IAS Preparation Tips: ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ IAS ਤੇ ਬਿਨਾਂ ਕੋਚਿੰਗ ਘਰ ਬੈਠੇ ਇਸ ਤਰ੍ਹਾਂ ਕਰੋ ਤਿਆਰੀ
ਭਾਰਤ ਵਿੱਚ ਵਿਦਿਆਰਥੀ ਜੀਵਨ ਦੌਰਾਨ ਬੱਚੇ ਆਪਣੇ ਭਵਿੱਖ ਨੂੰ ਲੈ ਕੇ ਸੁਪਨੇ ਦੇਖਦੇ ਹਨ। ਬਹੁਤ ਸਾਰੇ ਬੱਚੇ ਆਈਏਐਸ (Indian Administrative Service) ਬਣਨ ਦਾ ਸੁਪਨਾ ਵੇਖਦੇ ਹਨ। ਦੂਰ-ਦਰਾਡੇ ਅਤੇ ਪਛੜੇ ਇਲਾਕਿਆਂ ਵਿੱਚ ਰਹਿੰਦੇ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਨਾਂ ਕਿਸੇ ਤਰ੍ਹਾਂ ਦੀ ਕੋਚਿੰਗ ਅਤੇ ਘਰ ਵਿੱਚ
Small City Student UPSC Exam
UPSC ਟਾਪਰਾਂ ਨੂੰ ਦੇਖ ਕੇ ਕਈ ਨੌਜਵਾਨ ਇਸ ਖੇਤਰ ਵਿੱਚ ਜਾਣ ਦੀ ਸੋਚਣ ਲੱਗ ਪੈਂਦੇ ਹਨ। ਸਫਲ ਉਮੀਦਵਾਰ ਵੱਲੋਂ ਸਾਂਝੇ ਕੀਤੇ ਗਏ ਤਜਰਬਿਆਂ ਦੇ ਆਧਾਰ 'ਤੇ ਕਿਸੇ ਵੀ ਛੋਟੇ ਸ਼ਹਿਰ ਤੋਂ ਕਿਤਾਬਾਂ, ਨੋਟਿਸ, ਅਖਬਾਰਾਂ ਅਤੇ ਆਨਲਾਈਨ ਪੜ੍ਹਾਈ ਕਰਕੇ ਇਸ ਪੇਪਰ ਨੂੰ ਕ੍ਰੈਕ ਕੀਤਾ ਜਾ ਸਕਦਾ ਹੈ। ਆਉ ਜਾਣਦੇ ਹਾਂ ਘਰ ਬੈਠੇ UPSC ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
What is UPSC
ਸਭ ਤੋਂ ਪਹਿਲਾ UPSC ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ ਸਿਵਲ ਸੇਵਾਵਾਂ ਲਈ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਦੇ ਅਹੁਦੇ ਲਈ ਭਰਤੀ ਪ੍ਰੀਖਿਆ ਹਰ ਸਾਲ ਕਰਵਾਈ ਜਾਂਦੀ ਹੈ।
UPSC Preparation
UPSC ਪ੍ਰੀਖਿਆ ਪਾਸ ਕਰਨ ਲਈ ਐਨਸੀਈਆਰਟੀ ਦੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ ਤੇ ਹੋਰ ਕਿਤਾਬਾਂ ਦੀ ਵੀ ਜਾਣਕਾਰੀ ਰੱਖਣਾ ਜ਼ਰੂਰੀ ਹੈ ਤੇ ਯੂਟਿਊਬ ਤੋਂ UPSC ਟਾਪਰ ਦੀਆਂ ਸਲਾਹਾਂ ਨੂੰ ਧਿਆਨ ਨਾਲ ਜ਼ਰੂਰ ਸੁਣੋ।
Read Note Material
ਜੇਕਰ ਕਿਸੇ ਕਾਰਨ ਤੁਸੀਂ UPSC ਦੀ ਤਿਆਰੀ ਲਈ ਕੋਚਿੰਗ ਨਹੀਂ ਲੈ ਸਕਦੇ ਤਾਂ ਕੋਚਿੰਗ ਮਾਰਕੀਟ ਵਿੱਚ ਉਪਲਬਧ ਨੋਟਿਸ ਖ਼ਰੀਦੋ ਤੇ ਘਰ ਬੈਠੇ ਸਿਲੇਬਸ ਮੁਤਾਬਕ ਵਿਸ਼ਿਆਂ ਨੂੰ ਤਿਆਰ ਕਰੋ।
Practice Solution
ਅੱਜ-ਕੱਲ੍ਹ ਮਾਰਕੀਟ ਵਿੱਚ ਬਹੁਤ ਸਾਰੇ ਪ੍ਰੈਕਟਿਸ ਪੇਪਰ ਦੇ ਨਾਲ ਸੋਲਵ ਆਂਸਰ ਵੀ ਮਿਲ ਜਾਂਦੇ ਹਨ ਤੁਸੀਂ ਘਰ ਬੈਠੇ ਪੜ੍ਹ ਸਕਦੇ ਹੋ।
Read Daily Newspaper
UPSC ਵਿੱਚ ਕਰੰਟ ਅਫੇਅਰ ਦੀ ਕਾਫੀ ਅਹਿਮਤੀਅਤ ਹੁੰਦੀ ਹੈ। UPSC ਕਲੀਅਰ ਕਰਨ ਲਈ ਰੋਜ਼ਾਨਾ ਅਖ਼ਬਾਰ ਪੜ੍ਹੋ ਤੇ ਹਰ ਖ਼ਬਰ ਦੀ ਅਪਡੇਟ ਹੋਣੀ ਚਾਹੀਦੀ ਹੈ ਤੇ ਅਲੱਗ-ਅਲੱਗ ਆਨਲਾਇਨ ਵੈਬਸਾਈਟ ਤੋਂ ਖ਼ਬਰ ਦੀ ਅਪਡੇਟ ਲੈਂਦੇ ਰਹੋ।