ਭਾਰਤ ਦੇ ਬਾਂਦਰ ਤੋਂ ਪਾਕਿਸਤਾਨੀ ਘਬਰਾਏ! ਕੋਈ ਵੀ ਚਿੜੀਆਘਰ ਲੈਣ ਨੂੰ ਨਹੀਂ ਤਿਆਰ
India Monkey News: ਪਾਕਿਸਤਾਨ `ਚ ਦਾਖਲ ਹੁੰਦੇ ਹੀ ਬਾਂਦਰ ਨੇ ਅਧਿਕਾਰੀਆਂ `ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਸਭ ਤੋਂ ਵੱਡੀ ਐਮਰਜੈਂਸੀ ਸੇਵਾ ਰੈਸਕਿਊ 1122 ਨੇ ਬੜੀ ਮੁਸ਼ਕਲ ਨਾਲ ਬਾਂਦਰ ਨੂੰ ਕਾਬੂ ਕੀਤਾ।
India Monkey News: ਪਾਕਿਸਤਾਨ ਦੀ ਸਭ ਤੋਂ ਵੱਡੀ ਐਮਰਜੈਂਸੀ ਸੇਵਾ ਰੈਸਕਿਊ 1122 ਨੇ ਇੱਕ ਬਾਂਦਰ ਨੂੰ ਫੜ ਲਿਆ ਹੈ ਜੋ ਭਾਰਤ ਦੇ ਪੰਜਾਬ ਤੋਂ ਬਹਾਵਲਪੁਰ ਸ਼ਹਿਰ ਪਹੁੰਚਿਆ ਸੀ ਪਰ ਹੁਣ ਇਸਨੂੰ ਭਾਰਤ ਨੂੰ ਸੌਂਪਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਇੱਕ ਭਾਰਤੀ ਬਾਂਦਰ ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋ ਗਿਆ। ਪਾਕਿਸਤਾਨ 'ਚ (India Monkey News)ਦਾਖਲ ਹੁੰਦੇ ਹੀ ਬਾਂਦਰ ਨੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸਭ ਤੋਂ ਵੱਡੀ ਐਮਰਜੈਂਸੀ ਸੇਵਾ ਰੈਸਕਿਊ 1122 ਨੇ ਬੜੀ ਮੁਸ਼ਕਲ ਨਾਲ ਬਾਂਦਰ ਨੂੰ ਕਾਬੂ ਕੀਤਾ।
ਇਹ ਬਾਂਦਰ ਪੰਜਾਬ ਦੇ ਬਹਾਵਲਪੁਰ ਸ਼ਹਿਰ ਤੋਂ ਪਾਕਿਸਤਾਨ ਪਹੁੰਚ ਗਿਆ (India Monkey News) ਸੀ ਪਰ ਹੁਣ ਇਸ ਨੂੰ ਭਾਰਤ ਹਵਾਲੇ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਵਿਭਾਗ ਵੱਲੋਂ ਮਿਲੀ ਸੂਚਨਾ ਦੇ ਮੁਤਾਬਿਕ 'ਤੇ ਬਾਂਦਰ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਗਿਆ। ਬਚਾਅ ਕਰਮਚਾਰੀਆਂ ਦੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬਾਂਦਰ ਨੂੰ 200 ਫੁੱਟ ਉੱਚੇ ਟਾਵਰ ਤੋਂ ਫੜ ਲਿਆ ਗਿਆ।
ਹਾਲਾਂਕਿ, ਇਸ ਬਾਂਦਰ ਦੇ ਫੜੇ ਜਾਣ ਤੋਂ ਬਾਅਦ, ਜੰਗਲੀ ਜੀਵ ਵਿਭਾਗ (India Monkey News) ਨਾਲ ਸੰਪਰਕ ਕੀਤਾ ਗਿਆ ਅਤੇ ਜਾਨਵਰ ਨੂੰ ਸਥਾਨਕ ਚਿੜੀਆਘਰ ਵਿੱਚ ਰੱਖਣ ਲਈ ਕਿਹਾ ਗਿਆ ਪਰ ਵਿਭਾਗ ਵੱਲੋਂ ਇਹ ਬੇਨਤੀ ਨੂੰ ਇਨਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੋਈ ਵੀ ਚਿੜੀਆਘਰ ਇਸ ਬਾਂਦਰ ਨੂੰ ਰੱਖਣ ਲਈ ਤਿਆਰ ਨਹੀਂ ਸੀ ਜਿਸ ਤੋਂ ਬਾਅਦ ਬਾਂਦਰ ਨੂੰ ਸੜਕਾਂ 'ਤੇ ਤਮਾਸ਼ਾ ਕਰ ਰਹੇ ਵਿਅਕਤੀ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਕੋਲ ਬਾਂਦਰ ਰੱਖਣ ਲਈ ਕੋਈ ਥਾਂ ਨਹੀਂ ਹੈ। ਜ਼ਿਲ੍ਹਾ ਜੰਗਲੀ ਜੀਵ ਅਧਿਕਾਰੀ ਮੁਨਵਰ ਹੁਸੈਨ ਨਜਮੀ ਦਾ ਕਹਿਣਾ ਇਹ ਹੈ ਕਿ,"ਸਾਡੇ ਵਿਭਾਗ ਕੋਲ ਵਾਧੂ ਜਾਨਵਰਾਂ ਨੂੰ ਚਿੜੀਆਘਰ ਵਿੱਚ ਲਿਜਾਣ ਲਈ ਨਾ ਤਾਂ ਜਗ੍ਹਾ ਹੈ ਅਤੇ ਨਾ ਹੀ ਸਟਾਫ਼।"
ਇਹ ਵੀ ਪੜ੍ਹੋ: Jasmine Sandlas ਨੇ ਆਪਣੀ ਨਵੀਂ ਲੁੱਕ ਨਾਲ ਫੈਨਸ ਨੂੰ ਕੀਤਾ ਹੈਰਾਨ; ਲੋਕਾਂ ਨੇ ਦਿੱਤਾ ਇਹ ਰਿਐਕਸ਼ਨ
ਇਸ ਦੇ ਨਾਲ ਅਧਿਕਾਰੀ ਵੱਲੋਂ (India Monkey News) ਇੱਕ ਹੋਰ ਕਾਰਨ ਵੀ ਦੱਸਿਆ ਗਿਆ ਹੈ ਕਿ ਭਾਰਤ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੋਣ ਵਾਲੇ ਜ਼ਿਆਦਾਤਰ ਜਾਨਵਰ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, 'ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਜ਼ਿਆਦਾਤਰ ਜਾਨਵਰ, ਖਾਸ ਕਰਕੇ ਲੰਗੂਰ ਅਤੇ ਬਾਂਦਰ ਸੱਟ ਲੱਗਣ ਕਾਰਨ ਮਰ ਵੀ ਜਾਂਦੇ ਹਨ। ਉਨ੍ਹਾਂ ਦਾ ਇਲਾਜ ਕਰਨ ਲਈ ਸਾਡੇ ਕੋਲ ਇੱਕ ਵੀ ਡਾਕਟਰ ਨਹੀਂ ਹੈ।