Assembly Election 2023 Result Highlights: ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ `ਚ ਖਿੜ੍ਹਿਆ ਕਮਲ; ਤੇਲੰਗਾਨਾ `ਚ ਕਾਂਗਰਸ ਨੂੰ ਬਹੁਮਤ

Chunav 2023 Result Highlights: ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ (Vidhan Sabha Chunav Result 2023 Highlights) ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਛੇਤੀ ਹੀ ਸ਼ੁਰੂਆਤੀ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਚਾਰ ਸੂਬਿਆਂ ਵਿੱਚ ਕਿਸਦਾ ਹੋਵੇਗਾ ਕੌਣ ਰਾਜ, ਅੱਜ ਆਵੇਗਾ ਫੈਸਲਾ?

Assembly Election 2023 Result Highlights: ਰਾਜਸਥਾਨ ਵਿੱਚ ਇੱਕ ਵਾਰ ਫਿਰ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਸਿਲਸਿਲਾ ਜਾਰੀ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਭਾਜਪਾ 105 ਸੀਟਾਂ 'ਤੇ ਅਤੇ ਕਾਂਗਰਸ 73 ਸੀਟਾਂ 'ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 14 ਸੀਟਾਂ 'ਤੇ ਅੱਗੇ ਹਨ। ਹੁਣ ਤੱਕ ਭਾਜਪਾ ਨੇ 12, ਕਾਂਗਰਸ ਨੇ 3, ਭਾਰਤੀ ਆਦਿਵਾਸੀ ਪਾਰਟੀ ਨੇ ਇੱਕ ਅਤੇ ਹੋਰਾਂ ਨੇ ਇੱਕ ਸੀਟ ਜਿੱਤੀ ਹੈ।


ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ 'ਤੇ ਤਸਵੀਰ ਲਗਭਗ ਸਾਫ਼ ਹੈ। ਰੁਝਾਨਾਂ ਮੁਤਾਬਕ ਭਾਜਪਾ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਮਿਲ ਰਿਹਾ ਹੈ। ਹੁਣ ਤੱਕ ਭਾਜਪਾ 159 ਅਤੇ ਕਾਂਗਰਸ 68 ਸੀਟਾਂ 'ਤੇ ਅੱਗੇ ਹੈ। ਬਾਕੀ 2 ਸੀਟਾਂ 'ਤੇ ਅੱਗੇ ਹਨ। ਬਹੁਮਤ ਲਈ 116 ਸੀਟਾਂ ਦੀ ਲੋੜ ਹੈ। ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਨਿਵਾਸ (ਮੰਡਲਾ) ਤੋਂ ਵੱਡੇ ਫਰਕ ਨਾਲ ਪਛੜ ਰਹੇ ਹਨ। ਸੂਬੇ ਦੇ 31 ਮੰਤਰੀਆਂ ਵਿੱਚੋਂ 13 ਪਿੱਛੇ ਚੱਲ ਰਹੇ ਹਨ, ਜਦਕਿ 1 ਮੰਤਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੇ 7 ਵਿੱਚੋਂ 6 ਸੰਸਦ ਮੈਂਬਰ ਅੱਗੇ ਚੱਲ ਰਹੇ ਹਨ।


ਖੁਰਾਕ ਮੰਤਰੀ ਅਮਰਜੀਤ ਭਗਤ ਛੱਤੀਸਗੜ੍ਹ ਵਿੱਚ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਉਮੀਦਵਾਰ ਅਤੇ ਸਾਬਕਾ ਸੈਨਿਕ ਰਾਮ ਕੁਮਾਰ ਟੋਪੋ ਨੇ 17600 ਵੋਟਾਂ ਨਾਲ ਹਰਾਇਆ ਸੀ। ਅਤੇ 5 ਮੰਤਰੀ ਅਜੇ ਵੀ ਪਿੱਛੇ ਹਨ। ਹਾਲਾਂਕਿ, ਕਾਂਗਰਸ ਨੇ ਧਰਮਜੈਗੜ੍ਹ ਅਤੇ ਖੁੱਜੀ ਦੀਆਂ ਦੋ ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਭਾਜਪਾ ਨੇ 6 ਸੀਟਾਂ ਜਿੱਤੀਆਂ ਹਨ।


ਕਾਂਗਰਸ ਦੀ ਤਰਫੋਂ ਧਰਮਜੈਗੜ੍ਹ ਤੋਂ ਲਾਲਜੀਤ ਸਿੰਘ ਰਾਠੀਆ ਅਤੇ ਖੁੱਜੀ ਤੋਂ ਭੋਲਾ ਰਾਮ ਸਾਓ ਜੇਤੂ ਰਹੇ ਹਨ। ਜਦੋਂ ਕਿ ਭਾਜਪਾ ਵੱਲੋਂ ਸਾਬਕਾ ਸੀਐਮ ਡਾਕਟਰ ਰਮਨ ਸਿੰਘ ਰਾਜਨੰਦਗਾਓਂ ਤੋਂ, ਅਮਰ ਅਗਰਵਾਲ ਬਿਲਾਸਪੁਰ ਤੋਂ, ਪ੍ਰਬੋਧ ਮਿੰਜ ਨੇ ਸਰਗੁਜਾ ਦੇ ਲੁੰਦਰਾ ਤੋਂ, ਵਿਸ਼ਨੂੰ ਦੇਵ ਸਾਈਂ ਜਸ਼ਪੁਰ ਤੋਂ, ਇੰਦਰ ਕੁਮਾਰ ਸਾਹੂ ਨੇ ਰਾਏਪੁਰ ਦੇ ਅਭਾਨਪੁਰ ਅਤੇ ਅਨੁਜ ਸ਼ਰਮਾ ਧਾਰਸੀਵਾ ਤੋਂ ਜਿੱਤੇ ਹਨ।


ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਕਾਂਗਰਸ 64 ਸੀਟਾਂ 'ਤੇ, ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) 40, ਭਾਜਪਾ 8, ਏਆਈਐਮਆਈਐਮ 6 ਅਤੇ ਹੋਰ ਇੱਕ ਸੀਟ 'ਤੇ ਅੱਗੇ ਹੈ। ਰਾਜ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਦੋ ਸੀਟਾਂ ਗਜਵੇਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਕੇਸੀਆਰ ਗਜਵੇਲ ਤੋਂ ਅੱਗੇ ਹਨ ਜਦਕਿ ਕਾਮਰੇਡੀ ਤੋਂ ਪਿੱਛੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈਡੀ ਕਾਮਰੇਡੀ ਸੀਟ ਤੋਂ ਅੱਗੇ ਚੱਲ ਰਹੇ ਹਨ। ਰੇਵੰਤ ਵੀ ਦੋ ਸੀਟਾਂ ਕੋਡੰਗਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਉਹ ਕੋਡੰਗਲ ਤੋਂ ਜਿੱਤੇ ਹਨ।


 


ਜੇਕਰ ਮੱਧ ਪ੍ਰਦੇਸ਼ ਦੀ ਗੱਲ ਕੀਤਾ ਜਾਵੇ (MP Election Result Counting 2023) ਤਾਂ ਇਸ ਸੂਬੇ ਵਿੱਚ ਕਿਸਦੀ ਸਰਕਾਰ ਬਣਗੀ ਇਸ ਸਵਾਲ ਦਾ ਜਵਾਬ ਅਗਲੇ ਕੁਝ ਘੰਟਿਆਂ ਵਿੱਚ ਵੋਟਾਂ ਦੀ ਗਿਣਤੀ ਨਾਲ ਮਿਲ ਜਾਵੇਗਾ। 230 ਵਿਧਾਨ ਸਭਾ ਸੀਟਾਂ ਲਈ ਚੋਣਾਂ ਤੋਂ 16 ਦਿਨ ਬਾਅਦ ਐਤਵਾਰ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਪਹਿਲਾ ਰੁਝਾਨ 9 ਵਜੇ ਦੇ ਆਸਪਾਸ ਆ ਸਕਦਾ ਹੈ। 12 ਵਜੇ ਤੱਕ ਸਪੱਸ਼ਟ ਹੋ ਜਾਵੇਗਾ ਕਿ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ।


ਰਾਜਸਥਾਨ ਵਿਧਾਨ ਸਭਾ ਚੋਣਾਂ (Rajasthan Election Result Counting 2023) ਦੀ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ ਮੁਤਾਬਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਪਹਿਲਾਂ ਡਾਕ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਨਾਲ ਗਿਣਤੀ ਸ਼ੁਰੂ ਹੋਵੇਗੀ। ਇਸ ਵਿਧਾਨ ਸਭਾ ਚੋਣ ਵਿੱਚ 1863 ਉਮੀਦਵਾਰਾਂ ਨੇ ਚੋਣ ਲੜੀ ਹੈ। ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ ਸੀ। 


ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 2023(Chhattisgarh Election Result Counting) ਦੇ ਨਤੀਜੇ ਹੁਣ ਤੋਂ ਕੁਝ ਸਮੇਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ। ਕੁਝ ਘੰਟਿਆਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ। ਸੂਬੇ ਦੀਆਂ 90 ਸੀਟਾਂ ਲਈ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਈ।

नवीनतम अद्यतन

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਦਿੱਤਾ ਜਿੱਤ ਦਾ ਸਿਹਰਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰਾਜਾਂ ਵਿੱਚ ਹੋਈ ਜਿੱਤ ਦਾ ਸਿਹਰਾ ਵਿਕਾਸ ਤੇ ਲੋਕਾਂ ਨੂੰ ਦਿੱਤਾ।

     

  • ਸੁਨੀਲ ਜਾਖੜ ਨੇ ਦਿੱਤੀਆਂ ਸ਼ੁਭਕਾਮਨਾਵਾਂ

    ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 3 ਰਾਜਾਂ ਵਿੱਚ ਜਿੱਤ ਦਰਜ ਕਰਨ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਵਰਕਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

     

  • ਗਡਕਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ
    ਤਿੰਨ ਰਾਜਾਂ ਵਿੱਚ ਭਾਜਪਾ ਦੀ ਜਿੱਤ ਦੇ ਰੁਝਾਨਾਂ ਉਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗੁਜਰਾਤ ਵਿੱਚ ਕਿਹਾ ਕਿ ਦੇਸ਼ ਦੇ ਲੋਕਾਂ ਨੇ ਇਸ ਚੋਣ ਰਾਹੀਂ ਆਪਣਾ ਮੂਡ ਜ਼ਾਹਿਰ ਕਰ ਦਿੱਤਾ ਹੈ। ਖਾਸ ਕਰਕੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਬਹੁਤ ਚੰਗੀ ਸਫਲਤਾ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਾਡੀ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਦਾ ਸਮਰਥਨ ਕਰਕੇ ਜਨਤਾ ਨੇ ਸਾਡਾ (ਭਾਜਪਾ) ਸਮਰਥਨ ਕੀਤਾ ਹੈ।

  • ਦੁਪਹਿਰ 1 ਵਜੇ ਤੱਕ ਦਾ ਰੁਝਾਨ 
    ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ 'ਚ ਭਾਜਪਾ 162 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ 65 ਸੀਟਾਂ 'ਤੇ ਅੱਗੇ ਹੈ।
    ਰਾਜਸਥਾਨ 'ਚ ਭਾਜਪਾ 111 ਅਤੇ ਕਾਂਗਰਸ 73 ਸੀਟਾਂ 'ਤੇ ਅੱਗੇ ਹੈ। ਇੱਥੇ ਬਸਪਾ ਦੋ ਸੀਟਾਂ 'ਤੇ ਅੱਗੇ ਹੈ।
    ਛੱਤੀਸਗੜ੍ਹ 'ਚ ਭਾਜਪਾ 53 ਅਤੇ ਕਾਂਗਰਸ 35 ਸੀਟਾਂ 'ਤੇ ਅੱਗੇ ਹੈ।
    ਤੇਲੰਗਾਨਾ 'ਚ ਕਾਂਗਰਸ 62 ਸੀਟਾਂ 'ਤੇ ਅੱਗੇ ਹੈ। ਜਦੋਂ ਕਿ ਬੀਆਰਐਸ 43 ਸੀਟਾਂ 'ਤੇ ਅਤੇ ਭਾਜਪਾ 9 ਸੀਟਾਂ 'ਤੇ ਅੱਗੇ ਹੈ। AIMIM 4 ਸੀਟਾਂ 'ਤੇ ਅੱਗੇ ਹੈ।

     

  • 12.50 ਵਜੇ ਤੱਕ ਦੇ ਰੁਝਾਨ

    ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਦੁਪਹਿਰ 12.30 ਵਜੇ ਤੱਕ ਮੱਧ ਪ੍ਰਦੇਸ਼ 'ਚ ਭਾਜਪਾ 162 ਸੀਟਾਂ 'ਤੇ ਅੱਗੇ ਹੈ। ਜਦੋਂ ਕਿ ਸੱਤਾ 'ਚ ਆਉਣ ਦਾ ਸੁਪਨਾ ਦੇਖ ਰਹੀ ਕਾਂਗਰਸ ਸਿਰਫ 65 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦਕਿ ਬਸਪਾ ਦੋ ਸੀਟਾਂ 'ਤੇ ਅੱਗੇ ਹੈ।

    ਰਾਜਸਥਾਨ 'ਚ ਭਾਜਪਾ 111 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ 72 ਸੀਟਾਂ 'ਤੇ ਅੱਗੇ ਹੈ। ਇੱਥੇ ਬਸਪਾ ਤਿੰਨ ਸੀਟਾਂ 'ਤੇ ਅੱਗੇ ਹੈ।

    ਛੱਤੀਸਗੜ੍ਹ 'ਚ ਭਾਜਪਾ 54 ਅਤੇ ਕਾਂਗਰਸ 35 ਸੀਟਾਂ 'ਤੇ ਅੱਗੇ ਹੈ।

    ਤੇਲੰਗਾਨਾ 'ਚ ਕਾਂਗਰਸ 65 ਸੀਟਾਂ 'ਤੇ ਅਤੇ ਬੀਆਰਐਸ 38 ਸੀਟਾਂ 'ਤੇ ਅੱਗੇ ਹੈ। ਇੱਥੇ ਭਾਜਪਾ 10 ਸੀਟਾਂ 'ਤੇ ਅਤੇ ਏਆਈਐਮਆਈਐਮ 4 ਸੀਟਾਂ 'ਤੇ ਅੱਗੇ ਹੈ।

  • ਰਾਜਸਥਾਨ 'ਚ ਭਾਜਪਾ ਵਰਕਰਾਂ ਦਾ ਜਸ਼ਨ ਸ਼ੁਰੂ
    ਰਾਜਸਥਾਨ 'ਚ ਭਾਜਪਾ ਵਰਕਰਾਂ ਦਾ ਦੌਰ ਜਸ਼ਨ ਸ਼ੁਰੂ ਹੋ ਗਿਆ ਹੈ। ਮਹਿਲਾ ਵਰਕਰਾਂ ਨੇ ਜਮ ਕੇ ਡਾਂਸ ਕੀਤਾ।

     

  • ਸਵੇਰੇ 11.30 ਵਜੇ ਤੱਕ ਦੇ ਰੁਝਾਨ
     ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ 'ਚ ਭਾਜਪਾ 156 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ 71 ਸੀਟਾਂ 'ਤੇ ਅੱਗੇ ਹੈ।
    ਰਾਜਸਥਾਨ 'ਚ ਭਾਜਪਾ 116 ਸੀਟਾਂ 'ਤੇ ਅੱਗੇ ਹੈ। ਕਾਂਗਰਸ 67 ਅਤੇ ਬਸਪਾ 3 ਸੀਟਾਂ 'ਤੇ ਅੱਗੇ ਹੈ।
    ਛੱਤੀਸਗੜ੍ਹ 'ਚ ਭਾਜਪਾ 44 ਅਤੇ ਕਾਂਗਰਸ 41 ਸੀਟਾਂ 'ਤੇ ਅੱਗੇ ਹੈ।
    ਤੇਲੰਗਾਨਾ 'ਚ ਕਾਂਗਰਸ 61 ਸੀਟਾਂ 'ਤੇ ਅਤੇ ਬੀਆਰਐੱਸ 36 ਸੀਟਾਂ 'ਤੇ ਅੱਗੇ ਹੈ। ਜਦਕਿ ਭਾਜਪਾ 10 ਸੀਟਾਂ 'ਤੇ ਅੱਗੇ ਹੈ। ਜਦੋਂ ਕਿ ਏਆਈਐਮਆਈਐਮ ਇੱਕ ਸੀਟ ਉੱਤੇ ਅੱਗੇ ਹੈ।

  • Chhattisgarh Chunav Result 2023: ECI ਦਾ ਕਹਿਣਾ ਹੈ ਕਿ ਛੱਤੀਸਗੜ੍ਹ 'ਚ ਭਾਜਪਾ 39 ਸੀਟਾਂ 'ਤੇ, ਕਾਂਗਰਸ 35 'ਤੇ ਅੱਗੇ ਹੈ।

  • Assembly Election 2023 Result: ਹੈਦਰਾਬਾਦ ਵਿੱਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਪਾਰਟੀ ਵਰਕਰਾਂ ਨੇ ਇਸ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।

  •  Telangana Chunav Result 2023:  ਤੇਲੰਗਾਨਾ ਵਿੱਚ ਕਾਂਗਰਸ ਨੇ ਬੀਆਰਐਸ ਉੱਤੇ ਬੜ੍ਹਤ ਬਣਾਈ ਰੱਖੀ ਹੈ। ਤਾਜ਼ਾ ਰੁਝਾਨਾਂ ਵਿੱਚ, ਕਾਂਗਰਸ 53 ਸੀਟਾਂ 'ਤੇ ਅੱਗੇ ਹੈ, ਇਸ ਤੋਂ ਇਲਾਵਾ ਬੀਆਰਐਸ 34, ਭਾਜਪਾ 8, ਏਆਈਐਮਆਈਐਮ 1 ਅਤੇ ਹੋਰ 1 ਸੀਟ 'ਤੇ ਅੱਗੇ ਹੈ।

  • Telangana Chunav Result 2023: ਚੋਣ ਕਮਿਸ਼ਨ ਮੁਤਾਬਕ ਤੇਲੰਗਾਨਾ 'ਚ ਭਾਜਪਾ 51 ਸੀਟਾਂ 'ਤੇ, ਬੀਆਰਐਸ 29 ਸੀਟਾਂ 'ਤੇ ਅਤੇ ਭਾਜਪਾ ਛੇ ਸੀਟਾਂ 'ਤੇ ਅੱਗੇ ਹੈ।

     

  • Chhattisgarh Chunav Result 2023: ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਛੱਤੀਸਗੜ੍ਹ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੈ। ਭਾਜਪਾ 31 ਸੀਟਾਂ 'ਤੇ, ਕਾਂਗਰਸ 27 ਸੀਟਾਂ 'ਤੇ ਅਤੇ ਸੀਪੀਆਈ ਇਕ ਸੀਟ 'ਤੇ ਅੱਗੇ ਹੈ।

  • Rajasthan Chunav Result 2023: ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਰਾਜਸਥਾਨ 'ਚ ਸਵੇਰੇ 10.30 ਵਜੇ ਤੱਕ ਭਾਜਪਾ 99 ਸੀਟਾਂ 'ਤੇ, ਕਾਂਗਰਸ 73 'ਤੇ ਅਤੇ ਬਸਪਾ ਤਿੰਨ ਸੀਟਾਂ 'ਤੇ ਅੱਗੇ ਹੈ।

     

  • ਸਵੇਰੇ 10 ਵਜੇ ਤੱਕ 
    ਹੁਣ ਤੱਕ ਦੇ ਰੁਝਾਨਾਂ 'ਚ ਮੱਧ ਪ੍ਰਦੇਸ਼ 'ਚ ਭਾਜਪਾ 137 ਸੀਟਾਂ 'ਤੇ, ਕਾਂਗਰਸ 92 ਸੀਟਾਂ 'ਤੇ ਅੱਗੇ ਹੈ।
    ਰਾਜਸਥਾਨ 'ਚ ਭਾਜਪਾ 125 ਸੀਟਾਂ 'ਤੇ, ਕਾਂਗਰਸ 62 ਅਤੇ ਹੋਰ 12 ਸੀਟਾਂ 'ਤੇ ਅੱਗੇ ਹੈ।
    ਛੱਤੀਸਗੜ੍ਹ 'ਚ ਭਾਜਪਾ 44 ਸੀਟਾਂ 'ਤੇ ਅੱਗੇ ਹੈ, ਜਦਕਿ ਕਾਂਗਰਸ ਵੀ 44 ਸੀਟਾਂ 'ਤੇ ਅੱਗੇ ਹੈ। ਦੋ ਹੋਰ ਸੀਟਾਂ 'ਤੇ ਅੱਗੇ ਹਨ।
    ਤੇਲੰਗਾਨਾ 'ਚ ਕਾਂਗਰਸ 61 ਸੀਟਾਂ 'ਤੇ, ਬੀਆਰਐਸ 50 ਸੀਟਾਂ 'ਤੇ, ਭਾਜਪਾ ਦੀਆਂ ਚਾਰ ਸੀਟਾਂ।

  • Rajasthan Chunav Result 2023: ECI ਅਨੁਸਾਰ ਭਾਜਪਾ 71 ਸੀਟਾਂ 'ਤੇ, ਕਾਂਗਰਸ-46 'ਤੇ ਅੱਗੇ ਹੈ

     

  • Rajasthan elections 2023: ਅਧਿਕਾਰਤ ECI ਰੁਝਾਨਾਂ ਅਨੁਸਾਰ ਭਾਜਪਾ-17, ਕਾਂਗਰਸ-13, ਬਸਪਾ-1, ਆਰਐਲਡੀ-1

     

  • Rajasthan Chunav Result 2023: ਚੋਣ ਕਮਿਸ਼ਨ ਦਾ ਕਹਿਣਾ ਹੈ ਕਿ 199 ਸੀਟਾਂ ਵਾਲੀ ਰਾਜਸਥਾਨ ਵਿਧਾਨ ਸਭਾ 'ਚ ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।

  • Assembly Election 2023 Result constituency wise( ਹੁਣ ਤੱਕ ਦੇ ਰੁਝਾਨਾਂ ਮੁਤਾਬਕ)--
    -ਮੱਧ ਪ੍ਰਦੇਸ਼ 'ਚ ਭਾਜਪਾ 60 ਸੀਟਾਂ 'ਤੇ ਅਤੇ ਕਾਂਗਰਸ 50 ਸੀਟਾਂ 'ਤੇ ਅੱਗੇ ਹੈ। 
    -ਰਾਜਸਥਾਨ 'ਚ ਭਾਜਪਾ 60 ਸੀਟਾਂ 'ਤੇ ਅਤੇ ਕਾਂਗਰਸ 50 ਸੀਟਾਂ 'ਤੇ ਅੱਗੇ ਹੈ। ਬਾਕੀ ਸੱਤ ਸੀਟਾਂ 'ਤੇ ਅੱਗੇ ਹਨ।
    - ਛੱਤੀਸਗੜ੍ਹ ਵਿੱਚ ਭਾਜਪਾ ਅੱਗੇ ਹੈ। ਭਾਜਪਾ 30 ਅਤੇ ਕਾਂਗਰਸ 29 ਸੀਟਾਂ 'ਤੇ ਅੱਗੇ ਹੈ।
    -ਤੇਲੰਗਾਨਾ 'ਚ ਭਾਜਪਾ ਦਾ ਖਾਤਾ ਖੁੱਲ੍ਹ ਗਿਆ ਹੈ ਅਤੇ ਪਾਰਟੀ 2 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ 30 ਸੀਟਾਂ 'ਤੇ ਅੱਗੇ ਹੈ ਅਤੇ ਬੀਆਰਐਸ 25 ਸੀਟਾਂ 'ਤੇ ਅੱਗੇ ਹੈ।

  • MP Chunav Result 2023: ਮੱਧ ਪ੍ਰਦੇਸ਼ 'ਚ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ 45 ਸੀਟਾਂ 'ਤੇ ਅਤੇ ਕਾਂਗਰਸ 39 ਸੀਟਾਂ 'ਤੇ ਅੱਗੇ ਹੈ।

  • Chhattisgarh Chunav Result 2023: ਛੱਤੀਸਗੜ੍ਹ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ 18 ਸੀਟਾਂ 'ਤੇ ਅਤੇ ਕਾਂਗਰਸ 20 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

  •  Telangana Chunav Result 2023: ਤੇਲੰਗਾਨਾ ਵਿੱਚ ਸ਼ੁਰੂਆਤੀ ਰੁਝਾਨਾਂ ਵਿੱਚ ਬੀਆਰਐਸ 12 ਸੀਟਾਂ ਅਤੇ ਕਾਂਗਰਸ 15 ਸੀਟਾਂ ਉੱਤੇ ਅੱਗੇ ਹੈ। ਜਦਕਿ ਭਾਜਪਾ ਦਾ ਖਾਤਾ ਵੀ ਅਜੇ ਤੱਕ ਨਹੀਂ ਖੁੱਲ੍ਹਿਆ ਹੈ।

  • MP Chunav Result 2023: ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਇੱਕ ਕਾਉਂਟਿੰਗ ਕੇਂਦਰ ਵਿੱਚ ਪੋਸਟਲ ਬੈਲਟ ਦੀ ਗਿਣਤੀ ਲਈ ਬਕਸੇ ਖੋਲ੍ਹੇ ਗਏ।

     

  • MP Chunav Result 2023: ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵੋਟਾਂ ਦੀ ਗਿਣਤੀ ਦੇ ਚੱਲਦਿਆਂ ਇੱਕ ਕਾਊਂਟਿੰਗ ਕੇਂਦਰ 'ਚ ਇੱਟ-ਦੀਵਾਰ ਵਾਲਾ ਸੁਰੱਖਿਅਤ ਈਵੀਐਮ ਸਟਰਾਂਗ ਰੂਮ ਖੋਲ੍ਹਿਆ ਗਿਆ।

  • Chhattisgarh Chunav Result 2023: ਛੱਤੀਸਗੜ੍ਹ ਵਿਧਾਨ ਸਭਾ ਚੋਣਾਂ- 90 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦਾ ਪਹਿਲੀ ਤਸਵਰੀ ਵੀ ਸਾਹਮਣੇ ਆਈ ਹੈ।

  • ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਤਿਆਰ ਕੀਤਾ ਜਾ ਰਿਹਾ ਭੋਜਨ। ਵੋਟਾਂ ਦੀ ਗਿਣਤੀ ਦੀ ਨਿਗਰਾਨੀ ਲਈ ਮੁੱਖ ਦਫਤਰ ਵਿਖੇ ਸਾਰੇ ਪ੍ਰਬੰਧ ਕੀਤੇ ਗਏ ਹਨ।

  • Chhattisgarh Chunav Result 2023: ਛੱਤੀਸਗੜ੍ਹ ਦੇ ਮੌਜੂਦਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਟਵੀਟ ਕਰ ਲਿਖਿਆ ਹੈ --

  • Rajasthan assembly elections 2023: ਰਾਜਸਥਾਨ ਵਿਧਾਨ ਸਭਾ ਚੋਣਾਂ- 199 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

  • Rajasthan Chunav Result 2023: ਰਾਜਸਥਾਨ ਵੋਟਾਂ ਦੀ ਗਿਣਤੀ ਲਈ ਜੈਪੁਰ ਦੇ ਯੂਨੀਵਰਸਿਟੀ ਕਾਮਰਸ ਕਾਲਜ ਕਾਉਂਟਿੰਗ ਸੈਂਟਰ ਵਿੱਚ ਈਵੀਐਮ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ।

  • Rajasthan Chunav Result 2023: ਰਾਜਸਥਾਨ ਵੋਟਾਂ ਦੀ ਗਿਣਤੀ ਲਈ ਜੈਪੁਰ ਦੇ ਯੂਨੀਵਰਸਿਟੀ ਕਾਮਰਸ ਕਾਲਜ ਕਾਉਂਟਿੰਗ ਸੈਂਟਰ ਵਿੱਚ ਈਵੀਐਮ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ।

  • Rajasthan Chunav Result 2023: ਰਾਜਸਥਾਨ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਨੇ ਗਿਣਤੀ ਵਾਲੇ ਦਿਨ ਜੈਪੁਰ ਦੇ ਗੋਵਿੰਦ ਦੇਵ ਜੀ ਮੰਦਰ ਵਿੱਚ ਪੂਜਾ ਕੀਤੀ।

  • Assembly Election 2023 Result constituency wise: ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

  • MP Chunav Result 2023: ਭਾਜਪਾ ਉਮੀਦਵਾਰ ਰਾਮੇਸ਼ਵਰ ਸ਼ਰਮਾ ਦਾ ਕਹਿਣਾ ਹੈ ਕਿ ਚਾਰੇ ਸੂਬਿਆਂ ਵਿੱਚ ਜਨਤਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਅਸੀਂ ਚਾਰੇ ਸੂਬਿਆਂ ਵਿੱਚ ਸਰਕਾਰ ਬਣਾਵਾਂਗੇ। 

  • Chhattisgarh Chunav Result 2023: ਛੱਤੀਸਗੜ੍ਹ ਭਿਲਾਈ ਤੋਂ ਕਾਂਗਰਸੀ ਉਮੀਦਵਾਰ ਦੇਵੇਂਦਰ ਸਿੰਘ ਯਾਦਵ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਇੱਥੇ ਇੱਕ ਮੰਦਰ ਵਿੱਚ ਪੂਜਾ ਕਰਦੇ ਹੋਏ ਦਿਖਾਈ ਦਿੱਤੇ ਹਨ।

  • MP Chunav Result 2023: ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਪੀਸੀ ਸ਼ਰਮਾ ਨੇ ਦਾਅਵਾ ਕੀਤਾ ਕਿ ਕਾਂਗਰਸ 135 ਤੋਂ 175 ਸੀਟਾਂ ਜਿੱਤ ਕੇ ਮੱਧ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਣਾਏਗੀ।

  • ਛੱਤੀਸਗੜ੍ਹ (Chhattisgarh Chunav Result 2023)
    ਛੱਤੀਸਗੜ੍ਹ 'ਚ ਪਹਿਲੇ ਪੜਾਅ 'ਚ 7 ਨਵੰਬਰ ਨੂੰ 20 ਸੀਟਾਂ 'ਤੇ ਵੋਟਿੰਗ 
    ਦੂਜੇ ਪੜਾਅ 'ਚ 70 ਸੀਟਾਂ 'ਤੇ 17 ਨਵੰਬਰ ਨੂੰ ਵੋਟਿੰਗ 
     
    ਮੱਧ ਪ੍ਰਦੇਸ਼ (MP Chunav Result 2023)
    ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਸੀਟਾਂ 'ਤੇ 17 ਨਵੰਬਰ ਨੂੰ ਵੋਟਿੰਗ ਹੋਈ ਸੀ। 

    ਰਾਜਸਥਾਨ (Rajasthan Chunav Result 2023)
    25 ਨਵੰਬਰ ਨੂੰ ਰਾਜਸਥਾਨ ਦੀਆਂ 200 ਸੀਟਾਂ 'ਤੇ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। 

    ਤੇਲੰਗਾਨਾ (Telangana Chunav Result 2023)
    ਇਸ ਦੇ ਨਾਲ ਹੀ ਤੇਲੰਗਾਨਾ ਦੀਆਂ 119 ਸੀਟਾਂ 'ਤੇ 30 ਨਵੰਬਰ ਨੂੰ ਵੋਟਿੰਗ ਹੋਈ ਸੀ।

  • ਵੋਟਾਂ ਦੀ ਗਿਣਤੀ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਨੇ ਜਿੱਤ ਦੇ ਨਿਸ਼ਾਨ ਦਿਖਾਉਂਦੇ ਹੋਏ ਜਿੱਤ ਦਾ ਦਾਅਵਾ ਕੀਤਾ ਹੈ।

     

ZEENEWS TRENDING STORIES

By continuing to use the site, you agree to the use of cookies. You can find out more by Tapping this link