MiG Crash in Rajasthan News: ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਜਹਾਜ਼ ਸੋਮਵਾਰ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਕਾਰਨ ਇੱਕ ਪਿੰਡ ਵਾਸੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਜਹਾਜ਼ ਦੇ ਪਾਇਲਟ ਸੁਰੱਖਿਅਤ ਹਨ। ਇਸ ਤੋਂ ਪਹਿਲਾਂ ਜੁਲਾਈ 2022 ਵਿੱਚ, ਇੱਕ ਮਿਗ-21 ਜਹਾਜ਼ ਰਾਜਸਥਾਨ ਦੇ ਬਾੜਮੇਰ ਨੇੜੇ ਇੱਕ ਸਿਖਲਾਈ ਉਡਾਣ ਦੌਰਾਨ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਭਾਰਤੀ ਹਵਾਈ ਸੈਨਾ (IAF) ਦੇ ਦੋ ਪਾਇਲਟ ਸ਼ਹੀਦ ਹੋਏ ਸਨ। 


COMMERCIAL BREAK
SCROLL TO CONTINUE READING

ਮਿਗ 21 1960 ਵਿੱਚ ਬੇੜੇ ਵਿੱਚ ਸ਼ਾਮਲ ਹੋਇਆ ਸੀ ਅੱਜ ਦੀ ਮਿਗ-21 ਦੁਰਘਟਨਾ ਦੀ ਘਟਨਾ ਨੇ ਇੱਕ ਵਾਰ ਫਿਰ ਸੋਵੀਅਤ ਮੂਲ ਦੇ ਮਿਗ-21 ਜਹਾਜ਼ਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਿਗ-21 ਜਹਾਜ਼ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਹੋਏ ਅਤੇ 2022 ਤੱਕ ਮਿਗ-21 ਜਹਾਜ਼ਾਂ ਨਾਲ ਜੁੜੇ ਲਗਭਗ 200 ਹਾਦਸੇ ਹੋ ਚੁੱਕੇ ਹਨ।


ਇਹ ਵੀ ਪੜ੍ਹੋ: Amritsar Blast Update: ਅੰਮ੍ਰਿਤਸਰ 'ਚ 2 ਦਿਨਾਂ 'ਚ ਦੂਜਾ ਧਮਾਕਾ;  ਮੌਕੇ 'ਤੇ ਪਹੁੰਚੀਆਂ ਫੌਰੈਂਸਿਕ ਟੀਮਾਂ

ਪੁਲਿਸ ਨੇ ਦੱਸਿਆ ਕਿ ਮਿਗ-21 ਜਹਾਜ਼ ਸੋਮਵਾਰ ਸਵੇਰੇ ਕ੍ਰੈਸ਼ ਹੋ ਗਿਆ। ਜਹਾਜ਼ ਦੀ ਲਪੇਟ 'ਚ ਆਉਣ ਨਾਲ ਇਕ ਪਿੰਡ ਵਾਸੀ ਦੀ ਮੌਤ ਹੋ ਗਈ। ਹਾਲਾਂਕਿ ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।