26/11 Attack: 10 ਅੱਤਵਾਦੀ, 60 ਘੰਟੇ ਦੀ ਦਹਿਸ਼ਤ ਤੇ ਭਾਰੀ ਗੋਲੀਬਾਰੀ, 15 ਸਾਲ ਪਹਿਲਾਂ ਹਿੱਲ ਗਈ ਸੀ ਸੁਪਨਿਆਂ ਦੀ ਨਗਰੀ ਮੁੰਬਈ

26/11 Attack: 26/11 ਉਹ ਹਮਲਾ ਹੈ ਜਿਸ ਨੂੰ ਯਾਦ ਕਰਕੇ ਅੱਜ ਵੀ ਲੋਕਾਂ ਦੀ ਰੂਹ ਕੰਬ ਉਠਦੀ ਹੈ। ਦਹਿਸ਼ਤ ਦੀਆਂ ਤਸਵੀਰਾਂ ਅੱਖਾਂ ਅੱਗੇ ਘੁੰਮਣ ਲੱਗਦੀਆਂ ਹਨ।

ਰਵਿੰਦਰ ਸਿੰਘ Nov 26, 2024, 12:28 PM IST
1/5

ਭਾਰਤ ਵਿੱਚ '26 ਨਵੰਬਰ 2008' ਇੱਕ ਅਜਿਹੀ ਤਾਰੀਕ ਹੈ ਜਿਸ ਨੂੰ ਯਾਦ ਕਰਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।  ਅੱਜ ਵੀ ਉਸ ਦੇ ਜ਼ਖਮ ਦੇਸ਼ ਦੇ ਹਰ ਵਿਅਕਤੀ ਦੇ ਦਿਲ ਵਿੱਚ ਜ਼ਿੰਦਾ ਹਨ। 26/11 ਨੂੰ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ ਹੈ। ਅੱਤਵਾਦੀਆਂ ਨੇ ਹੁਣ ਤੱਕ ਦਾ ਸਭ ਤੋਂ ਵਹਿਸ਼ੀ ਅੱਤਵਾਦੀ ਹਮਲਾ ਕੀਤਾ ਸੀ। 

2/5

ਮੁੰਬਈ ਚ 26/11 ਦੀ ਰਾਤ ਨੂੰ ਕੀ ਹੋਇਆ ਸੀ?

ਇਨ੍ਹਾਂ ਅੱਤਵਾਦੀ ਹਮਲਿਆਂ 'ਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਸਨ। 26 ਨਵੰਬਰ 2008 ਦੀ ਰਾਤ ਨੂੰ ਮੁੰਬਈ ਵਿੱਚ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਇਕਦਮ ਪੂਰੇ ਸ਼ਹਿਰ ਵਿਚ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਬਣ ਗਿਆ। ਸ਼ੁਰੂ ਵਿੱਚ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਮੁੰਬਈ ਵਿੱਚ ਇੰਨਾ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਰਾਤ 10 ਵਜੇ ਦੇ ਕਰੀਬ ਖ਼ਬਰ ਆਈ ਕਿ ਬੋਰੀ ਬੰਦਰ ਇਲਾਕੇ ਵਿੱਚ ਇੱਕ ਟੈਕਸੀ ਵਿੱਚ ਧਮਾਕਾ ਹੋਇਆ ਹੈ। ਜਿਸ ਵਿੱਚ ਡਰਾਈਵਰ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਤੋਂ 20 ਮਿੰਟ ਬਾਅਦ ਖ਼ਬਰ ਆਈ ਕਿ ਵਿਲੇ ਪਾਰਲੇ ਇਲਾਕੇ 'ਚ ਇਕ ਟੈਕਸੀ 'ਤੇ ਬੰਬ ਧਮਾਕਾ ਹੋਇਆ। ਜਿਸ ਕਾਰਨ ਡਰਾਈਵਰ ਅਤੇ ਇਕ ਯਾਤਰੀ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਹਮਲਿਆਂ ਵਿੱਚ 15 ਦੇ ਕਰੀਬ ਜ਼ਖ਼ਮੀ ਵੀ ਹੋਏ ਹਨ।

3/5

ਤਾਜ ਤੇ ਓਬਰਾਏ ਵਿੱਚ ਦਾਖ਼ਲ ਹੋਏ ਅੱਤਵਾਦੀ

ਤਾਜ ਹੋਟਲ ਵਿਚ 450 ਮਹਿਮਾਨ ਅਤੇ ਓਬਰਾਏ ਟ੍ਰਾਈਡੈਂਟ ਵਿਚ 380 ਮਹਿਮਾਨ ਮੌਜੂਦ ਸਨ ਜਦੋਂ ਅੱਤਵਾਦੀਆਂ ਨੇ ਇਨ੍ਹਾਂ ਦੋਵਾਂ ਥਾਵਾਂ 'ਤੇ ਹਮਲਾ ਕੀਤਾ ਸੀ। ਤਾਜ ਹੋਟਲ ਦੇ ਗੁੰਬਦ 'ਚੋਂ ਨਿਕਲਦਾ ਧੂੰਆਂ ਮੁੰਬਈ ਅੱਤਵਾਦੀ ਹਮਲਿਆਂ ਦਾ ਪ੍ਰਤੀਕ ਬਣ ਗਿਆ। ਦੋ ਅੱਤਵਾਦੀਆਂ ਨੇ ਲਿਓਪੋਲਡ ਕੈਫੇ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇੱਥੇ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਇਹ ਕੈਫੇ 1887 ਤੋਂ ਚੱਲ ਰਿਹਾ ਹੈ ਅਤੇ ਜ਼ਿਆਦਾਤਰ ਵਿਦੇਸ਼ੀ ਮਹਿਮਾਨ ਆਉਂਦੇ ਹਨ। ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਦੀ ਖ਼ਬਰ ਪੂਰੇ ਦੇਸ਼ 'ਚ ਫੈਲ ਗਈ ਸੀ। ਪੁਲਿਸ ਅਤੇ ਇੰਟੈਲੀਜੈਂਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸੇ ਸਿਲਸਿਲੇ ਵਿੱਚ ਚਾਰ ਹਮਲਾਵਰਾਂ ਨੇ ਪੁਲਿਸ ਵੈਨ ਨੂੰ ਅਗਵਾ ਕਰ ਲਿਆ ਅਤੇ ਕਾਮਾ ਹਸਪਤਾਲ ਵਿੱਚ ਦਾਖ਼ਲ ਹੋ ਗਏ। ਮੁੰਬਈ ਏਟੀਐਸ ਦੇ ਮੁਖੀ ਹੇਮੰਤ ਕਰਕਰੇ, ਮੁੰਬਈ ਪੁਲਿਸ ਦੇ ਅਸ਼ੋਕ ਕਾਮਟੇ ਅਤੇ ਵਿਜੇ ਸਾਲਸਕਰ ਇਸ ਹਸਪਤਾਲ ਦੇ ਬਾਹਰ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮਾਰੇ ਗਏ ਸਨ।

4/5

ਇਹ ਆਪ੍ਰੇਸ਼ਨ ਚਾਰ ਦਿਨ ਚੱਲਿਆ

ਮੁੰਬਈ ਅੱਤਵਾਦੀ ਹਮਲੇ ਦੀ ਸਭ ਤੋਂ ਵੱਡੀ ਚੁਣੌਤੀ ਤਾਜ ਹੋਟਲ ਤੇ ਓਬਰਾਏ ਟ੍ਰਾਈਡੈਂਟ 'ਚ ਫਸੇ ਲੋਕਾਂ ਅਤੇ ਉੱਥੇ ਮੌਜੂਦ ਅੱਤਵਾਦੀਆਂ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ।ਇਸ ਦੇ ਲਈ ਰਾਸ਼ਟਰੀ ਸੁਰੱਖਿਆ ਗਾਰਡ ਯਾਨੀ NSG ਦੇ ਕਮਾਂਡੋਜ਼ ਨੇ ਚਾਰਜ ਸੰਭਾਲ ਲਿਆ ਹੈ। ਓਬਰਾਏ ਹੋਟਲ ਵਿੱਚ ਐਨਐਸਜੀ ਨੇ ਦੋਨਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ ਅਤੇ ਸਾਰੇ ਬੰਧਕਾਂ ਨੂੰ ਛੁਡਵਾਇਆ ਪਰ ਤਾਜ ਹੋਟਲ ਵਿੱਚ ਕਾਰਵਾਈ ਕਾਫੀ ਦੇਰ ਤੱਕ ਚਲਦੀ ਰਹੀ। ਮੇਜਰ ਸੰਦੀਪ ਉਨੀਕ੍ਰਿਸ਼ਨਨ ਇਸ ਹੋਟਲ ਵਿੱਚ ਆਪ੍ਰੇਸ਼ਨ ਦੌਰਾਨ ਸ਼ਹੀਦ ਹੋ ਗਏ ਸਨ। ਇੱਥੇ 29 ਨਵੰਬਰ ਦੀ ਸਵੇਰ ਤੱਕ ਐਨਐਸਜੀ ਨੇ ਚਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ ਅਤੇ ਬੰਧਕਾਂ ਨੂੰ ਛੁਡਵਾਇਆ ਸੀ।

5/5

ਸਾਰੇ 10 ਅੱਤਵਾਦੀ ਮਾਰੇ ਗਏ, ਮਾਸਟਰਮਾਈਂਡ ਅਜੇ ਜ਼ਿੰਦਾ ਹੈ

ਇਸ ਤਰ੍ਹਾਂ 26/11 ਦੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਾਮਲ 9 ਅੱਤਵਾਦੀ ਮਾਰੇ ਗਏ। ਆਮਿਰ ਅਜਮਲ ਕਸਾਬ ਜ਼ਿੰਦਾ ਫੜਿਆ ਗਿਆ। ਕਸਾਬ 'ਤੇ ਮੁਕੱਦਮਾ ਚਲਾਇਆ ਗਿਆ ਉਸਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਪਰ ਇਸ ਹਮਲੇ ਵਿਚ ਇਹ 10 ਅੱਤਵਾਦੀ ਹੀ ਸ਼ਾਮਲ ਨਹੀਂ ਸਨ। ਇਨ੍ਹਾਂ ਦੇ ਲੀਡਰ ਪਾਕਿਸਤਾਨ ਵਿਚ ਬੈਠਾ ਸੀ। ਹਾਫਿਜ਼ ਸਈਦ ਇਸ ਹਮਲੇ ਦਾ ਮਾਸਟਰਮਾਈਂਡ ਸੀ। ਜ਼ੈਬੂਦੀਨ ਅੰਸਾਰੀ ਉਰਫ ਅਬੂ ਜੁੰਦਾਲ 10 ਅੱਤਵਾਦੀਆਂ ਨੂੰ ਡਾਇਰੈਕਟ ਕਰ ਰਿਹਾ ਸੀ ਜੋ ਪਾਕਿਸਤਾਨ 'ਚ ਬੈਠ ਕੇ ਮੁੰਬਈ ਆਏ ਸਨ। ਤਹੱਵੁਰ ਰਾਣਾ ਨੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਸੀ। ਉਹ ਸਾਰੇ ਅਜੇ ਵੀ ਜਿੰਦਾ ਹਨ। ਰਾਣਾ ਇਸ ਸਮੇਂ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link