Supriya Sreeneth vs Supriya Shrinate: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਕਮਿਸ਼ਨਰ ਤੋਂ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਗਈ ਅਪਮਾਨਜਨਕ ਪੋਸਟ ਦੀ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ।


COMMERCIAL BREAK
SCROLL TO CONTINUE READING

ਭਾਜਪਾ ਨੇਤਾ ਬਾਂਸੁਰੀ ਸਵਰਾਜ ਨੇ ਉਪ ਰਾਜਪਾਲ ਨੂੰ ਸ਼ਿਕਾਇਤ ਲਿਖ ਕੇ ਸੁਪ੍ਰਿਆ ਸ਼੍ਰੀਨਾਤੇ ਖਿਲਾਫ਼ 'ਮਹਿਲਾ ਦੀ ਅਪਮਾਨ' ਕਰਨ ਦੇ ਦੋਸ਼ ਵਿੱਚ ਸੁਪ੍ਰਿਆ ਸ਼੍ਰੀਨਾਤੇ ਖਿਲਾਫ਼ ਜਾਂਚ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।


ਉਪ ਰਾਜਪਾਲ ਨੇ ਸ਼ਿਕਾਇਤ ਪੁਲਿਸ ਨੂੰ ਭੇਜ ਦਿੱਤੀ ਹੈ ਅਤੇ ਮਾਮਲੇ ਦੀ “ਵਿਗਿਆਨਕ ਢੰਗ ਨਾਲ” ਜਾਂਚ ਕਰਨ ਤੇ ਕਾਨੂੰਨ ਮੁਤਾਬਕ ਜੇਕਰ ਲੋੜ ਹੋਵੇ ਤਾਂ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਪੁਲਿਸ ਇਹ ਵੀ ਜਾਂਚ ਕਰੇਗੀ ਕਿ ਅਸਲ ਵਿੱਚ ਉਕਤ ਪੋਸਟ ਕਿਸ ਨੇ ਕੀਤੀ ਸੀ ਅਤੇ ਇਸ ਲਈ ਕਿਸ ਦੇ ਮੋਬਾਈਲ ਫੋਨ ਦਾ ਇਸਤੇਮਾਲ ਕੀਤਾ ਗਿਆ ਸੀ।