Narendra Singh Tomar resignation news fact check: ਸੋਸ਼ਲ ਮੀਡੀਆ 'ਤੇ ਅਕਸਰ ਕਈ ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੁੰਦੀਆਂ ਨੇ ਜਿੰਨ੍ਹਾਂ ਵਿੱਚੋਂ ਕੁਝ ਸੱਚੀਆਂ ਹੁੰਦੀਆਂ ਨੇ ਤੇ ਕੁਝ ਮਹਿਜ਼ ਅਫਵਾਹਾਂ ਹੁੰਦੀਆਂ ਹਨ। ਇਸ ਦੌਰਾਨ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।  


COMMERCIAL BREAK
SCROLL TO CONTINUE READING

ਇਸ ਵਾਇਰਲ ਖ਼ਬਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹ 'ਤੇ ਅਸਤੀਫ਼ਾ ਦੇ ਮਾਰਿਆ ਹੈ।  ਹਾਲਾਂਕਿ PIB Fact Check ਵੱਲੋਂ ਇਸ ਖ਼ਬਰ ਨੂੰ ਫੇਕ ਦੱਸਿਆ ਗਿਆ ਹੈ।  



ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਅਸਤੀਫ਼ੇ ਬਾਰੇ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਫ਼ਰਜ਼ੀ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਦੌਰਾਨ ਨਰਿੰਦਰ ਸਿੰਘ ਤੋਮਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੀ ਹਿਮਾਇਤ ਕੀਤੀ ਜਾ ਰਹੀ ਸੀ।  


ਦੂਜੇ ਪਾਸੇ ਕਿਸਾਨਾਂ ਵੱਲੋਂ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਦਾ ਨਾਮ ਦਿੱਤਾ ਗਿਆ ਸੀ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਤਿੰਨੇ ਕਾਨੂੰਨ ਵਾਪਿਸ ਲੈ ਲਏ ਗਏ ਸਨ ਪਰ ਅੱਜ ਵੀ ਕਿਸਾਨ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਹਨ।  


ਇਹ ਵੀ ਪੜ੍ਹੋ: ਗਲਤ ਸਾਈਡ 'ਤੇ ਖੜ੍ਹੀ ਗੱਡੀ ਨੂੰ ਹਟਵਾਉਣਾ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ! ਫਿਰ ਜੋ ਹੋਇਆ...


ਜਿਵੇਂ ਹੀ ਸੋਸ਼ਲ ਮੀਡੀਆ 'ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਅਸਤੀਫ਼ੇ ਦੀ ਖ਼ਬਰ ਸਾਹਮਣੇ ਆਈ ਤਾਂ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਨੇ ਸੱਚ ਮੇਂ ਅਸਤੀਫ਼ਾ ਦੇ ਦਿੱਤਾ ਹੈ।  ਹਾਲਾਂਕਿ ਇਹ ਖ਼ਬਰ ਫ਼ਰਜ਼ੀ ਹੈ। ਇਸ ਕਰਕੇ PIB Fact Check ਵੱਲੋਂ ਹਮੇਸ਼ਾ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਉਹ ਅਜਿਹੀ ਵਾਇਰਲ ਖ਼ਬਰਾਂ ਦੇਖਦੇ ਹਨ ਤਾਂ ਉਨ੍ਹਾਂ ਨੂੰ ਉਸ ਖ਼ਬਰ ਦੀ ਜਾਂਚ ਕਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਪਲਾਜ਼ਾ ਮੁੜ ਸ਼ੁਰੂ ਕਰਨ ਲਈ ਦਿੱਤਾ ਨੋਟਿਸ


(For more news apart from fact check of Narendra Singh Tomar's resignation claim, stay tuned to Zee PHH for more updates)