PSTET 2023 Cancelled: ਅਧਿਆਪਕ ਯੋਗਤਾ ਪ੍ਰੀਖਿਆ ਹੋਈ ਰੱਦ, ਹੁਣ ਇਸ ਤਾਰੀਕ ਨੂੰ ਹੋਵੇਗਾ ਇਹ ਪੇਪਰ
PSTET 2023 Cancelled: ਮਿਲੀ ਜਾਣਕਾਰੀ ਦੇ ਮੁਤਾਬਿਕ ਪੇਪਰ ਵਿੱਚ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਇਸਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਇਸ ਪੇਪਰ ਦੀ ਨਵੀ ਤਾਰੀਕ ਵੀ ਦੱਸ ਦਿੱਤੀ ਗਈ ਹੈ ਅਤੇ ਪੇਪਰ ਬਾਰੇ ਹੋਰ ਜਾਣਕਾਰੀ ਜਾਣਨ ਲਈ ਪੜ੍ਹੋ ਪੂਰੀ ਖ਼ਬਰ।
PSTET 2023 Cancelled: ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET 2023) ਪੇਪਰ-2 ਦੀ ਪ੍ਰੀਖਿਆ, ਜੋ ਪੇਪਰਾਂ ਵਿੱਚ ਗੜਬੜੀ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ ਹੁਣ 30 ਅਪ੍ਰੈਲ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਐਤਵਾਰ ਨੂੰ ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ ਜਾਰੀ ਕੀਤੀ ਗਈ।
PSTET ਪੇਪਰ ਦਾ ਸਮਾਂ ਅਤੇ ਮਿਤੀ
ਇਹ ਪ੍ਰੀਖਿਆ 30 ਅਪ੍ਰੈਲ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ। ਉਮੀਦਵਾਰਾਂ ਨੂੰ ਪੇਪਰ ਨਾਲ ਸੰਬੰਧਿਤ ਅੱਪਡੇਟ ਲਈ ਸਮੇਂ-ਸਮੇਂ 'ਤੇ ਕੌਂਸਲ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਯੂਨੀਵਰਸਿਟੀ ਬਿਨਾਂ ਕਿਸੇ ਫੀਸ ਦੇ ਇਹ ਪੇਪਰ ਦੁਬਾਰਾ ਕਰਵਾਏਗੀ।
ਇਹ ਵੀ ਪੜ੍ਹੋ; Amritpal Singh latest news: ਪਪਲਪ੍ਰੀਤ ਸਿੰਘ ਹੈ ਅੰਮ੍ਰਿਤਪਾਲ ਦਾ ਕੰਪਿਊਟਰ! ਜਾਂਚ ਏਜੰਸੀਆਂ ਨੇ ਗ੍ਰਿਫ਼ਤਾਰ ਕਰਨ ਲਈ ਬਣਾਈ ਨਵੀਂ ਰਣਨੀਤੀ
ਪੰਜਾਬ ਸਰਕਾਰ ਨੇ 12 ਮਾਰਚ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਨੂੰ ਪੀਐਸਟੀਈਟੀ ਸੋਸ਼ਲ ਸਟੱਡੀਜ਼ ਪੇਪਰ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਪੇਪਰ ਖਤਮ ਹੋਣ ਤੋਂ ਤੁਰੰਤ ਬਾਅਦ, ਕਈ ਪ੍ਰੀਖਿਆਰਥੀਆਂ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਪੇਪਰ ਵਿੱਚ ਕਈ ਗਲਤੀਆਂ ਸਨ।
ਪੇਪਰ ਵਿੱਚ ਦਿੱਤੇ ਗਏ 60 ਸਵਾਲਾਂ ਦੇ ਜਵਾਬ ਗੂੜ੍ਹੇ ਰੰਗ ਵਿੱਚ ਹਾਈਲਾਈਟ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 60 ਫੀਸਦੀ ਸਵਾਲਾਂ ਦੇ ਸਹੀ ਜਵਾਬ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ। ਪੇਪਰ ਵਿੱਚ ਕਈ ਸ਼ਬਦਾਵਲੀ ਅਤੇ ਸੰਟੈਕਟਿਕ ਗਲਤੀਆਂ ਵੀ ਸਨ। ਵਿਵਾਦ ਵਧਣ ਦੇ ਅਗਲੇ ਹੀ ਦਿਨ ਸੂਬਾ ਸਰਕਾਰ ਨੇ ਪ੍ਰੀਖਿਆ ਰੱਦ ਕਰ ਦਿੱਤੀ।