Earthquake In Leh: ਮੰਗਲਵਾਰ ਤੜਕੇ ਅੱਜ 4:33 ਵਜੇ ਲੱਦਾਖ ਦੇ ਲੇਹ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਦਰਜ ਕੀਤੀ ਗਈ। ਭਾਰਤ ਵਿੱਚ ਅੱਜ ਯਾਨੀ ਬੁੱਧਵਾਰ ਤੜਕੇ ਹੀ ਧਰਤੀ ਹਿੱਲ ਰਹੀ ਹੈ। ਭਾਰਤ ਦੇ ਲੇਹ-ਲਦਾਖ ਇਲਾਕੇ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕ ਡਰ ਗਏ। 


COMMERCIAL BREAK
SCROLL TO CONTINUE READING

ਇਸ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦਿੱਤੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਹ ਭੂਚਾਲ ਬੁੱਧਵਾਰ ਸਵੇਰੇ 4.33 ਵਜੇ ਆਇਆ। ਇਸ ਭੂਚਾਲ ਦੀ ਡੂੰਘਾਈ (Earthquake In Leh) ਧਰਤੀ ਹੇਠ ਪੰਜ ਕਿਲੋਮੀਟਰ ਸੀ।


ਇਹ ਵੀ ਪੜ੍ਹੋ: Accident news: ਜਲੰਧਰ- ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ 10 ਵਾਹਨ ਆਪਸ ਵਿੱਚ ਟਕਰਾਏ


ਆਖਰ ਕਿਉਂ ਆਉਂਦੇ ਹਨ ਭੂਚਾਲ  (Earthquake) 


ਭੂਚਾਲ (Earthquake)  ਮਾਹਿਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਹੇਠਾਂ ਪਲੇਟਾਂ ਵਿੱਚ ਹਿਲਜੁਲ ਹੋਣ ਕਾਰਨ ਕੁਝ ਸਮੇਂ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇੱਕ ਵਾਰ ਪਲੇਟਾਂ ਦੀ ਸਥਿਤੀ ਬਦਲਣ ਤੋਂ ਬਾਅਦ ਵਾਰ-ਵਾਰ ਭੂਚਾਲ ਆਉਣਾ ਸੁਭਾਵਿਕ ਹੈ। 3 ਮਹੀਨੇ ਪਹਿਲਾਂ 21 ਮਾਰਚ ਨੂੰ ਰਾਤ ਕਰੀਬ 10.15 ਵਜੇ ਦਿੱਲੀ-ਐਨਸੀਆਰ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਝਟਕੇ ਯੂਪੀ, ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਬਿਹਾਰ ਵਿੱਚ ਵੀ ਮਹਿਸੂਸ ਕੀਤੇ ਗਏ।


ਗੌਰਤਲਬ ਹੈ ਕਿ ਬੀਤੇ ਦਿਨੀ ਚੀਨ ਵਿੱਚ ਭੂਚਾਲ (Earthquake)  ਆਇਆ ਸੀ  ਅਤੇ ਉੱਤਰ-ਪੱਛਮੀ ਚੀਨ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ। 6.2 ਤੀਬਰਤਾ ਦੇ ਇਸ ਭੂਚਾਲ ਤੋਂ ਬਾਅਦ ਗਾਂਸੂ ਅਤੇ ਕਿੰਗਹਾਈ ਪ੍ਰਾਂਤਾਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਭੂਚਾਲ 'ਚ ਕੁਝ ਇਮਾਰਤਾਂ ਵੀ ਤਬਾਹ ਹੋ ਗਈਆਂ ਸਨ। ਫਿਲਹਾਲ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ।  ਪੰਜਾਬ 'ਚ ਬੀਤੇ ਮਹੀਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਜਿਸ ਦੀ ਤੀਬਰਤਾ 3.2 ਸੀ। 


ਇਹ ਵੀ ਪੜ੍ਹੋToday China Earthquake: ਚੀਨ 'ਚ ਲੱਗੇ ਭੂਚਾਲ ਦੇ ਝਟਕੇ, ਹੁਣ ਤੱਕ 111 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ