Monsoon Update: ਇਸ ਵਾਰ ਦੇਸ਼ `ਚ ਦੇਰੀ ਨਾਲ ਪੁੱਜੇਗਾ ਮਾਨਸੂਨ, ਆਈਐਮਡੀ ਨੇ ਦੱਸੀ ਇਹ ਵਜ੍ਹਾ
Monsoon Update: ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਨੇ ਆਪਣੀ ਪਹਿਲੀ ਭਵਿੱਖਬਾਣੀ ਨੂੰ ਖਾਰਿਜ ਕਰਦੇ ਹੋਏ ਮਾਨਸੂਨ ਦੇਰੀ ਨਾਲ ਪੁੱਜਣ ਦੀ ਭਵਿੱਖਬਾਣੀ ਕੀਤੀ ਹੈ।
Monsoon Update: ਇਸ ਵਾਰ ਦੇਸ਼ ਵਿੱਚ ਮਾਨਸੂਨ ਦੀ ਆਮਦ ਵਿੱਚ ਦੇਰੀ ਹੋਵੇਗੀ। ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਅਰਬ ਸਾਗਰ ਦੇ ਦੱਖਣੀ ਤੱਟ ਵਿੱਚ ਇੱਕ ਚੱਕਰਵਾਤੀ ਚੱਕਰ ਬਣ ਗਿਆ ਹੈ। ਇਸ ਦੇ ਪ੍ਰਭਾਵ ਕਾਰਨ ਕੇਰਲ ਦੇ ਤੱਟ 'ਤੇ ਬੱਦਲ ਘੱਟ ਗਏ ਹਨ। ਅਜਿਹੇ 'ਚ ਇਸ ਸਾਲ ਕੇਰਲ 'ਚ ਮਾਨਸੂਨ ਦੇ ਆਉਣ 'ਚ ਥੋੜ੍ਹੀ ਦੇਰੀ ਹੋਵੇਗੀ। ਮਈ ਦੇ ਆਖਰੀ ਹਫਤੇ ਮੌਸਮ ਵਿਭਾਗ ਨੇ ਮਾਨਸੂਨ ਦੇ 4 ਜੂਨ ਤੱਕ ਕੇਰਲ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ।
ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬੀ ਅਰਬ ਸਾਗਰ 'ਤੇ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ। ਬੱਦਲ ਜ਼ਰੂਰ ਛਾਏ ਹੋਏ ਹਨ। ਜਲਦੀ ਹੀ ਤੇਜ਼ ਚੱਕਰਵਾਤੀ ਹਵਾਵਾਂ ਮਾਨਸੂਨ ਨੂੰ ਕੇਰਲ ਤੱਟ ਵੱਲ ਵਧਾ ਸਕਦੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ 'ਚ ਹਾਲਾਤ 'ਚ ਸੁਧਾਰ ਹੋਣ ਕਾਰਨ ਮਾਨਸੂਨ ਕੇਰਲ 'ਚ ਦਸਤਕ ਦੇ ਸਕਦਾ ਹੈ।
ਮਾਨਸੂਨ ਆਮ ਤੌਰ 'ਤੇ 1 ਜੂਨ ਦੇ ਆਸਪਾਸ ਕੇਰਲ ਦੇ ਤੱਟ 'ਤੇ ਪਹੁੰਚਦਾ ਹੈ। 26 ਮਈ ਨੂੰ ਮੌਸਮ ਵਿਭਾਗ ਨੇ ਕਿਹਾ ਸੀ ਕਿ ਇਸ ਸਾਲ ਮਾਨਸੂਨ 4 ਜੂਨ ਤੱਕ ਕੇਰਲ ਤੱਟ 'ਤੇ ਪਹੁੰਚ ਸਕਦਾ ਹੈ ਪਰ ਚੱਕਰਵਾਤੀ ਸਰਕੂਲੇਸ਼ਨ ਕਾਰਨ ਹੁਣ ਇਸ ਸਾਲ ਮਾਨਸੂਨ ਦੇ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ।
ਭਾਰਤ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਸੋਮਾ ਸੇਨਰੋਏ ਨੇ ਦੱਸਿਆ, "ਅਰਬ ਸਾਗਰ ਵਿੱਚ ਇੱਕ ਚੱਕਰਵਾਤੀ ਚੱਕਰ ਅਜਿਹੇ ਸਮੇਂ ਵਿੱਚ ਬਣ ਗਿਆ ਹੈ ਜਦੋਂ ਸਾਨੂੰ ਮਾਨਸੂਨ ਦੇ ਕੇਰਲ ਵਿੱਚ ਪਹੁੰਚਣ ਦੀ ਉਮੀਦ ਹੈ। ਇਸ ਕਾਰਨ ਮਾਨਸੂਨ ਦਾ ਪ੍ਰਵਾਹ ਥੋੜ੍ਹਾ ਵਿਗੜ ਗਿਆ ਹੈ। ਜਦੋਂ ਤੱਕ ਮਾਨਸੂਨ ਕੇਰਲ ਵਿੱਚ ਨਹੀਂ ਪੁੱਜਦਾ ਅਸੀਂ ਇਸ ਬਾਰੇ ਕੋਈ ਰਿਪੋਰਟ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਐਲਾਨ, ਪ੍ਰਧਾਨ ਮੰਤਰੀ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ ਤੇ ਪੰਜਾਬ ਦੇ...
ਆਈਐਮਡੀ ਨੇ ਕਿਹਾ ਕਿ ਕੇਰਲ ਵਿੱਚ ਮੌਨਸੂਨ ਦੇ ਦੇਰੀ ਨਾਲ ਪਹੁੰਚਣ ਕਾਰਨ ਹੋਰ ਹਿੱਸਿਆਂ ਵਿੱਚ ਵੀ ਦੇਰੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਕੇਰਲ 'ਚ ਮਾਨਸੂਨ ਦੇ ਆਉਣ ਦੀ ਸੰਭਾਵਿਤ ਤਰੀਕ ਨਹੀਂ ਦੱਸੀ ਪਰ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਮਾਨਸੂਨ ਹੋਰ ਥਾਵਾਂ 'ਤੇ ਵੀ ਦੇਰੀ ਨਾਲ ਆਵੇਗਾ। ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਬਾਕੀ ਥਾਵਾਂ ਉਪਰ ਵੀ ਮਾਨਸੂਨ ਦੇਰੀ ਨਾਲ ਪੁੱਜੇ।
ਇਹ ਵੀ ਪੜ੍ਹੋ : Hemkund Sahib Yatra 2023: ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ, ਬਰਫ 'ਚ ਦੱਬੀ ਮਹਿਲਾ ਯਾਤਰੀ ਦੀ ਲਾਸ਼ ਬਰਾਮਦ