Pune News: ਮਹਾਰਾਸ਼ਟਰ ਪੁਣੇ 'ਚ ਸੋਮਵਾਰ ਸਵੇਰੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਫੁੱਟਪਾਥ 'ਤੇ ਸੁੱਤੇ ਪਏ 9 ਲੋਕਾਂ ਨੂੰ ਡੰਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਛੇ ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਡੰਪਰ ਵੱਲੋਂ ਕੁਚਲਣ ਵਾਲਿਆਂ ਵਿੱਚ ਇੱਕ ਬੱਚੇ ਸਮੇਤ ਤਿੰਨ ਜਣੇ ਸ਼ਾਮਲ ਹਨ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਡੰਪਰ ਦਾ ਡਰਾਈਵਰ ਨਸ਼ੇ 'ਚ ਡੁੱਬਿਆ ਹੋਇਆ ਸੀ। ਪੁਲਿਸ ਨੇ ਡਰਾਈਵਰ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀ. ਐਨ. ਐੱਸ. ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਅਦ ਵਿੱਚ ਡਰਾਈਵਰ ਨੂੰ ਮੈਡੀਕਲ ਲਈ ਲਿਜਾਇਆ ਗਿਆ ਹੈ।


ਪੁਲਿਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਸਾਸੂਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਛੇ ਵਿੱਚੋਂ ਤਿੰਨ ਦੀ ਹਾਲਤ ਬਹੁਤ ਖਰਾਬ ਦੱਸੀ ਜਾ ਰਹੀ ਹੈ। ਡੰਪਰ ਹੇਠਾਂ ਕੁਚਲੇ ਗਏ ਸਾਰੇ ਮਜ਼ਦੂਰ ਸਨ। ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਉਹ ਰਾਤ ਨੂੰ ਖਾਣਾ ਖਾ ਕੇ ਫੁੱਟਪਾਥ ਦੇ ਕਿਨਾਰੇ ਹੀ ਸੌਂ ਗਏ ਸੀ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਡੰਪਰ ਭਾਰਗਵ ਬਿਲਟਵੇਜ਼ ਐਂਟਰਪ੍ਰਾਈਜ਼ ਦਾ ਸੀ, ਜਿਸ ਦੀ ਮਲਕੀਅਤ ਕੇਸਨੰਦ ਨਕਾਪਰ, ਵਾਸੀ ਵਾਗੋਲੀ, ਪੁਣੇ ਦੀ ਹੈ।


ਇਹ ਵੀ ਪੜ੍ਹੋ : Jagjit Dallewal: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 28ਵੇਂ ਦਿਨ ਵਿੱਚ ਦਾਖ਼ਲ; ਕਿਸਾਨਾਂ ਦਾ ਵੱਡਾ ਐਲਾਨ


 


ਸਥਾਨਕ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ
ਪੀੜਤਾਂ ਦੀ ਮਦਦ ਲਈ ਪਹੁੰਚੇ ਸਥਾਨਕ ਲੋਕਾਂ ਦੇ ਅਨੁਸਾਰ ਸਥਾਨਕ ਪੁਲਿਸ ਅਤੇ ਅਧਿਕਾਰੀਆਂ ਨੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਹਾਦਸੇ ਵਾਲੀ ਥਾਂ 'ਤੇ ਭਿਆਨਕ ਦ੍ਰਿਸ਼ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਦੀਆਂ ਲਾਸ਼ਾਂ, ਚਾਰੇ ਪਾਸੇ ਖੂਨ ਪਿਆ ਹੋਇਆ ਸੀ ਅਤੇ ਆਲੇ-ਦੁਆਲੇ ਮਜ਼ਦੂਰਾਂ ਦਾ ਸਾਮਾਨ, ਕੱਪੜੇ ਅਤੇ ਭਾਂਡੇ ਖਿੱਲਰੇ ਪਏ ਸਨ, ਇੰਝ ਲੱਗਦਾ ਸੀ ਜਿਵੇਂ ਇਹ ਜੰਗ ਦਾ ਮੈਦਾਨ ਹੋਵੇ।


ਇਹ ਵੀ ਪੜ੍ਹੋ : Pre Budget Meeting: ਪੰਜਾਬ ਨੇ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਦੀ ਮਜ਼ਬੂਤੀ ਲਈ ਕੇਂਦਰ ਤੋਂ ਸਹਾਇਤਾ ਮੰਗੀ