Punjab Roadways and PRTC busses Strike News:  ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ.ਦੇ ਸਮੂਹ ਡਿਪੂਆਂ ਅੱਗੇ ਅੱਜ ਗੇਟ ਰੈਲੀਆ ਕੀਤੀਆਂ ਗਈਆਂ। ਇਸ ਤਹਿਤ ਫਰੀਦਕੋਟ ਡਿਪੂ ਦੇ ਗੇਟ ਤੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸੋਢੀ ਦੀ ਅਗਵਾਈ ਵਿੱਚ ਮੁਲਾਜ਼ਮਾਂ ਵੱਲੋ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। 


COMMERCIAL BREAK
SCROLL TO CONTINUE READING

 ਮੁਲਾਜ਼ਮਾਂ ਦੀਆਂ ਆਪਣੀਆਂ ਮੰਗਾਂ ਜਿਵੇਂ- ਸਰਕਾਰ ਪਨਬਸ/ਪੀ.ਆਰ.ਟੀ.ਸੀ ਮੁਲਾਜ਼ਮਾਂ ਨੂੰ ਸਿਵਲ ਸਰਵਿਸ ਰੂਲਾ ਤਹਿਤ ਪੱਕਾ ਪੱਕਾ ਕਰੇ, ਠੇਕੇਦਾਰ (ਵਿਚੋਲੀਏ) ਨੂੰ ਬਾਹਰ ਕਰੇ ਅਤੇ ਵਿਭਾਗਾਂ ਦਾ 20-25 ਕਰੋੜ GST ਬਚਾਵੇ ਸਰਵਿਸ ਰੂਲਾ ਤਹਿਤ ਵਿਭਾਗਾਂ ਦੇ ਵਿੱਚ ਪੱਕਾ ਕਰੇ, ਸਰਕਾਰ ਬਰਾਬਰ ਕੰਮ ਬਰਾਬਰ ਤਨਖਾਹ ਸਾਰੀਆਂ ਕੈਟਾਗਰੀਆਂ ਤੇ ਲਾਗੂ ਕਰੇ 5% ਦਾ ਵਾਧਾ ਤੇ ਤਨਖਾਹ ਸਮੇਤ ਤਨਖ਼ਾਹਾਂ ਵਿੱਚ ਇੱਕਸਾਰਤਾ ਕਰੇ ,ਕਿਲੋਮੀਟਰ ਸਕੀਮ ਬੱਸਾਂ ਬੰਦ ਕਰੇ ਘੱਟੋ ਘੱਟ ਪੰਜਾਬ ਦੀ ਰੇਸ਼ੋ ਮੁਤਾਬਿਕ 10 ਹਜ਼ਾਰ ਸਰਕਾਰੀ ਬੱਸਾਂ ਦਾ ਪ੍ਰਬੰਧ ਕਰੇ।


ਸਰਕਾਰ ਮਾਰੂ ਕੰਡੀਸ਼ਨਾ ਦੇ ਰੱਦ ਕਰੋ, ਕੱਚੇ ਮੁਲਾਜ਼ਮਾਂ ਨੂੰ ਬਹਾਲ ਕਰੋ ਸਿਵਲ ਸਰਵਿਸ ਰੂਲ ਲਾਗੂ ਕਰੋ, ਟਰਾਂਸਪੋਰਟ ਮਾਫੀਆ ਖਤਮ ਕਰੋ ਟਾਇਮਟੇਬਲ ਸਰਕਾਰੀ ਬੱਸਾਂ ਦੇ ਹੱਕ ਵਿੱਚ ਬਣਾਉ ਸਰਕਾਰੀ ਬੱਸਾਂ ਅਤੇ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕਰੋ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਵੱਖ -ਵੱਖ ਡਿੱਪੂਆ ਗੇਟ ਰੈਲੀਆ ਕੀਤੀਆਂ ਗਈਆਂ ਹਨ। ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 14/15/16 ਅਗਸਤ ਨੂੰ ਪ੍ਰਦਸ਼ਨ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Punjab News: ਕਾਰਬਾਰੀਆਂ 'ਤੇ ਕੇਂਦਰੀ ਜੀਐਸਟੀ ਵਿਭਾਗ ਦਾ ਸ਼ਿਕੰਜਾ! ਬੋਗਸ ਬਿਲਿੰਗ ਦੇ ਮਾਮਲੇ 'ਚ 3 ਲੋਕ ਗ੍ਰਿਫ਼ਤਾਰ


ਇਸ ਮੌਕੇ ਡਿਪੂ ਪ੍ਰਧਾਨ ਹਰਜਿੰਦਰ ਸਿੰਘ. ਸੁਖਪਾਲ ਸਿੰਘ ਹਰਚਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹਰ ਵਾਰ ਲਿਖਤੀ ਰੂਪ ਵਿੱਚ ਦਿੱਤੀ ਭਰੋਸਾ ਤੋਂ ਭੱਜਿਆ ਹੈ ਜਿਸ ਤੋਂ ਸਿੱਧਾ ਹੁੰਦਾ ਸਰਕਾਰ ਦੀਆਂ ਨੀਅਤ ਦੇ ਵਿੱਚ ਫਰਕ ਹੈ ਜੋ 5% ਦਾ ਤਨਖ਼ਾਹ ਵਾਧਾ ਹਰ ਸਾਲ 1 ਅਕਤੂਬਰ ਤੋਂ ਲਾਗੂ ਕਰਨਾ ਸੀ ਜੋ ਪਿਛਲੇ ਸਮੇਂ ਮੁਲਾਜ਼ਮਾਂ ਲੜਕੇ ਲਿਆ ਸੀ ਉਸ ਨੂੰ ਲਾਗੂ ਕਰਨ ਦੇ ਵਿੱਚ ਮੌਜੂਦਾ ਸਰਕਾਰ ਅੜਚਨਾਂ ਪੈਦਾ ਕਰ ਰਹੀ ਹੈ। ਮੁਲਾਜ਼ਮਾਂ ਤੇ ਲਗਾਈਆਂ ਕੰਡੀਸ਼ਨਾ ਰੱਦ ਕਰਨ ਦੇ ਲਈ ਜੱਥੇਬੰਦੀ ਮੰਗ ਕਰ ਰਹੀ ਸੀ ਪਰ ਮੁਲਾਜ਼ਮਾਂ ਤੇ ਕੰਡੀਸ਼ਨਾ ਦੇ ਵਿੱਚ ਸੋਧ ਕਰਨ ਦੀ ਬਜਾਏ ਸਰਕਾਰ ਹੋਰ ਵੀ ਮਾਰੂ ਕੰਡੀਸ਼ਨਾ ਲੈ ਕੇ ਆ ਚੁੱਕੀ ਹੈ।


ਯੂਨੀਅਨ ਦੀ ਮੰਗ ਹੈ ਕਿ ਸਿਵਲ ਸਰਵਿਸ ਰੂਲ ਲਾਗੂ ਕਰੋ ਅਤੇ ਟਿਕਟ ਦੀ ਜ਼ਿੰਮੇਵਾਰੀ ਸਵਾਰੀ ਦੀ ਹੋਣੀ ਚਾਹੀਦੀ ਹੈ ਕਿਉਂਕ ਫ੍ਰੀ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਨਾਲ ਸਰਕਾਰੀ 52 ਸੀਟਾਂ ਬੱਸ ਵਿੱਚ 100 ਤੋਂ ਉਪਰ ਸਵਾਰੀਆਂ ਸਫਰ ਕਰ ਦੀਆਂ ਹਨ ਜਿਸ ਕਰਕੇ ਕੰਡਕਟਰ ਦੀ ਬੇਵਸੀ ਹੋ ਜਾਣ ਕਾਰਨ ਕੋਈ ਟਿਕਟ ਰਹਿਣਾ ਦੀ ਸੰਭਾਵਨਾ ਰਹਿੰਦੀ ਹੈ ਤੇ ਚੈਕਿੰਗ ਸਟਾਫ ਵਲੋ ਬਿਲਕੁਲ ਬਖਸ਼ਿਆ ਨਹੀ ਜਾ ਰਿਹਾ। ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਵੱਖ -ਵੱਖ ਡਿੱਪੂਆ ਗੇਟ ਰੈਲੀਆ ਕੀਤੀਆ ਗਈਆਂ ਹਨ। ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 14/15/16 ਅਗਸਤ ਨੂੰ ਪੂਰੇ ਪੰਜਾਬ ਅੰਦਰ ਪਨਬਸ / ਪੀ. ਆਰ .ਟੀ .ਸੀ ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਜਿਥੇ ਵੀ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਝੰਡਾ ਲਹਿਰਾਉਣਗੇ ਜਥੇਬੰਦੀ ਵਲੋ ਰੋਸ ਪ੍ਰਦਰਸ਼ਨ ਕੀਤੇ ਜਾਣਗੇ।


ਇਹ ਵੀ ਪੜ੍ਹੋ: Batala Double Murder News: ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਹੋਇਆ ਕਤਲ, ਤਿੰਨ ਦਿਨ ਬਾਅਦ ਲੱਗਾ ਪਤਾ

(ਦੇਵਾ ਨੰਦ ਸ਼ਰਮਾ ਦੀ ਰਿਪੋਰਟ)