Narendra Modi Lok Sabha Speech : ਬੇਭਰੋਸਗੀ ਮਤਾ; ਪੀਐਮ ਮੋਦੀ ਨੇ ਕਿਹਾ ਵਿਰੋਧੀ ਧਿਰ ਨੋ ਬਾਲ `ਤੇ ਨੋ ਬਾਲ ਕਰ ਰਿਹੈ, ਇਧਰੋਂ ਚੌਕੇ-ਛੱਕੇ ਲੱਗ ਰਹੇ
Narendra Modi Lok Sabha Speech : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਸਿਰਫ਼ ਸੱਤਾ ਦਾ ਭੁੱਖ ਹੈ।
Narendra Modi Lok Sabha Speech : ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਫਾਈਨਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਬੇਭਰੋਸਗੀ ਮਤੇ ਉਪਰ ਵਿਰੋਧੀ ਧਿਰ ਨੇ ਸਹੀ ਤਰੀਕੇ ਨਾਲ ਚਰਚਾ ਨਹੀ ਕੀਤੀ ਹੈ।
ਮੋਦੀ ਨੇ ਕਿਹਾ ਕਿ ਫੀਲਡਿੰਗ ਵਿਰੋਧੀ ਧਿਰ ਨੇ ਲਗਾਈ ਹੈ, ਚੌਕੇ-ਛੱਕੇ ਇਧਰੋਂ (ਸਰਕਾਰ ਵੱਲੋਂ) ਲੱਗੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਬੇਭਰੋਸਗੀ ਪ੍ਰਸਤਾਵ ਉਪਰ ਨੋ ਬਾਲ ਉਤੇ ਨੋ ਬਾਲ ਕਰ ਰਿਹਾ ਹੈ। ਜਦਕਿ ਸਰਕਾਰ ਵੱਲੋਂ ਸੈਂਚੁਰੀ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਨੂੰ ਕਹਿਣਾ ਚਾਹੁੰਦਾ ਹੈ ਕਿ ਥੋੜ੍ਹੀ ਮਿਹਨਤ ਕਰਕੇ ਆਉਣ। ਤੁਹਾਨੂੰ 2018 ਵਿੱਚ ਕਿਹਾ ਸੀ ਕਿ ਮਿਹਨਤ ਕਰਕੇ ਆਉਣਾ ਪਰ ਪੰਜ ਸਾਲ ਵਿੱਚ ਕੁਝ ਨਹੀਂ ਬਦਲਿਆ।
ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਤਰੱਕੀ ਦਾ ਸੱਚ ਦੂਰੋਂ ਦੇਖ ਰਹੀ ਹੈ, ਵਿਰੋਧੀ ਧਿਰ ਨੂੰ ਇੱਥੇ ਰਹਿ ਕੇ ਇਹ ਨਹੀਂ ਦਿਖਾਈ ਦੇ ਰਿਹਾ ਹੈ। ਕਿਉਂਕਿ ਅਵਿਸ਼ਵਾਸ ਅਤੇ ਹੰਕਾਰ ਇਹਨਾਂ ਦੀਆਂ ਰਗਾਂ ਵਿੱਚ ਵਸ ਗਿਆ ਹੈ। ਵਿਰੋਧੀ ਧਿਰ ਦਾ ਵਤੀਰਾ ਸ਼ੁਤਰਮੁਰਗ ਵਰਗਾ ਹੋ ਗਿਆ ਹੈ। ਦੇਸ਼ ਕੁਝ ਨਹੀਂ ਕਰ ਸਕਦਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਸਿਰਫ਼ ਸੱਤਾ ਵਿਖਾਈ ਦੇ ਰਹੀ ਹੈ। ਇਹ ਕੁਰਸੀ ਨੂੰ ਪਹਿਲ ਦੇ ਰਹੇ ਹਨ। ਇਨ੍ਹਾਂ ਨੂੰ ਦੇਸ਼ ਤੇ ਨੌਜਵਾਨਾਂ ਦਾ ਭਵਿੱਖ ਦਿਖਾਈ ਦੇਣ ਦੀ ਬਜਾਏ ਆਪਣਾ ਭਵਿੱਖ ਦਿਖਾਈ ਦੇ ਰਿਹਾ ਹੈ। ਇਨ੍ਹਾਂ ਨੂੰ ਸੱਤਾ ਦਾ ਭੁੱਖ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਕੋਈ ਵਿਜ਼ਨ ਅਤੇ ਨੀਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਗਰੀਬੀ ਵਧੀ ਜਦਕਿ ਭਾਜਪਾ ਵੇਲੇ ਗਰੀਬੀ ਘਟੀ ਹੈ।
ਇਹ ਵੀ ਪੜ੍ਹੋ : Narendra Modi News: ਬੇਭਰੋਸਗੀ ਮਤੇ 'ਤੇ ਪੀਐਮ ਨਰਿੰਦਰ ਮੋਦੀ ਦਾ ਪਲਟਵਾਰ, ਕਿਹਾ ਇਹ ਵਿਰੋਧੀ ਧਿਰਾਂ ਦਾ ਫਲੋਰ ਟੈਸਟ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸਾਖ਼ ਵਧਾਈ ਹੈ। ਵਿਸ਼ਵ ਵਿੱਚ ਦੇਸ਼ ਦੀ ਤਾਰੀਫ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਬੈਂਕਿੰਗ ਤੇ ਐਲਆਈਸੀ ਨੂੰ ਲੈ ਕੇ ਗੁੰਮਰਾਹ ਕੀਤਾ। ਹੁਣ ਇਹ ਸੈਕਟਰ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀਆਂ ਹਨ।
ਇਹ ਵੀ ਪੜ੍ਹੋ : Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ