NIA Raid News: NIA ਵੱਲੋਂ 10 ਸੂਬਿਆਂ `ਚ ਸਵੇਰੇ-ਸਵੇਰੇ ਛਾਪੇਮਾਰੀ, ਮਨੁੱਖੀ ਤਸਕਰੀ ਦਾ ਮਾਮਲਾ
NIA Raid News: ਮਨੁੱਖੀ ਤਸਕਰੀ ਮਾਮਲੇ `ਚ ਵੱਡੀ ਕਾਰਵਾਈ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ ਦੀ ਟੀਮ 10 ਸੂਬਿਆਂ `ਚ ਪਹੁੰਚ ਗਈ ਹੈ, ਜਿੱਥੇ ਉਹ ਵੱਖ-ਵੱਖ ਥਾਵਾਂ `ਤੇ ਛਾਪੇਮਾਰੀ ਕਰ ਰਹੀ ਹੈ। ਇਨ੍ਹਾਂ ਰਾਜਾਂ ਵਿੱਚ ਤ੍ਰਿਪੁਰਾ, ਜੰਮੂ ਅਤੇ ਕਸ਼ਮੀਰ, ਹਰਿਆਣਾ, ਪੁਡੂਚੇਰੀ, ਰਾਜਸਥਾਨ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਕਰਨਾਟਕ ਸ਼ਾਮਲ ਹਨ।
NIA Raid News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਮਨੁੱਖੀ ਤਸਕਰੀ ਮਾਮਲੇ 'ਚ ਜੰਮੂ-ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਛਾਪੇਮਾਰੀ ਕਰ ਰਹੀ ਹੈ। NIA ਦੀ ਟੀਮ ਜੰਮੂ-ਕਸ਼ਮੀਰ ਦੇ ਸਾਂਬਾ ਸ਼ਹਿਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਦੇ ਨਾਲ ਹੀ NIA ਅਧਿਕਾਰੀ ਫਰਜ਼ੀ ਦਸਤਾਵੇਜ਼ ਬਣਾਉਣ ਦੇ ਮਾਮਲੇ 'ਚ ਅਸਾਮ ਦੇ ਗੁਹਾਟੀ 'ਚ ਛਾਪੇਮਾਰੀ ਕਰ ਰਹੇ ਹਨ।
ਜਿਨ੍ਹਾਂ 10 ਰਾਜਾਂ 'ਤੇ NIA ਦੀ ਇਹ ਕਾਰਵਾਈ ਚੱਲ ਰਹੀ ਹੈ, ਉਨ੍ਹਾਂ 'ਚ ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਹਰਿਆਣਾ, ਪੁਡੂਚੇਰੀ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਸ਼ਾਮਲ ਹਨ।
ਇਹ ਵੀ ਪੜ੍ਹੋ Jammu Kashmir Raid: ਅਨੰਤਨਾਗ ਤੇ ਪੁਲਵਾਮਾ 'ਚ SIA ਦੇ ਛਾਪੇ, ਅੱਤਵਾਦੀ ਫੰਡਿੰਗ ਦਾ ਮਾਮਲਾ
ਦੂਜੇ ਪਾਸੇ ਵਿਸ਼ੇਸ਼ ਜਾਂਚ ਏਜੰਸੀ (SIA) ਜੰਮੂ-ਕਸ਼ਮੀਰ ਦੇ ਅਨੰਤਨਾਗ ਅਤੇ ਪੁਲਵਾਮਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇਮਾਰੀ ਟੈਰਰ ਫੰਡਿੰਗ ਦੇ ਮਾਮਲੇ 'ਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਐਸਆਈਏ ਨੇ ਪਿੰਡ ਕਨੂੰਆਨ ਵਿੱਚ ਸ਼ੱਕੀ ਮੁਹੰਮਦ ਹਾਫਿਜ਼ ਦੇ ਘਰ ਦੀ ਤਲਾਸ਼ੀ ਲਈ ਸੀ ਪਰ ਛਾਪੇਮਾਰੀ ਸਮੇਂ ਹਾਫਿਜ਼ ਆਪਣੇ ਘਰ ਮੌਜੂਦ ਨਹੀਂ ਸੀ। ਉਹ ਫਰਾਰ ਹੋ ਗਿਆ ਸੀ।
ਇਸ ਤੋਂ ਇਲਾਵਾ ਪੁੰਛ ਜ਼ਿਲ੍ਹੇ ਦੇ ਕੋਪੜਾ ਟਾਪ, ਬਚਿਆਂ ਵਾਲੀ, ਸ਼ਿੰਦਾਰਾ, ਥਾਂਦੀ ਕੱਸੀ ਅਤੇ ਮੁਹੱਲਾ ਸੈਦਾਂ 'ਚ ਸਵੇਰੇ ਇਕ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ।