PM Narendra Modi: ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਬਾਇਡਨ ਨੇ ਅਰਬਾਂ ਡਾਲਰ ਦੀ ਡ੍ਰੋਨ ਡੀਲ ਨੂੰ ਦਿੱਤਾ ਅੰਤਿਮ ਰੂਪ
PM Narendra Modi: ਭਾਰਤ ਅਤੇ ਅਮਰੀਕਾ ਨੇ ਅਰਬਾਂ ਡਾਲਰ ਦੇ ਡ੍ਰੋਨ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
PM Narendra Modi: ਭਾਰਤ ਅਤੇ ਅਮਰੀਕਾ ਨੇ ਅਰਬਾਂ ਡਾਲਰ ਦੇ ਡ੍ਰੋਨ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਨਾਲ ਦੋਪੱਖੀ ਗੱਲਬਾਤ ਵਿੱਚ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲ ਕਈ ਮੁੱਦਿਆਂ ਉਤੇ ਚਰਚਾ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਡ੍ਰੋਨ ਸੌਦੇ ਉਤੇ ਵੀ ਚਰਚਾ ਕੀਤੀ।
ਭਾਰਤ, ਅਮਰੀਕਾ ਤੋਂ 31 MQ-9B ਸਕਾਈ ਗਾਰਜੀਅਨ ਅਤੇ ਸੀ ਗਾਰਜੀਅਨ ਡ੍ਰੋਨ ਖ਼ਰੀਦਣ ਜਾ ਰਿਹਾ ਹੈ। ਇਨ੍ਹਾਂ ਡ੍ਰੋਨਾਂ ਦੀ ਕੀਮਤ ਕਰੀਬ 3 ਅਰਬ ਡਾਲਰ ਹੈ। ਭਾਰਤ ਤੇ ਅਮਰੀਕਾ ਵਿਚਾਲੇ ਇਸ ਡ੍ਰੋਨ ਸੌਦੇ ਲਈ ਗੱਲਬਾਤ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮਾਂ ਤੋਂ ਚੱਲ ਰਹੀ ਹੈ।
ਪਿਛਲੇ ਸਾਲ ਜੂਨ ਵਿੱਚ ਰੱਖਿਆ ਮੰਤਰਾਲੇ ਨੇ ਅਮਰੀਕਾ ਤੋਂ ਹਵਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਲੇਜ਼ਰ-ਗਾਈਡਿਡ ਬੰਬਾਂ ਨਾਲ ਲੈਸ MQ-9B ਸਕਾਈ ਗਾਰਡੀਅਨ ਤੇ ਸੀ ਗਾਰਡੀਅਨ ਹਥਿਆਰਬੰਦ ਡਰੋਨਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਸੀ। ਡ੍ਰੋਨ ਖ਼ਰੀਦਣ ਤੋਂ ਇਲਾਵਾ ਭਾਰਤੀ ਜਲ ਸੈਨਾ ਇਸ ਵਿੱਤੀ ਸਾਲ ਵਿੱਚ ਦੋ ਹੋਰ ਵੱਡੇ ਰੱਖਿਆ ਸੌਦੇ ਵੀ ਕਰਨ ਦੀ ਸੋਚ ਰਹੀ ਹੈ। ਇਨ੍ਹਾਂ ਵਿਚ 3 ਸਕਾਰਪੀਰਨ ਪਨਡੁੱਬੀਆਂ ਅਤੇ 26 ਰਾਫੇਲ-ਐਮ ਲੜਾਕੂ ਜਹਾਜ਼ ਸ਼ਾਮਿਲ ਹੈ।
MQ-9B ਡ੍ਰੋਨ ਕਾਫੀ ਉਚਾਈ ਅਤੇ ਲੰਬੇ ਸਮੇਂ ਤੱਕ ਉਡਣ ਵਾਲਾ ਰਿਮੋਟ ਰਾਹੀਂ ਚੱਲਣ ਵਾਲਾ ਮਨੁੱਖ ਰਹਿਤ ਜਹਾਜ਼ ਹੈ। ਇਸ ਦਾ ਨਿਰਮਾਣ ਅਤੇ ਵਿਕਰੀ ਅਮਰੀਕੀ ਰੱਖਿਆ ਫਰਮ ਜਨਰਲ ਏਟਾਮਿਕਸ ਵੱਲੋਂ ਕੀਤੀ ਜਾਂਦੀ ਹੈ। ਇਹ ਲਗਾਤਾਰ ਖੁਫੀਆ ਜਾਣਕਾਰੀ ਇਕੱਠੀ ਕਰਦੇ ਹੋਏ ਨਿਗਰਾਨੀ ਵੀ ਰੱਖਦਾ ਹੈ। ਇਸ ਨੂੰ ਹਰ ਪ੍ਰਕਾਰ ਦੇ ਮੌਸਮ ਵਿੱਚ ਉਪ ਗ੍ਰਹਿ ਦੇ ਮਾਧਿਅਮ ਰਾਹੀਂ ਦੂਰੀ ਉਥੇ 40+ ਘੰਟੇ ਤੱਕ ਉਡਾਨ ਭਰਨ ਤੇ ਨਾਗਰਿਕ ਹਵਾਈ ਖੇਤਰ ਵਿੱਚ ਸੁਰੱਖਿਅਤ ਰੂਪ ਨਾਲ ਏਕੀਕ੍ਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਸੰਯੁਕਤ ਬਲ ਅਤੇ ਨਾਗਰਿਕ ਅਧਿਕਾਰੀ ਦੁਨੀਆ ਵਿੱਚ ਕਿਤੇ ਵੀ ਅਸਲੀ ਸਮੇਂ ਦੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਦੇ ਸਕੇ ਫਿਰ ਚਾਹੇ ਦਿਨ ਹੋਵੇ ਜਾਂ ਰਾਤ।
ਡਰੋਨ ਦੀ ਰੇਂਜ 1900 ਕਿਲੋਮੀਟਰ
ਇਹ ਡਰੋਨ ਬਹੁਤ ਸ਼ਕਤੀਸ਼ਾਲੀ ਹੈ। ਭਾਰਤ ਪੂਰਬੀ ਲੱਦਾਖ ਵਿੱਚ ਚੱਲ ਰਹੇ ਫੌਜੀ ਟਕਰਾਅ ਦੇ ਦੌਰਾਨ ਚੀਨ ਦੇ ਨਾਲ 3,488 ਕਿਲੋਮੀਟਰ ਅਸਲ ਕੰਟਰੋਲ ਰੇਖਾ 'ਤੇ ਇਨ੍ਹਾਂ ਡਰੋਨਾਂ ਨੂੰ ਤਾਇਨਾਤ ਕਰ ਸਕਦਾ ਹੈ। ਇਸ ਨੂੰ 40,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਲਗਭਗ 40 ਘੰਟਿਆਂ ਲਈ ਉੱਡਣ ਲਈ ਤਿਆਰ ਕੀਤਾ ਗਿਆ ਸੀ। ਇਸ ਦੀ ਰੇਂਜ 1900 ਕਿਲੋਮੀਟਰ ਹੈ।
ਕਈ ਹੋਰ ਸਮਝੌਤੇ ਕੀਤੇ
ਪੀਐਮ ਮੋਦੀ ਅਤੇ ਜੋ ਬਿਡੇਨ ਵਿਚਕਾਰ ਮੁਲਾਕਾਤ ਦੌਰਾਨ ਕਈ ਹੋਰ ਸਮਝੌਤੇ ਕੀਤੇ ਗਏ। ਜਿਸ ਵਿੱਚ ਸੈਮੀਕੰਡਕਟਰ ਪਲਾਂਟ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਕੋਲਕਾਤਾ ਵਿੱਚ ਇੱਕ ਨਵਾਂ ਸੈਮੀਕੰਡਕਟਰ ਫੈਬਰੀਕੇਸ਼ਨ ਪਲਾਂਟ ਸਥਾਪਤ ਕਰਨ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਅਮਰੀਕੀ ਕੰਪਨੀਆਂ ਭਾਰਤ 'ਚ ਮਾਨਵ ਰਹਿਤ ਵਾਹਨਾਂ ਦੀ ਮੁਰੰਮਤ ਦੀਆਂ ਸਹੂਲਤਾਂ ਵਿਕਸਿਤ ਕਰਨ ਲਈ ਵੱਡੇ ਪੱਧਰ 'ਤੇ ਨਿਵੇਸ਼ ਕਰਨਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'