Sardar Patel Birth Anniversary: ਸਟੈਚੂ ਆਫ ਯੂਨਿਟੀ `ਤੇ ਪਹੁੰਚੇ PM ਮੋਦੀ, ਸਰਦਾਰ ਵੱਲਭਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ
Sardar Patel Birth Anniversary: ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ `ਤੇ ਨੌਜਵਾਨਾਂ ਦੇ ਦੇਸ਼ ਵਿਆਪੀ ਸੰਗਠਨ `ਮੇਰਾ ਯੁਵਾ ਭਾਰਤ` ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਐਤਵਾਰ ਨੂੰ ਮਨ ਕੀ ਬਾਤ `ਚ ਇਹ ਐਲਾਨ ਕੀਤਾ।
Sardar Patel Birth Anniversary: ਦੇਸ਼ ਅੱਜ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ (Sardar Patel Birth Anniversary) ਮਨਾ ਰਿਹਾ ਹੈ। ਇਸ ਮੌਕੇ 'ਤੇ ਪੀਐਮ ਮੋਦੀ ਗੁਜਰਾਤ ਦੇ ਕੇਵੜੀਆ ਸਥਿਤ ਸਟੈਚੂ ਆਫ ਯੂਨਿਟੀ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਸਰਦਾਰ ਪਟੇਲ ਦੀ ਮੂਰਤੀ 'ਤੇ ਅਸਮਾਨ ਤੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ। ਮੰਗਲਵਾਰ ਯਾਨੀ ਅੱਜ ਪ੍ਰਧਾਨ ਮੰਤਰੀ ਮੋਦੀ ਸਰਦਾਰ ਵੱਲਭ ਭਾਈ ਪਟੇਲ ਦੀ 148ਵੀਂ ਜਯੰਤੀ ਦੇ ਮੌਕੇ 'ਤੇ ਸਟੈਚੂ ਆਫ ਯੂਨਿਟੀ 'ਤੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ 'ਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਗੁਜਰਾਤ ਦੌਰੇ ਦਾ ਅੱਜ ਦੂਜਾ ਦਿਨ ਹੈ। ਮੰਗਲਵਾਰ ਸਵੇਰੇ ਸਰਦਾਰ ਪਟੇਲ ਦੀ ਜਯੰਤੀ (Sardar Patel Birth Anniversary) ਦੇ ਮੌਕੇ 'ਤੇ ਕੇਵੜੀਆ ਸਥਿਤ ਸਟੈਚੂ ਆਫ ਯੂਨਿਟੀ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੀਐਮ ਮੋਦੀ ਰੈਂਪ ਤੋਂ ਸਟੈਚੂ ਆਫ ਯੂਨਿਟੀ ਤੱਕ ਗਏ ਅਤੇ ਉੱਥੋਂ ਸਰਦਾਰ ਪਟੇਲ ਨੂੰ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ: Manpreet Singh Badal News: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਦੀ ਜਾਂਚ 'ਚ ਹੋਣਗੇ ਸ਼ਾਮਲ
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗੁਜਰਾਤ ਦੇ ਏਕਤਾ ਨਗਰ ਪਹੁੰਚੇ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ (Sardar Patel Birth Anniversary) 'ਤੇ ਉੱਥੇ ਮੌਜੂਦ ਲੋਕਾਂ ਨੂੰ ਏਕਤਾ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਰਾਸ਼ਟਰੀ ਏਕਤਾ ਦਿਵਸ ਮੌਕੇ ਪਰੇਡ ਵੀ ਕੱਢੀ ਗਈ। ਇਸ ਵਿੱਚ ਸੀਆਰਪੀਐਫ ਦੀਆਂ ਮਹਿਲਾ ਬਾਈਕਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 148ਵੀਂ ਜਯੰਤੀ 'ਤੇ X 'ਤੇ ਪੋਸਟ ਪਾ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ, ''ਸਰਦਾਰ ਪਟੇਲ ਦੀ ਜਯੰਤੀ 'ਤੇ, ਅਸੀਂ ਉਨ੍ਹਾਂ ਦੀ ਅਦੁੱਤੀ ਭਾਵਨਾ, ਦੂਰਦਰਸ਼ੀ ਅਗਵਾਈ ਅਤੇ ਅਸਾਧਾਰਨ ਸਮਰਪਣ ਨੂੰ ਯਾਦ ਕਰਦੇ ਹਾਂ ਜਿਸ ਨਾਲ ਉਨ੍ਹਾਂ ਨੇ ਸਾਡੇ ਰਾਸ਼ਟਰ ਦੀ ਕਿਸਮਤ ਨੂੰ ਆਕਾਰ ਦਿੱਤਾ। ਰਾਸ਼ਟਰੀ ਏਕਤਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ। ਅਸੀਂ ਉਸ ਦੇ ਸਦਾ ਰਿਣੀ ਰਹਾਂਗੇ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ 'ਤੇ ਨੌਜਵਾਨਾਂ ਦੇ ਦੇਸ਼ ਵਿਆਪੀ ਸੰਗਠਨ 'ਮੇਰਾ ਯੁਵਾ ਭਾਰਤ' ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਐਤਵਾਰ ਨੂੰ ਮਨ ਕੀ ਬਾਤ 'ਚ ਇਹ ਐਲਾਨ ਕੀਤਾ।