Obesity In Women: ਕਿਉਂ ਵੱਧ ਰਿਹਾ ਹੈ ਮਹਿਲਾਵਾਂ `ਚ ਮੋਟਾਪਾ? ਇੱਥੇ ਜਾਣੋ ਕਾਰਨ ਤੇ ਕਿਵੇਂ ਹੋ ਸਕਦਾ ਬਚਾਅ
ਅੱਜ ਦੇ ਸਮੇਂ `ਚ ਮੋਟਾਪੇ ਦੀ ਸਮੱਸਿਆ ਆਮ ਹੋ ਗਈ ਹੈ। ਹਰ ਕੋਈ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੈ ਅਤੇ ਇਸ ਨੂੰ ਘੱਟ ਕਰਨਾ ਚਾਉਂਦਾ ਹੈ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ 44 ਮਿਲੀਅਨ ਔਰਤਾਂ ਅਤੇ 26 ਮਿਲੀਅਨ ਮਰਦ ਮੋਟਾਪੇ ਦਾ ਸ਼ਿਕਾਰ ਹਨ।
Unhealthy Diet Choice
ਫਾਸਟ ਫੂਡ ਜ਼ਿਆਦਾ ਖਾਣਾ ਮਹਿਲਾਵਾਂ ਦੇ ਸਰੀਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ।
Lack of Sleep
ਨੀਂਦ ਦੇ ਪੂਰੇ ਨਾ ਹੋਣ ਕਰਕੇ ਅਤੇ ਕੱਚੀ ਨੀਂਦ ਹੋਣ ਦੀ ਵਜ੍ਹਾ ਹੋਣ ਕਰਕੇ ਮੋਟਾਪਾ ਵੱਧ ਰਿਹਾ ਹੈ। ਹਾਰਮੋਨ ਨੂੰ ਖਰਾਬ ਕਰ ਸਕਦੀ ਹੈ, ਜਿਸ ਨਾਲ ਭੁੱਖ ਵੱਧ ਜਾਂਦੀ ਹੈ।
Dehydration
ਡੀਹਾਈਡਰੇਸ਼ਨ ਵੀ ਭਾਰ ਵਧਣ ਦਾ ਕਾਰਨ ਹੋ ਸਕਦਾ ਹੈ। ਔਰਤਾਂ ਪਾਣੀ ਘੱਟ ਪੀਂਦੀਆਂ ਹਨ। ਇਸ ਕਾਰਨ ਪਾਣੀ ਦੀ ਕਮੀ ਹੋ ਜਾਂਦੀ ਹੈ।ਹਮੇਸ਼ਾ ਭੁੱਖ ਮਹਿਸੂਸ ਹੁੰਦੀ ਹੈ ਤੇ ਜ਼ਿਆਦਾ ਖਾਣ ਨਾਲ ਭਾਰ ਵਧਦਾ ਹੈ।
Change Lifestyle
ਅਕਸਰ ਬੈਠਣ ਵਾਲੀਆਂ ਨੌਕਰੀਆਂ, ਤਕਨਾਲੋਜੀ 'ਤੇ ਆਵਾਜਾਈ ਲਈ ਕਾਰਾਂ ਦੀ ਵੱਧਦੀ ਵਰਤੋਂ ਕਾਰਨ ਔਰਤਾਂ ਵਿੱਚ ਮੋਟਾਪਾ ਵੱਧ ਰਿਹਾ ਹੈ ਕਿਉਂਕਿ ਸਰੀਰਕ ਗਤੀਵਿਧੀ ਨਹੀਂ ਹੋ ਪਾ ਰਹੀ ਹੈ।
Hormonal Changes
ਹਾਰਮੋਨ ਵਿੱਚ ਤਬਦੀਲੀਆਂ ਜਿਵੇਂ- ਜਵਾਨੀ, ਗਰਭ ਅਵਸਥਾ ਅਤੇ ਮੀਨੋਪੌਜ਼ ਆਦਿ ਜਿਸ ਨਾਲ ਮੈਟਾਬੋਲਿਜ਼ਮ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਸ ਨਾਲ ਭਾਰ ਵਧ ਸਕਦੇ ਹਨ।
Diseases
ਜੇਕਰ ਔਰਤਾਂ 'ਚ ਭਾਰ ਅਚਾਨਕ ਵੱਧ ਰਿਹਾ ਹੈ ਤਾਂ ਉਹ ਕਿਸੇ ਬਿਮਾਰੀ ਦਾ ਸੰਕੇਤ ਵੀ ਹੋ ਸਕਦੀਆਂ ਹਨ ਜਿਵੇਂ- PCOD ਜਾਂ PCOS, ਥਾਇਰਾਇਡ, ਡਿਪ੍ਰੈਸ਼ਨ ਆਦਿ।
Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਸਿਰਫ ਤੱਥਾਂ 'ਤੇ ਅਧਾਰਤ ਹੈ। ZeePHH ਇਸਦੀ ਪੁਸ਼ਟੀ ਨਹੀਂ ਕਰਦਾ ਹੈ ਅਤੇ ਸੁਝਾਏ ਗਏ ਉਪਚਾਰਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।