Rahul Gandhi News:  3 ਦਿਨਾਂ ਦੇ ਦੌਰੇ 'ਤੇ ਅਮਰੀਕਾ ਪਹੁੰਚੇ ਰਾਹੁਲ ਗਾਂਧੀ ਪਹਿਲਾਂ ਹੀ ਆਪਣੇ ਬਿਆਨਾਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਹੁਣ ਉਹ ਇਕ ਵਾਰ ਫਿਰ ਭਾਰਤ ਵਿਰੋਧੀ ਸੰਸਦ ਮੈਂਬਰ ਇਲਹਾਨ ਉਮਰ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਗਾਂਧੀ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸੰਸਦ ਮੈਂਬਰਾਂ ਵਿੱਚ ਇਲਹਾਨ ਉਮਰ ਵੀ ਸ਼ਾਮਲ ਹੈ।


COMMERCIAL BREAK
SCROLL TO CONTINUE READING

ਕਾਂਗਰਸ ਨੇਤਾ ਰਾਹੁਲ ਗਾਂਧੀ ਜਦ ਤੋਂ ਅਮਰੀਕਾ ਦੌਰੇ ਉਤੇ ਗਏ ਹਨ ਵਿਵਾਦਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਨ੍ਹਾਂ ਦਾ ਹਰ ਬਿਆਨ, ਹਰ ਮੁੱਦੇ ਉਤੇ ਵਿਚਾਰ ਇਸ ਸਮੇਂ ਦੇਸ਼ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਦਾ ਕੰਮ ਕਰ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਅਸਲ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਰੇਬਰਨ ਹਾਊਸ ਆਫਿਸ ਵਿੱਚ ਰਾਹੁਲ ਗਾਂਧੀ ਕੁਝ ਲੋਕਾਂ ਮਿਲੇ।


ਇਸ ਮੀਟਿੰਗ ਵਿੱਚ ਕਈ ਨੇਤਾ ਸ਼ਾਮਲ ਹੋਏ, ਜਿਸ ਵਿੱਚ ਅਮਰੀਕੀ ਸੰਸਦ ਮੈਂਬਰ ਇਲਹਾਨ ਉਮਰ ਵੀ ਦਿਸੀ। ਇਸ ਤੋਂ ਇਲਾਵਾ ਸੀਨੇਟਰ ਜੋਨਾਥਨ ਜੈਕਸਨ, ਰੋ ਖੰਨਾ, ਸੀਨੇਟਰ ਰਾਜਾ ਕ੍ਰਿਸ਼ਨਾਮੂਰਤੀ ਵਰਗੇ ਨੇਤਾਵਾਂ ਨੇ ਸ਼ਿਰਕਤ ਕੀਤੀ ਪਰ ਸਾਰਾ ਵਿਵਾਦ ਇਸ ਗੱਲ ਨੂੰ ਲੈ ਕੇ ਹੋ ਗਿਆ ਕਿ ਰਾਹੁਲ ਗਾਂਧੀ ਦੇ ਨਾਲ ਉਸ ਤਸਵੀਰ ਵਿੱਚ ਇਲਹਾਨ ਉਮਰ ਵੀ ਸ਼ਾਮਲ ਰਹੀ।


ਇਲਹਾਨ ਉਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬੋਲਣ ਤੋਂ ਖੁਦ ਨੂੰ ਕਦੇ ਰੋਕ ਨਹੀਂ ਸਕੀ। ਜਦ ਅਮਰੀਕੀ ਸੰਸਦ ਮੈਂਬਰ ਪੀਐਮ ਮੋਦੀ ਦਾ ਭਾਸ਼ਣ ਹੋਣਾ ਸੀ, ਉਹ ਇਕਲੌਤੀ ਅਜਿਹੀ ਅਮਰੀਕਾ ਸੰਸਦ ਮੈਂਬਰ ਸੀ ਜਿਨ੍ਹਾਂ ਨੇ  ਮੋਦੀ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਇਕ ਨਹੀਂ ਕਈ ਮੌਕਿਆਂ ਉਤੇ ਉਨ੍ਹਾਂ ਵੱਲੋਂ ਭਾਰਤ ਨੂੰ ਘੱਟ ਗਿਣਤੀ ਵਿਰੋਧੀ ਵੀ ਦੱਸ ਦਿੱਤਾ ਗਿਆ ਹੈ। ਉਹ ਬਾਇਡਨ ਪ੍ਰਸ਼ਾਸਨ ਉਤੇ ਕਈ ਵਾਰ ਨਿਸ਼ਾਨਾ ਸਾਧਦੀ ਰਹਿੰਦੀ ਹੈ ਅਤੇ ਕਾਰਵਾਈ ਕੀ ਮੰਗ ਕਰਦੀ ਹੈ। ਉਨ੍ਹਾਂ ਦਾ ਤਰਕ ਹੈ ਕਿ ਭਾਰਤ ਵਿੱਚ ਲੰਮੇ ਸਮੇਂ ਤੋਂ ਮੁਸਲਮਾਨਾਂ ਦੇ ਖਿਲਾਫ਼ ਇਕ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦੇਸ਼ ਵਿੱਚ ਮੁਸਲਿਮ ਹੋਣ ਜਿਸ ਤਰ੍ਹਾਂ ਕਿ ਅਪਰਾਧ ਹੈ।


ਇਲਹਾਨ ਉਮਰ ਇਕ ਅਮਰੀਕੀ ਸੰਸਦ ਮੈਂਬਰ ਹੈ ਉਹ 2019 ਵਿੱਚ ਚੋਣ ਜਿੱਤ ਕੇ ਆਈ ਸੀ ਅਤੇ ਡੈਮੋਕ੍ਰਟੇਟਿਕ ਪਾਰਟੀ ਨਾਲ ਸਬੰਧ ਰੱਖਦੀ ਹੈ। ਵੱਡੀ ਗੱਲ ਇਹ ਹੈ ਕਿ ਇਸ ਸਮੇਂ ਅਮਰੀਕੀ ਸੰਸਦ ਮੈਂਬਰ ਜੋ ਦੋ ਮੁਸਲਿਮ ਔਰਤਾਂ ਹਨ, ਉਨ੍ਹਾਂ ਇੱਕ ਖੁਦ ਇਲਹਾਨ ਹੀ ਹੈ। ਉਹ ਸਮੇਂ ਸਮੇਂ ਉਤੇ ਭਾਰਤ ਖਿਲਾਫ਼ ਬਿਆਨ ਦਿੰਦੀ ਰਹਿੰਦੀ ਹੈ। ਰਾਹੁਲ ਗਾਂਧੀ ਦਾ ਇਲਹਾਨ ਨਾਲ ਤਸਵੀਰ ਮਗਰੋਂ ਭਾਜਪਾ ਨੇ ਉਨ੍ਹਾਂ ਉਪਰ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਉਤੇ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ।