Golgappa Risk News: ਗੋਲਗੱਪਿਆਂ ਦੇ ਚਟਕਾਰੇ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ; ਲਪੇਟ `ਚ ਲੈ ਸਕਦੀ ਇਹ ਬਿਮਾਰੀ
Golgappa Risk News: ਗੋਲਗੱਪਿਆਂ ਜਾਂ ਪਾਣੀ ਪੁਰੀ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਜਾਣ ਨਕਲੀ ਰੰਗ ਸਿਹਤ ਲਈ ਕਾਫੀ ਹਾਨੀਕਾਰਕ ਹੁੰਦੇ ਹਨ।
Golgappa Risk News: ਜ਼ਿਆਦਾਤਰ ਲੋਕ ਗੋਲਗੱਪੇ ਖਾਣਾ ਕਾਫੀ ਪਸੰਦ ਕਰਦੇ ਹਨ ਤੇ ਗੋਲਗੱਪਿਆਂ ਦਾ ਪਾਣੀ ਵੀ ਕਾਫੀ ਚਿਟਕਾਰੇ ਲੈ ਕੇ ਪੀਂਦੇ ਹਨ। ਸ਼ਾਮ ਦੇ ਸਮੇਂ ਗੋਲਗੱਪਿਆਂ ਦੀ ਰੇਹੜੀ ਦੇ ਆਲੇ-ਦੁਆਲੇ ਆਮ ਤੌਰ ਉਤੇ ਭੀੜ ਲੱਗੀ ਦਿਖਾਈ ਦਿੰਦੀ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ ਗੋਲਗੱਪੇ ਸਿਹਤ ਉਤੇ ਕਾਫੀ ਖ਼ਤਰਨਾਕ ਅਸਰ ਛੱਡ ਸਕਦੇ ਹਨ। ਗੋਲਗੱਪਿਆਂ ਵਿੱਚ ਇਸਤੇਮਾਲ ਹੋਣ ਵਾਲਾ ਨਕਲੀ ਰੰਗ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਜੀਭ ਦੇ ਸੁਆਦ ਲਈ ਰੋਡਾਮਾਈਨ ਬੀ ਦਾ ਕੀਤਾ ਜਾਂਦਾ ਇਸਤੇਮਾਲ
ਗੋਲਗੱਪਿਆਂ ਤੇ ਹੋਰ ਫਾਸਟਫੂਡ ਨੂੰ ਆਕਰਸ਼ਿਤ ਬਣਾਉਣ ਲਈ ਰੋਡਾਮਾਈਨ-ਬੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮਾਹਿਰਾਂ ਮੁਤਾਬਕ ਭੋਜਨ ਨੂੰ ਵਧੇਰੇ ਆਕਰਸ਼ਿਤ ਤੇ ਸਵਾਦ ਵਧਾਉਣ ਲਈ ਨਕਲੀ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਦੀ ਜ਼ਿਆਦਾ ਵਰਤੋਂ ਸਿਹਤ ਲਈ ਜ਼ੋਖ਼ਮ ਪੈਦਾ ਕਰਦੀ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਅਕਸਰ ਬਾਹਰ ਖਾਣਾ ਖਾਂਦੇ ਹਨ।
ਕੈਂਸਰ ਅਤੇ ਦਮੇ ਦੀ ਬਿਮਾਰੀ ਹੋਣ ਦਾ ਖ਼ਦਸ਼ਾ
ਰੋਡਾਮਾਈਨ ਬੀ ਇੱਕ ਰਸਾਇਣਕ ਲਾਲ ਰੰਗ ਹੈ, ਜਿਸਨੂੰ ਉਦਯੋਗਿਕ ਰੰਗ ਵਜੋਂ ਵਰਤਿਆ ਜਾਂਦਾ ਹੈ ਪਰ ਕਿਉਂਕਿ ਇਹ ਰੰਗ ਕੁਦਰਤੀ ਰੰਗਾਂ ਨਾਲੋਂ ਸਸਤਾ ਹੁੰਦਾ ਹੈ, ਇਸ ਲਈ ਇਹ ਕੈਂਡੀ, ਚਿਕਨ ਟਿੱਕਾ, ਪਨੀਰ ਟਿੱਕਾ ਵਿੱਚ ਇਸਤੇਮਾਲ ਹੁੰਦਾ ਹੈ। ਅਜਿਹੀਆਂ ਚੀਜ਼ਾਂ ਖਾਣ ਨਾਲ ਦਮੇ ਦਾ ਖ਼ਦਸ਼ਾ ਹੋ ਸਕਦਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ 'ਚ ਕਾਸੀਨਾਜੈਨਿਕ ਤੱਤ ਹੁੰਦੇ ਹਨ। ਇਸ ਨਾਲ ਕੈਂਸਰ ਦਾ ਖਤਰਾ ਹੋ ਸਕਦਾ ਹੈ। ਹਾਲਾਂਕਿ ਗੋਲਗੱਪੇ ਬਣਾਉਣ ਲਈ ਧਨੀਆ ਤੇ ਪੁਦੀਨੇ ਦੀ ਵਰਤੋਂ ਕਰਕੇ ਹਰਾ ਰੰਗ ਤਿਆਰ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਦੀ ਬਜਾਏ ਰਸਾਇਣਿਕ ਰੰਗਾਂ ਨੂੰ ਰਲ਼ਾਇਆ ਜਾਂਦਾ ਹੈ।
ਕਰਨਾਟਕ ਸਰਕਾਰ ਨੇ ਰੋਡਾਮਾਈਨ ਬੀ ਉਤੇ ਲਗਾਈ ਸੀ ਪਾਬੰਦੀ
ਕਾਬਿਲੇਗੌਰ ਹੈ ਕਿ ਕਰਨਾਟਕ ਸਰਕਾਰ ਨੇ ਖਤਰਨਾਕ ਤੱਤ ਪਾਏ ਜਾਣ ਮਗਰੋਂ ਰੋਡਾਮਾਈਨ-ਬੀ ਦੇ ਇਸਤੇਮਾਲ ਉਪਰ ਪਾਬੰਦੀ ਲਗਾ ਦਿੱਤੀ ਸੀ। ਕਰਨਾਟਕ ਸਰਕਾਰ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਫੂਡ ਸੇਫਟੀ ਵਿਭਾਗ ਨੇ ਪਿਛਲੇ ਪੰਜ ਮਹੀਨਿਆਂ 'ਚ ਹਜ਼ਾਰਾਂ ਸੈਂਪਲਾਂ ਦੀ ਜਾਂਚ ਕੀਤੀ, ਇਨ੍ਹਾਂ 'ਚ ਗੋਲਗੱਪਿਆਂ ਦੇ 260 ਸੈਂਪਲ ਸਨ।
ਸਿਹਤ ਮੰਤਰੀ ਨੇ ਕੀਤਾ ਟਵੀਟ
ਕਰਨਾਟਕ ਫੂਡ ਸੇਫਟੀ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਵਿੱਚ ਟਾਰਟਰਾਜ਼ੀਨ, ਸਨਸੈੱਟ, ਯੈਲੋ, ਰੋਡਾਮਾਇਨ ਬੀ ਤੇ ਚਮਕਦਾਰ ਨੀਲਾ ਰੰਗ ਪਾਇਆ ਗਿਆ ਸੀ। ਇਹ ਕੈਂਸਰ ਜਾਂ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਸੀ, "ਕੌਟਨ ਕੈਂਡੀ, ਮੰਚੂਰੀਅਨ ਅਤੇ ਕਬਾਬਾਂ ਵਿੱਚ ਨਕਲੀ ਰੰਗਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ ਪਰ ਹੁਣ ਗੋਲਗੱਪਿਆਂ ਵਿੱਚ ਵੀ ਖਤਰਨਾਕ ਤੱਤ ਪਾਏ ਗਏ ਹਨ।