Puja Khedkar News: ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹਿਣ ਵਾਲੀ ਮਹਾਰਾਸ਼ਟਰ ਦੀ ਬਰਖਾਸਤ ਆਈਏਐਸ ਪੂਜਾ ਖੇਡਕਰ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕਰ ਲਿਆ ਹੈ। ਪੂਜਾ ਖੇਡਕਰ ਨੇ UPSC ਦੁਆਰਾ ਆਪਣੀ ਉਮੀਦਵਾਰੀ ਰੱਦ ਕਰਨ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।   ਇਸ ਮਾਮਲੇ ਦੀ ਸੁਣਵਾਈ ਜਸਟਿਸ ਜੋਤੀ ਸਿੰਘ ਦੀ ਅਗਵਾਈ ਵਾਲੀ ਬੈਂਚ ਕਰ ਰਹੀ ਹੈ। ਅੱਜ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜੀਬ ਗੱਲ ਇਹ ਹੈ ਕਿ ਪੂਜਾ ਖੇਡਕਰ ਦੀ ਉਮੀਦਵਾਰੀ ਰੱਦ ਕਰਨ ਦਾ ਹੁਕਮ ਅਜੇ ਤੱਕ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਏ ਗਏ ਹਨ।


COMMERCIAL BREAK
SCROLL TO CONTINUE READING

ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ਼ ਇੱਕ ਪ੍ਰੈਸ ਰਿਲੀਜ਼ ਹੈ। ਜੈਸਿੰਘ ਨੇ ਦਲੀਲ ਦਿੱਤੀ ਕਿ ਪ੍ਰੈਸ ਰਿਲੀਜ਼ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਹੁਕਮ ਦੇਣੇ ਪੈਣਗੇ ਤਾਂ ਜੋ ਉਹ ਢੁਕਵੇਂ ਟ੍ਰਿਬਿਊਨਲ ਤੱਕ ਪਹੁੰਚ ਕਰ ਸਕਣ।


UPSC ਵੱਲੋਂ ਪੇਸ਼ ਹੋਏ ਨਰੇਸ਼ ਕੌਸ਼ਿਕ ਨੇ ਕਿਹਾ ਕਿ ਪ੍ਰੈੱਸ ਰਿਲੀਜ਼ ਇਸ ਲਈ ਜਾਰੀ ਕੀਤੀ ਗਈ ਕਿਉਂਕਿ ਪੂਜਾ ਖੇਡਕਰ ਦਾ ਪਤਾ ਅਣਜਾਣ ਸੀ। ਪ੍ਰੈੱਸ ਰਿਲੀਜ਼ ਨੇ ਉਸ ਦੀ ਉਮੀਦਵਾਰੀ ਨੂੰ ਰੱਦ ਕਰਨ ਬਾਰੇ ਰਸਮੀ ਨੋਟਿਸ ਵਜੋਂ ਕੰਮ ਕੀਤਾ।


ਯੂਪੀਐਸਸੀ ਨੇ ਦਿੱਲੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਉਹ ਦੋ ਦਿਨਾਂ ਦੇ ਅੰਦਰ ਪੂਜਾ ਖੇਡਕਰ ਨੂੰ ਉਸਦੀ ਉਮੀਦਵਾਰੀ ਰੱਦ ਕਰਨ ਦਾ ਆਦੇਸ਼ ਦੇਵੇਗਾ। ਅਦਾਲਤ ਨੇ ਖੇਡਕਰ ਨੂੰ ਆਪਣੀ ਉਮੀਦਵਾਰੀ ਰੱਦ ਕਰਨ ਨੂੰ ਚੁਣੌਤੀ ਦੇਣ ਲਈ ਢੁਕਵੇਂ ਮੰਚ ਤੱਕ ਪਹੁੰਚ ਕਰਨ ਦੀ ਆਜ਼ਾਦੀ ਦਿੱਤੀ ਹੈ।


ਕਾਬਿਲੇਗੌਰ ਹੈ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਪੂਜਾ ਖੇਡਕਰ ਦੀ ਅਸਥਾਈ ਉਮੀਦਵਾਰੀ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਖੇਡਕਰ ਨੂੰ ਭਵਿੱਖ ਵਿਚ ਕਿਸੇ ਵੀ ਪ੍ਰੀਖਿਆ ਵਿਚ ਸ਼ਾਮਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਮਗਰੋਂ ਖੇਡਕਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ।
ਯੂਪੀਐਸਸੀ ਨੇ ਇਸ ਸਬੰਧ ਵਿੱਚ ਪੂਜਾ ਖੇਡਕਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਨੋਟਿਸ ਵਿੱਚ ਪੁੱਛਿਆ ਗਿਆ ਸੀ ਕਿ ਸਿਵਲ ਸੇਵਾਵਾਂ ਪ੍ਰੀਖਿਆ-2022 ਲਈ ਪੂਜਾ ਖੇਡਕਰ ਦੀ ਉਮੀਦਵਾਰੀ ਰੱਦ ਕਿਉਂ ਨਾ ਕੀਤੀ ਜਾਵੇ।


ਇਹ ਵੀ ਪੜ੍ਹੋ : Delhi Flag Hosting: 15 ਅਗਸਤ ਨੂੰ ਦਿੱਲੀ 'ਚ CM ਦੀ ਥਾਂ ਕੌਣ ਲਹਿਰਾਏਗਾ ਤਿਰੰਗਾ? ਕੇਜਰੀਵਾਲ ਨੇ ਜੇਲ੍ਹ ਤੋਂ LG ਨੂੰ ਚਿੱਠੀ ਲਿਖ ਕੇ ਦੱਸਿਆ