Lokshabha Elections 2024: ਅਮੇਠੀ ਤੋਂ ਕਾਂਗਰਸ ਕਿਸ ਨੂੰ ਦੇਵੇਗੀ ਟਿਕਟ, ਕੀ ਰਾਹੁਲ ਗਾਂਧੀ ਲੜਨਗੇ ਚੋਣ, ਹੁਣ ਕੌਣ ਕਰੇਗਾ ਫੈਸਲਾ ?
Will Rahul Gandhi contest from Amethi: ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜ ਰਹੇ ਹਨ। ਇੱਥੇ ਵੋਟਿੰਗ ਹੋਈ ਅਤੇ 72.20 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
Lokshabha Elections 2024: ਅਮੇਠੀ 'ਚ ਚੋਣ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਅਮੇਠੀ ਅਤੇ ਰਾਏਬਰੇਲੀ ਸਮੇਤ ਕਈ ਸੀਟਾਂ 'ਤੇ ਮੰਥਨ ਹੋਵੇਗਾ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣ ਲੜਨ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਦੀਆਂ ਅਮੇਠੀ ਅਤੇ ਰਾਏਬਰੇਲੀ ਸੀਟਾਂ 'ਤੇ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਦੀ ਚੋਣ ਕਮੇਟੀ ਦੀ ਬੈਠਕ 'ਚ ਕੋਈ ਫੈਸਲਾ ਨਹੀਂ ਹੋ ਸਕਿਆ।
ਦੱਸ ਦਈਏ ਕਿ ਕਾਂਗਰਸ ਵਰਕਰਾਂ ਨੂੰ ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣ ਲੜਨ ਦੀ ਉਮੀਦ ਸੀ, ਉਨ੍ਹਾਂ ਨੇ ਉੱਚ ਲੀਡਰਸ਼ਿਪ ਤੋਂ ਵੀ ਇਸ ਦੀ ਮੰਗ ਕੀਤੀ ਸੀ। ਹੁਣ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਹੁਲ ਅਮੇਠੀ ਤੋਂ ਚੋਣ ਲੜ ਸਕਦੇ ਹਨ, ਜਿਸ ਕਾਰਨ ਵਰਕਰਾਂ 'ਚ ਭਾਰੀ ਉਤਸ਼ਾਹ ਹੈ। ਇਸ ਦੌਰਾਨ ਕਾਂਗਰਸ ਦੇ ਪਰਚੇ ਵੰਡਣ ਵਾਲੇ ਵਰਕਰਾਂ ਦੀ ਸਹੂਲਤ ਲਈ ਗੱਡੀਆਂ ਪਹੁੰਚ ਗਈਆਂ ਹਨ ਅਤੇ ਹੁਣ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Harbhajan Singh ETO: ਪੰਜਾਬ ਦੇ ਇਸ ਮੰਤਰੀ ਨੇ ਖ਼ਾਲਸਾ ਕਾਲਜ ਆਫ ਲਾਅ ਤੋਂ ਪ੍ਰਾਪਤ ਕੀਤੀ ਲਾਅ ਦੀ ਡਿਗਰੀ
ਉੱਤਰ ਪ੍ਰਦੇਸ਼ ਵਿੱਚ 80 ਲੋਕ ਸਭਾ ਸੀਟਾਂ ਹਨ
ਇਨ੍ਹਾਂ ਦੋਵਾਂ ਸੀਟਾਂ 'ਤੇ 20 ਮਈ ਨੂੰ ਵੋਟਿੰਗ ਹੋਣੀ ਹੈ ਅਤੇ ਇੱਥੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 3 ਮਈ ਹੈ। ਰਾਹੁਲ ਗਾਂਧੀ ਨੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਸੀ ਅਤੇ ਇਸ ਸੀਟ 'ਤੇ 26 ਅਪ੍ਰੈਲ ਨੂੰ ਵੋਟਿੰਗ ਪੂਰੀ ਹੋਈ ਸੀ। ਪਾਰਟੀ ਦੇ ਅੰਦਰ ਮੰਗ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਅਮੇਠੀ ਅਤੇ ਰਾਏਬਰੇਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਉੱਤਰ ਪ੍ਰਦੇਸ਼ ਵਿੱਚ 80 ਲੋਕ ਸਭਾ ਸੀਟਾਂ ਹਨ ਅਤੇ ਇਹ ਰਾਜ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਰਾਹੁਲ ਗਾਂਧੀ---2004 ਵਿੱਚ ਪਹਿਲੀ ਵਾਰ ਅਮੇਠੀ ਤੋਂ ਚੋਣ ਲੜੀ ਸੀ
-ਰਾਹੁਲ ਗਾਂਧੀ ਨੇ ਸਾਲ 2004 ਵਿੱਚ ਪਹਿਲੀ ਵਾਰ ਅਮੇਠੀ ਤੋਂ ਚੋਣ ਲੜੀ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਤਿੰਨ ਵਾਰ ਇੱਥੋਂ ਜਿੱਤੇ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਅਮੇਠੀ ਤੋਂ ਇਲਾਵਾ, ਉਸਨੇ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜੀ ਸੀ। ਅਮੇਠੀ 'ਚ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਉਨ੍ਹਾਂ ਨੂੰ ਹਰਾਇਆ।
ਦੂਜੇ ਪਾਸੇ ਆਜ਼ਾਦ ਭਾਰਤ ਵਿੱਚ ਪਹਿਲੀਆਂ ਚੋਣਾਂ ਤੋਂ ਬਾਅਦ, ਕਾਂਗਰਸ 17 ਵਾਰ ਰਾਏਬਰੇਲੀ ਸੀਟ ਜਿੱਤ ਚੁੱਕੀ ਹੈ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ 13 ਸੂਬਿਆਂ ਦੀਆਂ 88 ਸੀਟਾਂ 'ਤੇ 16 ਕਰੋੜ ਵੋਟਰਾਂ ਨੇ ਆਪਣੀ ਵੋਟ ਪਾਈ।