਜ਼ਾਂ ਵਿਚ ਖੌਫ ਪੈਦਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ : Chandigarh News: ਦੁਸਹਿਰੇ ਦੇ ਮੱਦੇਨਜ਼ਰ ਅੱਜ ਸ਼ਾਮ ਨੂੰ ਚੰਡੀਗੜ੍ਹ 'ਚ ਕਈ ਸੜਕਾਂ ਰਹਿਣਗੀਆਂ ਬੰਦ; ਦੇਖੋ ਪਾਰਕਿੰਗ ਦੀ ਸਹੀ ਜਗ੍ਹਾ