Oscars 2023 full winners list in Punjabi: ਭਾਰਤ ਦੇ ਹੱਥੋਂ ਖਿਸਕਿਆ ਪਹਿਲਾ ਆਸਕਰ! ਸਰਵੋਤਮ ਡਾਕੂਮੈਂਟਰੀ ਫੀਚਰ ਦਾ ਹੋਇਆ ਐਲਾਨ
Oscars 2023 full winners list in Punjabi: ਆਸਕਰ 2023 ਈਵੈਂਟ ਚੱਲ ਰਿਹਾ ਹੈ ਅਤੇ ਪੁਰਸਕਾਰਾਂ ਦੇ ਐਲਾਨ ਹੋ ਰਹੇ ਹਨ। ਹੁਣੇ-ਹੁਣੇ ਇਹ ਐਲਾਨ ਕੀਤਾ ਗਿਆ ਹੈ ਕਿ `ਬੈਸਟ ਡਾਕੂਮੈਂਟਰੀ ਫੀਚਰ` ਲਈ ਆਸਕਰ ਕਿਸ ਨੂੰ ਮਿਲਿਆ ਹੈ।
Oscars 2023 full winners list in Punjabi: 95ਵੇਂ ਅਕੈਡਮੀ ਐਵਾਰਡ ਸ਼ੁਰੂ ਹੋ ਗਏ ਹਨ। ਇਸ ਵਾਰ ਆਸਕਰ ਐਵਾਰਡ ਭਾਰਤ ਲਈ ਬਹੁਤ ਅਹਿਮ ਹਨ। ਆਸਕਰ 2023 ਈਵੈਂਟ ਚੱਲ ਰਿਹਾ ਹੈ ਅਤੇ ਪੁਰਸਕਾਰਾਂ ਦੇ ਐਲਾਨ ਹੋ ਰਹੇ ਹਨ। ਹੁਣੇ-ਹੁਣੇ ਇਹ ਐਲਾਨ ਕੀਤਾ ਗਿਆ ਹੈ ਕਿ 'ਬੈਸਟ ਡਾਕੂਮੈਂਟਰੀ ਫੀਚਰ' ਲਈ (Best Documentary Feature) ਆਸਕਰ ਕਿਸ ਨੂੰ ਮਿਲਿਆ ਹੈ।
ਇੰਨਾ ਹੀ ਨਹੀਂ ਆਸਕਰ ਸਮਾਰੋਹ 'ਚ ਦੀਪਿਕਾ ਪਾਦੂਕੋਣ ਵੀ ਬਤੌਰ ਪੇਸ਼ਕਾਰ ਮੌਜੂਦ ਹੋਈ। ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਭਾਰਤ ਦੀ ਭਾਗੀਦਾਰੀ 'ਤੇ ਟਿਕੀਆਂ ਹੋਈਆਂ ਸਨ। ਇੰਨਾ ਹੀ ਨਹੀਂ ਇਸ ਵਾਰ ਆਸਕਰ ਸ਼ੋਅ ਦੇ ਹੋਸਟ ਮਸ਼ਹੂਰ ਕਾਮੇਡੀਅਨ ਜਿੰਮੀ ਕਿਮਲ ਹਨ। #OSCARS95 ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਪਰ ਆਲ ਦੈਟ ਬ੍ਰੀਥਜ਼ ਆਸਕਰ ਜਿੱਤਣ ਵਿੱਚ ਅਸਫਲ ਰਿਹਾ ਹੈ।
ਭਾਰਤ ਲਈ ਇੱਕ ਬੁਰੀ ਖ਼ਬਰ ਹੈ ਕਿਉਂਕਿ ਫਿਲਮ 'ਬੈਸਟ ਡਾਕੂਮੈਂਟਰੀ ਫੀਚਰ' ਲਈ ਨਾਮਜ਼ਦਗੀਆਂ ਅਤੇ ਜੇਤੂ ਦਾ ਐਲਾਨ ਹੋ ਗਿਆ ਹੈ ਅਤੇ ਭਾਰਤ ਨਹੀਂ ਜਿੱਤ ਸਕਿਆ ਹੈ। ਦੱਸ ਦੇਈਏ ਕਿ ਇਸ ਪੁਰਸਕਾਰ ਦੀਆਂ ਸਾਰੀਆਂ ਨਾਮਜ਼ਦਗੀਆਂ ਵਿੱਚ ਭਾਰਤ ਦਾ ‘ਆਲ ਦੈਟ ਬਰਿਥਸ’ ਵੀ (All That Breathes) ਨਾਮਜ਼ਦ ਕੀਤਾ ਗਿਆ ਸੀ; ਜੋ ਹਾਰ ਗਈ ਹੈ।
ਜਿਸ ਫਿਲਮ ਨੇ 'ਆਲ ਦੈਟ ਬਰਿਦਸ' ਤੋਂ 'ਬੈਸਟ ਡਾਕੂਮੈਂਟਰੀ ਫੀਚਰ' ਦਾ ਐਵਾਰਡ ਖੋਹਿਆ ਉਹ ਹੈ ਨਵਲਨੀ। ਇਨ੍ਹਾਂ ਦੋ ਫਿਲਮਾਂ ਤੋਂ ਇਲਾਵਾ 'ਆਲ ਦ ਬਿਊਟੀ ਐਂਡ ਦਾ ਬਲੱਡਸ਼ੈੱਡ', 'ਫਾਇਰ ਆਫ ਲਵ' ਅਤੇ 'ਏ ਹਾਊਸ ਮੇਡ ਆਫ ਸਪਲਿਨਟਰਸ' ਨਾਮਜ਼ਦ ਹੋਈਆਂ ਸਨ। ਆਲ ਦੈਟ ਬ੍ਰੀਡਜ਼ ਦਾ ਨਿਰਦੇਸ਼ਨ ਸ਼ੌਨਕ ਸੇਨ ਦੁਆਰਾ ਕੀਤਾ ਗਿਆ ਹੈ ਅਤੇ ਇਹ ਦੋ ਭਰਾਵਾਂ ਦੀ ਕਹਾਣੀ ਹੈ ਜੋ ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਛੀਆਂ ਦੀ ਰੱਖਿਆ ਕਰਦੇ ਹਨ ਅਤੇ ਇੱਕ ਭਰਾ ਹਸਪਤਾਲ ਚਲਾਉਂਦਾ ਹੈ।