Hair Care Tips For Holi: ਹੋਲੀ ਦੇ ਰੰਗਾਂ ਕਾਰਨ ਵਾਲ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਟਿਪਸ

ਹਰ ਕੋਈ ਮਹੀਨਿਆਂ ਤੋਂ ਹੋਲੀ ਦੀ ਉਡੀਕ ਕਰਦਾ ਹੈ, ਲੋਕ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਹੋਲੀ ਦੌਰਾਨ ਲੋਕ ਰੰਗਾਂ ਅਤੇ ਗੁਲਾਲ ਨਾਲ ਬਹੁਤ ਮਸਤੀ ਕਰਦੇ ਹਨ ਪਰ ਇਹ ਰੰਗ ਅਤੇ ਗੁਲਾਲ ਹਰ ਕਿਸੇ ਦੇ ਵਾਲਾਂ ਲਈ ਬਹੁਤ ਪਰੇਸ਼ਾਨੀ ਪੈਦਾ ਕਰਦੇ ਹਨ। ਇਨ੍ਹਾਂ ਕੈਮੀਕਲ ਰੰਗਾਂ ਕਾਰਨ ਵਾਲ ਖਰਾਬ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਰਵਿੰਦਰ ਸਿੰਘ Mar 14, 2024, 14:05 PM IST
1/8

Hair Care Tips For Holi

ਹੋਲੀ ਦੇ ਰੰਗਾਂ ਤੋਂ ਵਾਲ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਟਿਪਸ

2/8

Holi Festival

ਰੰਗਾਂ ਤੇ ਸਦਭਾਵਨਾ ਦਾ ਪ੍ਰਤੀਕ ਤਿਉਹਾਰ ਹੋਲੀ ਜਲਦ ਆ ਰਿਹਾ ਹੈ। ਦੇਸ਼ ਭਰ ਵਿੱਚ ਹੋਲੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ।

3/8

Color

ਹੋਲੀ ਸਮੇਂ ਕਈ ਵਾਰ ਖ਼ਤਰਨਾਕ ਰੰਗ ਬਾਜ਼ਾਰ ਵਿੱਚ ਆ ਜਾਂਦੇ ਹਨ ਜੋ ਵਾਲਾਂ ਲਈ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ।

4/8

Hair Conditioners

ਹੋਲੀ ਖੇਡਣ ਤੋਂ ਪਹਿਲਾਂ ਆਪਣੇ ਵਾਲ਼ਾਂ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰ ਲਵੋ। ਇਹ ਸੁਰੱਖਿਅਤ ਪਰਤ ਕੰਡੀਸ਼ਨਰ ਨਾਲ ਬਣ ਸਕਦੀ ਹੈ। ਗੁਲਾਲ ਲਗਾਉਣ ਤੋਂ ਪਹਿਲਾਂ ਹੇਅਰ ਕੰਡੀਸ਼ਨਰ ਅਤੇ ਸੀਰਮ ਜ਼ਰੂਰ ਲਗਾਓਂ। ਇਸ ਨਾਲ ਤੁਹਾਡੇ ਵਾਲ਼ ਸੁਰੱਖਿਅਤ ਹੋ ਜਾਣਗੇ।

5/8

Hair Oil

ਰੰਗ ਲਗਾਉਣ ਤੋਂ ਕੁਝ ਘੰਟੇ ਪਹਿਲਾਂ ਵਾਲ਼ਾ ਨੂੰ ਤੇਲ ਲਗਾ ਲਓ। ਇਹ ਆਇਲੀ ਲੇਅਰ ਤੁਹਾਡੇ ਵਾਲਾਂ ਨੂੰ ਨਾ ਸਿਰਫ਼ ਰੰਗ ਤੋਂ ਬਚਾਏਗੀ ਬਲਕਿ ਵਾਲ਼ਾਂ ਦਾ ਟੈਕਸਚਰ ਵੀ ਸੁਰੱਖਿਅਤ ਰਹੇਗਾ। ਹੋਲੀ ਖੇਡਣ ਤੋਂ ਬਾਅਦ ਵਾਲ਼ ਧੋ ਲਵੋ।

6/8

Hair Ponytail

ਰੰਗਾਂ ਨਾਲ ਮਸਤੀ ਕਰਨ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਓ। ਤੁਸੀਂ ਪੋਨੀਟੇਲ ਜਾਂ ਜੂੜਾ ਬਣਾ ਸਕਦੇ ਹੋ। ਇਸ ਕਾਰਨ ਤੁਹਾਡੇ ਵਾਲਾਂ ਅੰਦਰ ਹਾਨੀਕਾਰਕ ਰੰਗ ਨਹੀਂ ਪਹੁੰਚ ਸਕੇਗਾ।

7/8

Lemon Juice for Hair

ਅਰੰਡੀ ਦੇ ਤੇਲ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਅਤੇ ਜੜ੍ਹਾਂ ਉਪਰ ਚੰਗੀ ਤਰ੍ਹਾਂ ਲਗਾਓ। ਨਿੰਬੂ ਅਤੇ ਤੇਲ ਦੀ ਪਰਤ ਵਾਲ਼ਾਂ ਨੂੰ ਸੁਰੱਖਿਅਤ ਕਰੇਗੀ।

8/8

Hair Scarf

ਰੰਗ ਲਗਾਉਣ ਤੋਂ ਪਹਿਲਾਂ ਵਾਲ਼ਾਂ ਨੂੰ ਸਕਾਰਫ, ਦੁਪੱਟੇ ਜਾਂ ਕਿਸੇ ਕੱਪੜੇ ਨਾਲ ਢਕ ਲਵੋ। ਇਸ ਤਰੀਕੇ ਨਾਲ ਵਾਲ਼ਾ ਖਤਰਨਾਕ ਰੰਗ ਤੋਂ ਸੁਰੱਖਿਅਤ ਰਹਿਣਗੇ।

ZEENEWS TRENDING STORIES

By continuing to use the site, you agree to the use of cookies. You can find out more by Tapping this link