Raghav Chadha News: ਸੰਸਦ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਪਰਤੇ; ਸੀਐਮ ਦੀ ਰਿਹਾਇਸ਼ ਉਤੇ ਪੁੱਜੇ
Raghav Chadha News: ਸੰਸਦ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਪਰਤ ਆਏ ਹਨ ਤੇ ਉਹ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਪੁੱਜ ਚੁੱਕੇ ਹਨ।
Raghav Chadha News: ਸੰਸਦ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਪਰਤ ਆਏ ਹਨ ਅਤੇ ਉਹ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਪੁੱਜ ਚੁੱਕੇ ਹਨ। ਕਾਬਿਲੇਗੌਰ ਹੈ ਕਿ ਰਾਘਵ ਚੱਢਾ ਬ੍ਰਿਟੇਨ ਵਿੱਚ ਅੱਖ ਦੀ ਸਰਜਰੀ ਹੋਈ ਸੀ। ਉਨ੍ਹਾਂ ਦੇ ਵਿਦੇਸ਼ ਜਾਣ ਮਗਰੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਦੌਰ ਸਰਗਰਮ ਰਿਹਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਰਾਘਵ ਚੱਢਾ ਦੀ ਗ਼ੈਰਹਾਜ਼ਰੀ ਕਾਰਨ ਸਵਾਲ ਖੜ੍ਹੇ ਹੋ ਰਹੇ ਸਨ।
ਗੌਰਤਲਬ ਹੈ ਕਿ ਰਾਘਵ ਚੱਢਾ ਬੀਤੇ ਕਈ ਮਹੀਨਿਆਂ ਤੋਂ ਵਿਦੇਸ਼ 'ਚ ਸਨ। ਜਾਣਕਾਰੀ ਮੁਤਾਬਕ ਉਹ ਯੂਕੇ 'ਚ ਆਪਣੀ ਅੱਖਾਂ ਦਾ ਇਲਾਜ ਕਰਵਾ ਰਹੇ ਸਨ। ਲੋਕ ਸਭਾ ਚੋਣਾਂ ਅਤੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਨੇਤਾ ਰਾਘਵ ਚੱਢਾ ਦੀ ਗੈਰ-ਮੌਜੂਦਗੀ 'ਤੇ ਕਈ ਸਵਾਲ ਵੀ ਖੜ੍ਹੇ ਹੋ ਰਹੇ ਸਨ। ਹਾਲਾਂਕਿ ਆਮ ਆਦਮੀ ਪਾਰਟੀ ਇਸ ਮਾਮਲੇ 'ਤੇ ਚੁੱਪ ਰਹੀ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਹਨ।
ਹੁਣ ਰਾਘਵ ਚੱਢਾ ਦੀ ਦਿੱਲੀ ਵਾਪਸੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਉਨ੍ਹਾਂ ਦੀ ਸਹਿਯੋਗੀ ਸਵਾਤੀ ਮਾਲੀਵਾਲ ਦਾ ਮਾਮਲਾ ਸੁਰਖੀਆਂ 'ਚ ਹੈ। ਸਵਾਤੀ ਮਾਲੀਵਾਲ ਨਾਲ ਹਾਲ ਹੀ 'ਚ ਮੁੱਖ ਮੰਤਰੀ ਰਿਹਾਇਸ਼ 'ਤੇ ਵਾਪਰੀ ਘਟਨਾ 'ਤੇ ਰਾਘਵ ਨੇ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ ਅਤੇ ਜਿਸ ਤਰ੍ਹਾਂ ਨਾਲ ਪਾਰਟੀ ਦੇ ਸਾਰੇ ਆਗੂ ਹੁਣ ਸਵਾਤੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ, ਉਸ ਨਾਲ ਸਭ ਦੀਆਂ ਨਜ਼ਰਾਂ ਰਾਘਵ ਚੱਢਾ 'ਤੇ ਵੀ ਹਨ। ਉਹ ਕਿਵੇਂ ਪ੍ਰਤੀਕਿਰਿਆ ਕਰਦਾ ਹੈ? ਹਾਲਾਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਵਾਤੀ ਦੇ ਮਾਮਲੇ 'ਤੇ ਅਜੇ ਤੱਕ ਕੁਝ ਨਹੀਂ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ। ਪਾਰਟੀ ਨੇ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਨੂੰ ਨਿਭਾਉਂਦੇ ਆ ਰਹੇ ਹਨ। ਸਾਲ 2013 ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਨੇ ਜਾਣਕਾਰੀ ਦਿੱਤੀ ਸੀ ਕਿ ਰਾਘਵ ਚੱਢਾ ਨੂੰ ਅੱਖ ਦੀ ਜਟਿਲ ਸਮੱਸਿਆ ਹੈ। ਬ੍ਰਿਟੇਨ ਵਿੱਚ ਉਹ ਅੱਖ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੀ ਅੱਖ ਦੀ ਸਮੱਸਿਆ ਕਾਫੀ ਗੰਭੀਰ ਹੈ ਤੇ ਉਨ੍ਹਾਂ ਨੂੰ ਦੇਖਣ ਵਿੱਚ ਸਮੱਸਿਆ ਆ ਰਹੀ ਹੈ। ਇਲਾਜ ਕਰਵਾ ਕੇ ਰਾਘਵ ਚੱਢਾ ਵਾਪਸ ਆਉਣਗੇ।
ਇਹ ਵੀ ਪੜ੍ਹੋ : Faridkot Jail: ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਇਕ ਹੋਰ ਹਵਾਲਾਤੀ ਦੀ ਰੀਲ ਵਾਲੀ ਵੀਡੀਓ ਵਾਇਰਲ