Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ 'ਚ ਲੋਕਾਂ ਨੇ ਸਟਰੀਟ ਲਾਈਟਾਂ ਚੋਰੀ ਕਰਨ ਵਾਲੇ ਚੋਰ ਨੂੰ ਫੜ ਲਿਆ। ਜਦੋਂ ਚੋਰ ਫੜਿਆ ਗਿਆ ਤਾਂ ਉਸ ਨੇ ਅਚਾਨਕ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ ਨੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਇਲਾਕੇ ਦੇ ਇੱਕ ਵਸਨੀਕ ਨੂੰ ਲੱਗੀ, ਜਦੋਂ ਕਿ ਦੂਜੀ ਗੋਲੀ ਇੱਕ ਨੌਜਵਾਨ ਦੇ ਪੇਟ ਵਿੱਚੋਂ ਲੰਘ ਗਈ। ਉਕਤ ਨੌਜਵਾਨ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਆਈਆਂ ਹਨ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਕੁਝ ਦਿਨਾਂ ਤੋਂ ਤਾਜਪੁਰ ਰੋਡ ਨੇੜੇ ਸ਼ਨੀ ਮੰਦਰ ਜਗਦੀਸ਼ਪੁਰਾ ਇਲਾਕੇ ਗਲੀਆਂ 'ਚੋਂ ਲਾਈਟਾਂ ਦੀਆਂ ਲੜੀਆਂ ਚੋਰੀ ਹੋ ਰਹੀਆਂ ਸਨ। ਕਈ ਲੋਕਾਂ ਦੇ ਘਰਾਂ ਦੇ ਬਾਹਰ ਦੀਆਂ ਲਾਈਟ ਵੀ ਕੱਟ ਦਿੱਤੀਆਂ ਗਈਆਂ। ਚੋਰ ਤੋਂ ਪ੍ਰੇਸ਼ਾਨ ਲੋਕਾਂ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਇਸ ਤੋਂ ਬਾਅਦ ਅੱਜ ਸਵੇਰੇ ਅਚਾਨਕ ਕੁਝ ਲੋਕਾਂ ਨੇ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਏ ਵਿਅਕਤੀ ਨੂੰ ਗਲੀ ਵਿੱਚ ਘੁੰਮਦੇ ਦੇਖਿਆ ਗਿਆ। ਜਿਵੇਂ ਹੀ ਲੋਕਾਂ ਨੇ ਉਸ ਵਿਅਕਤੀ ਨੂੰ ਫੜਿਆ ਤਾਂ ਉਸ ਨੇ ਆਪਣੇ ਹੱਥ ਵਿੱਚ ਫੜੇ ਬੈਗ ਵਿੱਚੋਂ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਪ੍ਰਿੰਸ ਨਾਂ ਦੇ ਨੌਜਵਾਨ ਦੇ ਪੇਟ ਵਿੱਚ ਲੱਗੀ। ਅਤੇ ਚੋਰ ਮੌਕੇ ਤੋਂ ਫਰਾਰ ਹੋ ਗਿਆ।


ਇਹ ਵੀ ਪੜ੍ਹੋ: Canada News: ਬਰੈਂਪਟਨ 'ਚ ਹਿੰਦੂ ਮੰਦਿਰ ਦੇ ਬਾਹਰ ਹੋਈ ਹਿੰਸਕ ਝੜਪ, ਗਰਮਖਿਆਲੀਆਂ ਤੇ ਭਾਰਤ ਸਮਰਥਕ ਹੋਏ ਆਹਮੋ-ਸਾਹਮਣੇ


ਪ੍ਰਿੰਸ ਦੇ ਪਿਤਾ ਸੁਰਜੀਤ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਘਰ ਆ ਕੇ ਉਸ ਨੂੰ ਕਿਹਾ ਕਿ ਕੋਈ ਬਾਹਰ ਗਲੀ ਵਿਚ ਨਾ ਜਾਵੇ। ਚੋਰ ਗੋਲੀਆਂ ਚਲਾ ਰਿਹਾ ਹੈ। ਪ੍ਰਿੰਸ ਨੇ ਆਪਣੀ ਵੇਸਟ ਵਿੱਚੋਂ ਖੂਨ ਨਿੱਕਲਦਾ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਪ੍ਰਿੰਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਨ ਦੇ ਪੰਜਾਬ 'ਚ 216 ਨਵੇਂ ਮਾਮਲੇ ਦਰਜ, ਕੁੱਲ ਗਿਣਤੀ 4000 ਤੋਂ ਪਾਰ