LPG Commercial Cylinder Price News Today: ਅਗਸਤ ਦੇ ਮਹੀਨੇ ਦੀ ਸ਼ੁਰੂਆਤ 'ਚ ਹੀ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲ ਗਈ ਹੈ। ਜੀ ਹਾਂ ਅੱਜ ਯਾਨੀ 1 ਅਗਸਤ ਨੂੰ ਤੇਲ ਕੰਪਨੀਆਂ ਵੱਲੋਂ ਗੈਸ ਸਿਲੰਡਰ ਦੀ ਕੀਮਤ ਜਾਰੀ ਕੀਤੀ ਗਈ ਹੈ। ਇਸ ਦੌਰਾਨ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਹੈ। ਇਸਦੇ ਤਹਿਤ ਕਮਰਸ਼ੀਅਲ ਐਲਪੀਜੀ ਸਿਲੰਡਰ 100 ਰੁਪਏ ਸਸਤਾ ਕੀਤਾ ਗਿਆ ਹੈ ਜਦਕਿ ਜੁਲਾਈ ਦੇ ਮਹੀਨੇ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਵਿੱਚ 7 ​​ਰੁਪਏ ਦਾ ਵਾਧਾ ਕੀਤਾ ਗਿਆ ਸੀ। 


COMMERCIAL BREAK
SCROLL TO CONTINUE READING

ਹੁਣ 100 ਰੁਪਏ ਦੀ ਕਟੌਤੀ ਦੇ ਨਾਲ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਕਟੌਤੀ ਮਹਿਜ਼ ਵਪਾਰਕ 19 ਕਿਲੋ ਦੇ ਸਿਲੰਡਰਾਂ 'ਚ ਕੀਤੀ ਗਈ ਹੈ ਅਤੇ ਫਿਲਹਾਲ ਘਰੇਲੂ ਸਿਲੰਡਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਦੱਸ ਦਈਏ ਕਿ ਤੇਲ ਕੰਪਨੀਆਂ ਵੱਲੋਂ ਹਰ ਮਹੀਨੇ ਦੇ ਪਹਿਲੇ ਦਿਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਇਸ ਵਾਰ ਵੀ ਕੀਮਤਾਂ 'ਚ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਘਰੇਲੂ ਗੈਸ ਸਿਲੰਡਰ 'ਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਨੂੰ ਇੱਕੋ ਦਮ 100 ਰੁਪਏ ਘਟਾ ਦਿੱਤਾ ਹੈ। 


ਇਸਦੇ ਨਾਲ ਹੁਣ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1680 ਰੁਪਏ ਹੋ ਗਈ ਹੈ, ਜਦਕਿ 4 ਜੁਲਾਈ ਨੂੰ ਕੀਤੇ ਗਏ ਵਾਧੇ ਤੋਂ ਬਾਅਦ ਇਹ 1780 ਰੁਪਏ 'ਤੇ ਪਹੁੰਚ ਗਿਆ ਸੀ। 


LPG Commercial Cylinder Price News Today: 19 ਕਿਲੋ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ


  • ਦਿੱਲੀ ਵਿੱਚ 1680 ਰੁਪਏ

  • ਕੋਲਕਾਤਾ ਵਿੱਚ 1820.50 ਰੁਪਏ

  • ਮੁੰਬਈ ਵਿੱਚ 1640.50 ਰੁਪਏ

  • ਚੇਨਈ ਵਿੱਚ 1852.50 ਰੁਪਏ


Cylinder Price News Today: ਅਜੇ ਵੀ ਆਮ ਲੋਕਾਂ ਨੂੰ ਰਾਹਤ ਮਿਲਣੀ ਬਾਕੀ 


ਦੱਸ ਦਈਏ ਕਿ ਕਿਉਂਕਿ ਫਿਲਹਾਲ ਮਹਿਜ਼ ਵਪਾਰਕ ਸਿਲੰਡਰ ਦੇ ਰੇਟ ਘਟਾਏ ਗਏ ਹਨ ਇਸ ਕਰਕੇ ਅਜੇ ਆਮ ਲੋਕਾਂ ਨੂੰ ਰਾਹਤ ਮਿਲਣੀ ਬਾਕੀ ਹੈ। ਦਿੱਲੀ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਫਿਲਹਾਲ 1103 ਰੁਪਏ ਹੀ ਹੈ ਅਤੇ ਇਸ ਦੀਆਂ ਕੀਮਤਾਂ ਵਿੱਚ ਆਖਰੀ ਬਦਲਾਅ 1 ਮਾਰਚ 2023 ਨੂੰ ਕੀਤਾ ਗਿਆ ਸੀ ਅਤੇ ਦੇਖਿਆ ਜਾਵੇ ਤਾਂ ਇਸ ਦਾ ਰੇਟ ਤਿੰਨ ਸਾਲਾਂ ਵਿੱਚ ਦੁੱਗਣਾ ਹੋ ਗਿਆ ਹੈ। ਇਸ ਕਰਕੇ ਲੋਕਾਂ ਵੱਲੋਂ ਅਜੇ ਵੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਵੀ ਘਟਾਇਆ ਜਾਵੇਗਾ।  


ਇਹ ਵੀ ਪੜ੍ਹੋ: PSEB News: ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਕੰਪਾਰਟਮੈਂਟ ਤੇ ਰੀਅਪੀਅਰ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ!