Benefits of Dal: ਇਮਊਨਿਟੀ ਤੋਂ ਲੈ ਕੇ ਭਾਰ ਘਟਾਉਣ ਤੱਕ… ਇਹ ਦਾਲ ਸਿਹਤ ਲਈ ਬਹੁਤ ਲਾਹੇਵੰਦ! ਅੱਜ ਹੀ ਆਪਣੀ ਡਾਈਟ `ਚ ਸ਼ਾਮਲ

Benefits of Arhar Dal: ਅਰਹਰ ਦੀ ਦਾਲ ਇੱਕ ਬਹੁਤ ਹੀ ਪੌਸ਼ਟਿਕ ਭੋਜਨ ਪਦਾਰਥ ਹੈ ਜੋ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦੀ ਹੈ। ਇਸ ਨੂੰ ਆਪਣੀ ਖੁਰਾਕ `ਚ ਸ਼ਾਮਲ ਕਰਕੇ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ ਅਤੇ ਸਿਹਤਮੰਦ ਜੀਵਨ ਜੀਅ ਸਕਦੇ ਹੋ।

रिया बावा Sep 02, 2024, 11:19 AM IST
1/6

ਅਰਹਰ ਦੀ ਦਾਲ ਨੂੰ ਘਰਾਂ ਵਿਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਭ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਅਰਹਰ ਦੀ ਦਾਲ, ਜਿਸ ਨੂੰ ਤੂਰ ਦੀ ਦਾਲ ਵੀ ਕਿਹਾ ਜਾਂਦਾ ਹੈ। ਇਹ ਨਾ ਸਿਰਫ ਸਵਾਦਿਸ਼ਟ ਹੈ ਸਗੋਂ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੈ

2/6

Arhar Dal Benefits

ਅਰਹਰ ਦੀ ਦਾਲ ਫਾਈਬਰ ਦਾ ਭਰਪੂਰ ਸਰੋਤ ਹੈ, ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ। ਇਹ ਕਬਜ਼, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਰੋਕਦਾ ਹੈ। ਆਓ ਜਾਣਦੇ ਹਨ ਅਰਹਰ ਦੀ ਦਾਲ ਸਿਹਤ ਲਈ ਕਿਵੇਂ ਫਾਇਦੇਮੰਦ

3/6

Increase immunity

ਅਰਹਰ ਦੀ ਦਾਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ। ਅਰਹਰ ਦੀ ਦਾਲ ਸਰੀਰ ਵਿੱਚ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।

4/6

Weight loss

ਅਰਹਰ ਦੀ ਦਾਲ ਵਿੱਚ ਕੈਲੋਰੀ ਘੱਟ ਹੁੰਦੀ ਹੈ, ਇਹ ਭਾਰ ਘਟਾਉਣ ਵਾਲੀ ਖੁਰਾਕ ਲਈ ਇੱਕ ਵਧੀਆ ਵਿਕਲਪ ਹੈ। ਦਾਲ ਵਿੱਚ ਮੌਜੂਦ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਜੋ ਵਾਰ-ਵਾਰ ਖਾਣ ਦੀ ਇੱਛਾ ਨੂੰ ਰੋਕਦਾ ਹੈ।

5/6

Keep heart healthy

ਅਰਹਰ ਦੀ ਦਾਲ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਘੱਟ ਕੋਲੈਸਟ੍ਰੋਲ ਦਾ ਪੱਧਰ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।

6/6

Good source of Calcium

ਅਰਹਰ ਦੀ ਦਾਲ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦਾ ਹੈ।

 

ZEENEWS TRENDING STORIES

By continuing to use the site, you agree to the use of cookies. You can find out more by Tapping this link