Home Remedies: ਕੀ ਤੇਜ਼ ਧੁੱਪ ਤੇ ਗਰਮੀ ਕਾਰਨ ਹੋ ਰਿਹਾ ਹੈ ਸਿਰ ਦਰਦ ? ਤਾਂ ਹੋ ਜਾਓ ਸਾਵਧਾਨ, ਫਾਲੋ ਕਰੋ ਇਹ ਟਿਪਸ
ਗਰਮੀਆਂ ਦੇ ਮੌਸਮ ਵਿੱਚ ਸਿਰ ਦਰਦ ਦੀ ਸਮੱਸਿਆ ਹੋਣਾ ਆਮ ਗੱਲ ਹੈ। ਬਹੁਤ ਸਾਰੇ ਲੋਕ ਰੋਜ਼ਾਨਾ ਇਸ ਸਮੱਸਿਆ ਨਾਲ ਲੜਦੇ ਹਨ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣਾ ਸਿਰ ਦਰਦ ਘੱਟ ਕਰ ਸਕਦੇ ਹੋ।
ਗਰਮੀਆਂ ਵਿੱਚ ਸਰੀਰ ਵਿੱਚ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਅਕਸਰ ਗਰਮੀ ਕਰਕੇ ਸਿਰ ਵਿੱਚ ਦਰਦ ਵੀ ਰਹਿੰਦਾ ਹੈ। ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖ ਕੇ ਤੋਂ ਸਿਰ ਦਰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਬਹੁਤ ਸਾਰੇ ਲੋਕ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਨਿਵਾਰਕ ਦਵਾਈਆਂ ਲੈਣਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਨਾਲ ਸਰੀਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਇਸ ਲਈ ਅੱਜ ਸਿਰ ਦਰਦ ਤੋਂ ਛੁਟਕਾਰਾ ਦਿਲਾਉਣ ਲਈ ਅੱਜ ਕੁਝ ਘਰੇਲੂ ਨੁਸਖੇ ਦੱਸਾਂਗੇ।
Cold water
ਗਰਮੀਆਂ 'ਚ ਸਿਰ ਦਰਦ ਹੋਣ 'ਤੇ ਠੰਡਾ ਪਾਣੀ ਪੀਣ ਜਾਂ ਠੰਡੇ ਪਾਣੀ ਨਾਲ ਨਹਾਉਣ ਨਾਲ ਵੀ ਰਾਹਤ ਮਿਲਦੀ ਹੈ।
lemon water
ਤੇਜ਼ ਧੁੱਪ ਜਾਂ ਗਰਮੀ ਕਾਰਨ ਸਿਰ ਦਰਦ ਹੋ ਰਿਹਾ ਹੈ ਤਾਂ ਤੁਹਾਨੂੰ ਨਿੰਬੂ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਕੋਸੇ ਪਾਣੀ 'ਚ ਨਿੰਬੂ ਦਾ ਰਸ ਨਿਚੋੜ ਕੇ ਪੀਣ ਨਾਲ ਜਲਦੀ ਆਰਾਮ ਮਿਲਦਾ ਹੈ।
Lemon Tea
ਲੈਮਨ ਟੀ ਨਾ ਸਿਰਫ਼ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ ਸਗੋਂ ਸਿਰਦਰਦ ਤੋਂ ਰਾਹਤ ਦਿਵਾਉਣ ਵਿੱਚ ਵੀ ਮਦਦ ਕਰਦੀ ਹੈ।
Basil leaves
ਤੁਲਸੀ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ 'ਚ ਪਾ ਕੇ ਉਬਾਲ ਲਓ। ਬਾਅਦ 'ਚ ਇਸ ਨੂੰ ਫਿਲਟਰ ਕਰੋ, ਸ਼ਹਿਦ ਮਿਲਾ ਲਓ ਅਤੇ ਫਿਰ ਸੇਵਨ ਕਰੋ। ਇਸ ਨਾਲ ਤੁਹਾਨੂੰ ਸਿਰ ਦਰਦ ਤੋਂ ਕਾਫੀ ਰਾਹਤ ਮਿਲੇਗੀ।
Clove
ਲੌਂਗ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸ ਦੇ ਲਈ ਲੌਂਗ ਦੀਆਂ ਕਲੀਆਂ ਨੂੰ ਤਵੇ 'ਤੇ ਗਰਮ ਕਰੋ ਅਤੇ ਫਿਰ ਉਨ੍ਹਾਂ ਨੂੰ ਸੂਤੀ ਕੱਪੜੇ 'ਚ ਬੰਨ੍ਹ ਕੇ ਸੁੰਘ ਲਓ।