Delhi AAP Protest: LG ਵੀ.ਕੇ. ਸਕਸੇਨਾ ਵੱਲੋਂ ਚਿੱਠੀ `ਚ ਲਗਾਏ ਇਲਜ਼ਾਮਾਂ `ਤੇ AAP ਦਾ ਪਲਟਵਾਰ
Delhi AAP Protest: LG ਦੇ ਦੋਸ਼ਾਂ `ਤੇ `ਆਪ` ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਕਿਹਾ ਕਿ` ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਨੌਕਰਸ਼ਾਹ ਅਣਮਿੱਥੇ ਸਮੇਂ ਲਈ ਫਾਈਲਾਂ ਆਪਣੇ ਕੋਲ ਰੱਖਦੇ ਹਨ। ਦਿੱਲੀ ਦੇ ਅਧਿਕਾਰੀ ਵੀ ਮੰਤਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ।
Delhi AAP Protest: ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਦੋਸ਼ਾਂ 'ਤੇ ਜਵਾਬੀ ਹਮਲਾ ਕੀਤਾ ਹੈ। LG ਦੇ ਬਿਆਨ 'ਤੇ 'ਆਪ' ਨੇ ਕਿਹਾ ਹੈ ਕਿ "ਅਧਿਕਾਰੀ ਮੰਤਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ। LG ਵੀ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਹੀ ਹੈ। ਹੁਣ ਅਦਾਲਤ ਦਾ ਹੀ ਸਹਾਰਾ ਹੈ।"
‘ਆਪ’ ਮੁਤਾਬਕ ਸੁਪਰੀਮ ਕੋਰਟ ਨੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਸੇਵਾਵਾਂ ਦੇਣ ਦਾ ਹੁਕਮ ਦਿੱਤਾ ਸੀ ਪਰ ਕੇਂਦਰ ਨੇ ਜੀਐਨਸੀਟੀਡੀ ਸੋਧ ਐਕਟ ਲਾਗੂ ਕਰਕੇ ਦਿੱਲੀ ਸਰਕਾਰ ਤੋਂ ਇਸ ਨੂੰ ਖੋਹ ਲਿਆ। ਦਿੱਲੀ ਸਰਕਾਰ ਵਿੱਚ ਸ਼ਾਮਲ ਮੰਤਰੀਆਂ ਨੂੰ ਵਾਰ-ਵਾਰ ਹਦਾਇਤਾਂ ਦੇਣ ਦੇ ਬਾਵਜੂਦ ਕੇਂਦਰੀ ਅਧਿਕਾਰੀ ਕਾਰਵਾਈ ਨਹੀਂ ਕਰਦੇ।
ਇਹ ਵੀ ਪੜ੍ਹੋ: Lok sabha Elections 2024: ਚੋਣਾਂ ਨੂੰ ਲੈ ਕੇ 'AAP' ਦੀਆਂ ਤਿਆਰੀਆਂ ਤੇਜ਼! CM ਮਾਨ 6 ਨੂੰ ਜਲੰਧਰ ਤੇ ਮੋਗਾ 'ਚ ਕਰਨਗੇ ਮੀਟਿੰਗਾਂ
ਇੰਨਾ ਹੀ ਨਹੀਂ ਐਲਜੀ ਮੰਤਰੀਆਂ ਦੀਆਂ ਅਪੀਲਾਂ ਦਾ ਵੀ ਜਵਾਬ ਨਹੀਂ ਦਿੰਦੇ। ਦਿੱਲੀ ਦੇ ਨੌਕਰਸ਼ਾਹਾਂ ਨੇ ਡੀਜੇਬੀ ਫੰਡ, ਫਰਿਸ਼ਤੇ ਯੋਜਨਾ, ਸਮੋਗ ਟਾਵਰ ਪਹਿਲਕਦਮੀ ਰੋਕ ਦਿੱਤੀ, ਜਿਸ ਨਾਲ ਦੋ ਕਰੋੜ ਦਿੱਲੀ ਵਾਸੀਆਂ ਦਾ ਨੁਕਸਾਨ ਹੋਇਆ। ਸਥਿਤੀ ਇਹ ਹੈ ਕਿ ਨੌਕਰਸ਼ਾਹ ਅਣਮਿੱਥੇ ਸਮੇਂ ਲਈ ਫਾਈਲਾਂ ਆਪਣੇ ਕੋਲ ਰੱਖ ਲੈਂਦੇ ਹਨ। ਮੰਤਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ।
ਇਹ ਵੀ ਪੜ੍ਹੋ: CBSE Exam Format: ਵਿਦਿਆਰਥੀਆਂ ਲਈ ਵੱਡੀ ਖ਼ਬਰ! ਸੀਬੀਐਸੀ ਨੇ 11ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਬਦਲਿਆ ਫਾਰਮੈਟ
ਦਰਅਸਲ ਦਿੱਲੀ ਦੇ LG ਸਕੱਤਰੇਤ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਦਿੱਲੀ ਸਰਕਾਰ 'ਤੇ ਨਿਆਂ ਪ੍ਰਦਾਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਅਦਾਲਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਰਾਜਨਿਵਾਸ ਅਧਿਕਾਰੀਆਂ ਨੇ ਇਸ ਬਾਬਤ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।