Mizoram 2023 Assembly Election Result Live: ਮਿਜ਼ੋਰਮ ਵਿੱਚ ZPM ਨੂੰ 27 ਸੀਟਾਂ ਨਾਲ ਪੂਰਨ ਬਹੁਮਤ! ਭਾਜਪਾ ਨੂੰ 2 ਤੇ ਕਾਂਗਰਸ ਨੂੰ ਇਕ ਸੀਟ

रिया बावा Dec 04, 2023, 16:27 PM IST

ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਹਾਲਾਂਕਿ ਮਿਜ਼ੋਰਮ ਦੇ ਨਤੀਜੇ ਪਹਿਲਾਂ 3 ਦਸੰਬਰ ਨੂੰ ਐਲਾਨੇ ਜਾਣੇ ਸਨ ਪਰ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਹੋਏ ਮਿਜ਼ੋਰਮ `ਚ ਚੋਣ ਨਤੀਜਿਆਂ ਦੀ ਤਰੀਕ ਬਦਲ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਲਈ 7 ਨਵੰਬਰ ਨੂੰ ਇੱਕ

Mizoram Election 2023 Exclusive Live Counting Updates: ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਹਾਲਾਂਕਿ ਮਿਜ਼ੋਰਮ ਦੇ ਨਤੀਜੇ ਪਹਿਲਾਂ 3 ਦਸੰਬਰ ਨੂੰ ਐਲਾਨੇ ਜਾਣੇ ਸਨ ਪਰ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਹੋਏ ਮਿਜ਼ੋਰਮ 'ਚ ਚੋਣ ਨਤੀਜਿਆਂ ਦੀ ਤਰੀਕ ਬਦਲ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਲਈ 7 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਸੀਐਮ ਜ਼ੋਰਮਥੰਗਾ ਦੀ ਐਮਐਨਐਫ ਇੱਥੇ ਸੱਤਾ ਵਿੱਚ ਹੈ। ਇਸ ਦੇ ਨਾਲ ਹੀ 74 ਸਾਲਾ ਸਾਬਕਾ ਆਈਪੀਐਸ ਅਧਿਕਾਰੀ "ਲਾਲਦੂਹੋਮਾ" ਦੀ ਅਗਵਾਈ ਵਿੱਚ ਜ਼ੈੱਡਪੀਐਮ (ਜ਼ੋਰਮ ਪੀਪਲਜ਼ ਮੂਵਮੈਂਟ) ਦੇ ਹੱਕ ਵਿੱਚ ਜ਼ੋਰਦਾਰ ਲਹਿਰ ਹੈ।


 

नवीनतम अद्यतन

  • ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜਿਆਂ ਲਈ ਅੱਜ ਸਵੇਰੇ 8 ਵਜੇ ਤੋਂ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਮੁਤਾਬਕ ਜ਼ੋਰਮ ਪੀਪਲਜ਼ ਮੂਵਮੈਂਟ (ZPM) ਨੇ 27 ਸੀਟਾਂ ਜਿੱਤੀਆਂ ਹਨ। ਜਦੋਂ ਕਿ MNF ਨੇ 7 ਸੀਟਾਂ ਜਿੱਤੀਆਂ ਹਨ। ਜਦਕਿ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਭਾਜਪਾ ਨੇ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਜਦਕਿ ਕਾਂਗਰਸ 1 ਸੀਟ 'ਤੇ ਅੱਗੇ ਹੈ। ਤੁਹਾਨੂੰ ਦੱਸ ਦੇਈਏ ਕਿ ਮਿਜ਼ੋਰਮ ਵਿੱਚ ਸਰਕਾਰ ਬਣਾਉਣ ਲਈ 21 ਸੀਟਾਂ ਦੀ ਲੋੜ ਹੈ।

  • ZPM ਨੇਤਾ ਲਾਲਦੁਹੋਮਾ ਸੇਰਛਿੱਪ ਸੀਟ ਤੋਂ ਅੱਗੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਵਿੱਚ ਉਹ 3000 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

     

  • Mizoram 2023 Assembly Election Result: ਸ਼ੁਰੂਆਤੀ ਰੁਝਾਨ ਮੁਤਾਬਿਕ ਮਿਜ਼ੋਰਮ ਵਿੱਚ ਪਹਿਲੀ ਵਾਰ ਚੋਣ ਲੜ ਰਹੀ ZPM, ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਉਹ 26 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ 10 ਸੀਟਾਂ ਤੱਕ ਸੀਮਤ ਨਜ਼ਰ ਆ ਰਿਹਾ ਹੈ। ਜਦਕਿ ਭਾਜਪਾ 3 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ ਨੂੰ ਸਿਰਫ਼ 1 ਸੀਟ ਮਿਲਦੀ ਨਜ਼ਰ ਆ ਰਹੀ ਹੈ। ਜ਼ੋਰਮ ਪੀਪਲਜ਼ ਮੂਵਮੈਂਟ ਦੇ ਨੇਤਾ ਲਾਲਦੁਹੋਮਾ ਆਪਣੀ ਸੀਟ ਤੋਂ ਅੱਗੇ ਚੱਲ ਰਹੇ ਹਨ, ਜਦਕਿ ਮੌਜੂਦਾ ਮੁੱਖ ਮੰਤਰੀ ਅਤੇ ਐਮਐਨਐਫ ਦੇ ਮੁਖੀ ਜ਼ੋਰਮਥੰਗਾ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਹਨ।

     

  • Mizoram 2023 Assembly Election Result: ਹੁਣ ਤੱਕ ਦੇ ਰੁਝਾਨਾਂ ਮੁਤਾਬਕ ਜ਼ੋਰਮ ਪੀਪਲਜ਼ ਮੂਵਮੈਂਟ (ZPM) 29 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ 7 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਭਾਜਪਾ 3 ਸੀਟਾਂ 'ਤੇ ਅਤੇ ਕਾਂਗਰਸ 1 ਸੀਟ 'ਤੇ ਅੱਗੇ ਚੱਲ ਰਹੀ ਹੈ।

  • Mizoram 2023 Assembly Election Result: ਮਿਜ਼ੋਰਮ ਵਿਚ ਪਹਿਲੀ ਵਾਰ ਚੋਣ ਲੜ ਰਹੀ ਜ਼ੋਰਮ ਪੀਪਲਜ਼ ਮੂਵਮੈਂਟ 26 ਸੀਟਾਂ 'ਤੇ ਅੱਗੇ ਹੈ ਅਤੇ ਮਿਜ਼ੋ ਨੈਸ਼ਨਲ ਫਰੰਟ ਨੂੰ ਰਾਜ ਵਿਚ ਸੱਤਾ ਤੋਂ ਬਾਹਰ ਕਰਦੀ ਨਜ਼ਰ ਆ ਰਹੀ ਹੈ। ਭਾਰਤੀ ਜਨਤਾ ਪਾਰਟੀ 3 ਸੀਟਾਂ 'ਤੇ ਅੱਗੇ ਹੈ, ਜਦਕਿ ਕਾਂਗਰਸ 1 ਸੀਟ 'ਤੇ ਅੱਗੇ ਹੈ। ਜੇਡੀਪੀਐਮ ਦੀ ਅਗਵਾਈ ਲਾਲਦੁਹੋਮਾ ਦੇ ਹੱਥਾਂ ਵਿੱਚ ਹੈ, ਜੋ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਉਹ ਆਪਣੀ ਸੀਟ 'ਤੇ ਅੱਗੇ ਹੈ। ਜਦਕਿ ਮੌਜੂਦਾ ਮੁੱਖ ਮੰਤਰੀ ਅਤੇ ਐੱਮਐੱਨਐੱਫ ਮੁਖੀ ਜ਼ੋਰਮਥੰਗਾ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਹਨ।

  • Mizoram 2023 Assembly Election Result: ਹੁਣ ਤੱਕ ਦੇ ਰੁਝਾਨਾਂ ਮੁਤਾਬਕ ਜ਼ੋਰਮ ਪੀਪਲਜ਼ ਮੂਵਮੈਂਟ (ZPM) 20 ਸੀਟਾਂ 'ਤੇ ਅੱਗੇ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ 13 ਸੀਟਾਂ 'ਤੇ ਲੀਡ ਮਿਲੀ ਹੈ। ਜਦਕਿ ਕਾਂਗਰਸ 6 ਸੀਟਾਂ 'ਤੇ ਅਤੇ ਭਾਜਪਾ 1 ਸੀਟ 'ਤੇ ਅੱਗੇ ਹੈ।

  • Mizoram Election Result 2023: EC ਦੇ ਸ਼ੁਰੂਆਤੀ ਰੁਝਾਨ ਦੇ ਮੁਤਾਬਿਕ ਰੁਝਾਨ ਭਾਜਪਾ ਅਤੇ ZPM (ਜ਼ੋਰਮ ਪੀਪਲਜ਼ ਮੂਵਮੈਂਟ) 1-1 ਸੀਟ 'ਤੇ ਅੱਗੇ ਹਨ। 40 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ

     

  • ਮਿਜ਼ੋਰਮ ਦੇ ਰੁਝਾਨਾਂ ਵਿਚ ਜ਼ੋਰਮ ਪੀਪਲਜ਼ ਮੂਵਮੈਂਟ ਨੇ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ ਅਤੇ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਤੋਂ ਕਾਫੀ ਅੱਗੇ ਨਿਕਲ ਗਿਆ ਹੈ। ਜਦਕਿ ਕਾਂਗਰਸ ਤੀਜੇ ਸਥਾਨ 'ਤੇ ਪਛੜ ਗਈ ਹੈ। ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਹੁਣ ਤੱਕ 40 'ਚੋਂ 34 ਸੀਟਾਂ ਲਈ ਰੁਝਾਨ ਆਇਆ ਹੈ, ਜਿਸ 'ਚੋਂ ZPM 21 ਸੀਟਾਂ 'ਤੇ, MNF 8 'ਤੇ ਅਤੇ ਕਾਂਗਰਸ 5 ਸੀਟਾਂ 'ਤੇ ਅੱਗੇ ਹੈ।

  • Mizoram 2023 Assembly Election Result : ਮਿਜ਼ੋਰਮ ਵਿੱਚ ਹੁਣ ਤੱਕ 40 ਵਿੱਚੋਂ 30 ਸੀਟਾਂ ਲਈ ਰੁਝਾਨ ਸਾਹਮਣੇ ਆ ਚੁੱਕਾ ਹੈ। ਇਨ੍ਹਾਂ 'ਚੋਂ ਜ਼ੋਰਮ ਪੀਪਲਜ਼ ਮੂਵਮੈਂਟ 17 ਸੀਟਾਂ 'ਤੇ ਅਤੇ ਮਿਜ਼ੋ ਨੈਸ਼ਨਲ ਫਰੰਟ 8 ਸੀਟਾਂ 'ਤੇ ਅੱਗੇ ਹੈ। ਕਾਂਗਰਸ ਨੇ 5 ਸੀਟਾਂ 'ਤੇ ਬੜ੍ਹਤ ਬਣਾ ਲਈ ਹੈ, ਜਦਕਿ ਭਾਜਪਾ ਅਜੇ ਖਾਤਾ ਨਹੀਂ ਖੋਲ੍ਹ ਸਕੀ ਹੈ।

  • #MizoramElections2023 ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਈਜ਼ੌਲ (Aizawl) ਵਿੱਚ ਇੱਕ ਗਿਣਤੀ ਕੇਂਦਰ ਤੋਂ ਵਿਜ਼ੂਅਲ ਸਹਮਣੇ ਆਇਆ ਹੈ।

  • Mizoram Elections2023 ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸੇਰਛਿੱਪ ਵਿੱਚ ਗਿਣਤੀ ਕੇਂਦਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ।

  • Mizoram 2023 Assembly Election Result:  ਮਿਜ਼ੋਰਮ ਵਿੱਚ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ, MNF, ਭਾਜਪਾ ਦੀ ਅਗਵਾਈ ਵਾਲੇ NDA ਦੇ ਇੱਕ ਹਿੱਸੇਦਾਰ, ਨੇ 26 ਸੀਟਾਂ ਜਿੱਤੀਆਂ ਸਨ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਜਦਕਿ ਕਾਂਗਰਸ ਸਿਰਫ਼ 5 ਸੀਟਾਂ ਨਾਲ ਤੀਜੇ ਸਥਾਨ 'ਤੇ ਖਿਸਕ ਗਈ, ਜਦਕਿ 2013 'ਚ ਉਸ ਨੂੰ 34 ਸੀਟਾਂ ਮਿਲੀਆਂ ਸਨ।

     

  • Mizoram 2023 Assembly Election Result 2023: ਮਨੀਪੁਰ ਵਿਧਾਨ ਸਭਾ ਚੋਣਾਂ 2023 ਲਈ ਆਈਜ਼ੌਲ ਡੀਸੀ ਦਫ਼ਤਰ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 40 ਵਿਧਾਨ ਸਭਾ ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਇੱਥੇ ਮੁੱਖ ਮੁਕਾਬਲਾ ਮਿਜ਼ੋ ਨੈਸ਼ਨਲ ਫਰੰਟ ਅਤੇ ਜ਼ੋਰਾਮ ਪੀਪਲਜ਼ ਮੂਵਮੈਂਟ ਵਿਚਾਲੇ ਮੰਨਿਆ ਜਾ ਰਿਹਾ ਹੈ। ਇਹ ਚੋਣ ਭਾਜਪਾ ਅਤੇ ਕਾਂਗਰਸ ਵੀ ਲੜ ਰਹੀਆਂ ਹਨ।

     

  • ਭਾਜਪਾ ਨੇ 23 ਸੀਟਾਂ 'ਤੇ ਚੋਣ ਲੜੀ ਹੈ। ਪਹਿਲਾਂ ਉਹ 39 ਸੀਟਾਂ 'ਤੇ ਚੋਣ ਲੜਦੀ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦੇ ਚਾਰ ਉਮੀਦਵਾਰ ਹਨ। 'ਆਪ' ਨੇ ਸੂਬੇ 'ਚ ਪਹਿਲੀ ਵਾਰ ਚੋਣ ਲੜੀ ਹੈ। ਇਸ ਤੋਂ ਇਲਾਵਾ 27 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਾਂਗਰਸ ਦੀ ਗੱਲ ਕਰੀਏ ਤਾਂ ਇਹ MNF ਦੀ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਉਠਾਉਣ ਲਈ ਬਹੁਤਾ ਕੁਝ ਨਹੀਂ ਕਰ ਸਕੀ ਹੈ।

  • ਇਸ ਦੇ ਨਾਲ ਹੀ ਮੌਜੂਦਾ ਮੁੱਖ ਮੰਤਰੀ ਨੂੰ ਅਗਲੇ ਮੁੱਖ ਮੰਤਰੀ ਵਜੋਂ ਸਿਰਫ਼ 17 ਫ਼ੀਸਦੀ ਲੋਕਾਂ ਨੇ ਹੀ ਪਸੰਦ ਕੀਤਾ ਹੈ। ਦੂਜੇ ਪਾਸੇ, ਕਾਂਗਰਸ ਐਮਐਨਐਫ ਦੀ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਉਠਾਉਣ ਲਈ ਬਹੁਤਾ ਕੁਝ ਨਹੀਂ ਕਰ ਸਕੀ। ਭਾਜਪਾ ਨੇ ਕੁੱਲ 40 ਵਿੱਚੋਂ ਸਿਰਫ਼ 23 ਸੀਟਾਂ ’ਤੇ ਹੀ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਉਸ ਦੀ ਸਥਿਤੀ ਚੰਗੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link