Carrot Benefits: ਰੋਜ਼ਾਨਾ ਇੱਕ ਗਾਜਰ ਖਾਉਣ ਨਾਲ ਨਹੀਂ ਹੋਵੋਗੇ ਜਲਦੀ ਬੁੱਢੇ, ਜਾਣੋ ਫਾਇਦੇ
ਜੇਕਰ ਤੁਸੀਂ ਸਰਦੀਆਂ ਦੇ ਮੌਸਮ `ਚ ਗਾਜਰ ਦਾ ਜੂਸ ਨਿਯਮਿਤ ਤੌਰ `ਤੇ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਗਾਜਰ ਦਾ ਜੂਸ ਕਿਉਂ ਪੀਣਾ ਚਾਹੀਦਾ ਹੈ।
ਸਰੀਰ ਨੂੰ ਠੀਕ ਰੱਖਣ ਲਈ ਅਤੇ ਸਿਹਤਮੰਦ ਰੱਖਣ ਲਈ ਗਾਜਰ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਲੋਕ ਸਲਾਦ ਦੇ ਰੂਪ ਵਿੱਚ ਸਭ ਤੋਂ ਵੱਧ ਖਾਣਾ ਪਸੰਦ ਕਰਦੇ ਹਨ ਪਰ ਇਸ ਤੋਂ ਬਣਿਆ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਅਸਲ 'ਚ ਗਾਜਰ 'ਚ ਅਜਿਹੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਗਾਜਰ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਵਿਟਾਮਿਨ ਕੇ, ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਾਰੇ ਕੰਮ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਨੁਕਸਾਨ ਤੋਂ ਬਚਾਉਣ ਅਤੇ ਕਈ ਘਾਤਕ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
ਇਮਿਊਨਿਟੀ ਕਰੇ ਬੂਸਟ
ਗਾਜਰ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਬੀਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਇਨਫੈਕਸ਼ਨ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਕੈਂਸਰ ਵਿੱਚ ਮਦਦਗਾਰ
ਗਾਜਰ 'ਚ ਵਿੱਚ ਕਈ ਅਜਿਹੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸੈੱਲਾਂ ਨੂੰ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਖੋਜ 'ਚ ਪਾਇਆ ਗਿਆ ਹੈ ਕਿ ਗਾਜਰ ਦੇ ਜੂਸ 'ਚ ਕੁਝ ਅਜਿਹੇ ਤੱਤ ਪਾਏ ਗਏ ਹਨ ਜੋ ਕੁਝ ਖਾਸ ਕਿਸਮ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰ ਸਕਦੇ ਹਨ।
ਹਾਰਟ ਅਟੈਕ ਰੋਕਣ ਲਈ ਹੈ ਵਧੀਆ
ਗਾਜਰ ਦੇ ਜੂਸ ਵਿੱਚ ਪੋਟਾਸ਼ੀਅਮ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਹਾਰਟ ਅਟੈਕ ਜਾਂ ਹਾਰਟ ਸਟ੍ਰੋਕ ਵਰਗੀਆਂ ਖਤਰਨਾਕ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰ ਸਕਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖ ਸਕਦਾ ਹੈ, ਜਿਸ ਨਾਲ ਦਿਲ ਨੂੰ ਲੰਬੀ ਉਮਰ ਤੱਕ ਸਿਹਤਮੰਦ ਰੱਖਿਆ ਜਾ ਸਕਦਾ ਹੈ।