SBI Recruitment 2024: SBI `ਚ ਨਿਕਲੀਆਂ ਸਪੈਸ਼ਲ ਅਫ਼ਸਰਾਂ ਦੀਆਂ ਅਸਾਮੀਆਂ; ਜਾਣੋ ਯੋਗਤਾ ਤੇ ਪੂਰੀ ਪ੍ਰਕਿਰਿਆ
SBI Recruitment 2024: ਭਾਰਤੀ ਸਟੇਟ ਬੈਂਕ ਯਾਨੀ ਐਸਬੀਆਈ ਵਿੱਚ ਸਪੈਸ਼ਲਿਸਟ ਕੈਡਰ ਆਫਿਸਰ (SCO) ਦੀਆਂ ਅਸਾਮੀਆਂ ਨਿਕਲੀਆਂ ਹਨ।
SBI SCO Recruitment 2024: ਭਾਰਤੀ ਸਟੇਟ ਬੈਂਕ ਯਾਨੀ ਐਸਬੀਆਈ ਵਿੱਚ ਸਪੈਸ਼ਲਿਸਟ ਕੈਡਰ ਆਫਿਸਰ (SCO) ਦੀਆਂ ਅਸਾਮੀਆਂ ਉਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ਐਸਬੀਆਈ ਦੀ ਅਧਿਕਾਰਕ ਵੈਬਸਾਈਟ sbi.co.in ਰਾਹੀਂ ਡਿਪਟੀ ਮੈਨੇਜਰ ਅਤੇ ਸਹਾਇਕ ਮੈਨੇਜਰ ਦੀ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਸੀਬੀਆਈ ਵਿੱਚ ਅਫਸਰ ਅਸਾਮੀਆਂ ਦੀ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ 4 ਅਕਤੂਬਰ 2024 ਹੈ। ਇਛੁੱਕ ਉਮੀਦਵਾਰ ਇਸ ਤਾਰੀਕ ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਇਸ ਮੁਹਿੰਮ ਤਹਿਤ ਸਟੇਟ ਬੈਂਕ ਆਫ ਇੰਡੀਆ ਵਿੱਚ 1497 ਅਸਾਮੀਆਂ ਭਰੀਆਂ ਜਾਣਗੀਆਂ।
ਡਿਪਟੀ ਮੈਨੇਜਰ (ਸਿਸਟਮ)-ਪ੍ਰੋਜੈਕਟ ਮੈਨੇਜਰਮੈਂਟ ਅਤੇ ਡਿਲਵਿਰੀ: 187 ਅਸਾਮੀਆਂ
ਡਿਪਟੀ ਮੈਨੇਜਰ (ਸਿਸਟਮ)-ਇਨਫ੍ਰਾ ਸਪੋਰਟ ਅਤੇ ਕਲਾਊਡ ਆਪ੍ਰੇਸ਼ਨ: 412 ਅਸਾਮੀਆਂ
ਡਿਪਟੀ ਮੈਨੇਜਰ (ਸਿਸਟਮ)-ਨੈਟਵਰਿੰਗ ਆਪ੍ਰੇਸ਼ਨ: 80 ਅਸਾਮੀਆਂ
ਡਿਪਟੀ ਮੈਨੇਜਰ (ਸਿਸਟਮ)-ਆਈਟੀ ਆਰਕੀਟੈਕਟ: 27 ਅਸਾਮੀਆਂ
ਡਿਪਟੀ ਮੈਨੇਜਰ (ਸਿਸਟਮ)-ਸੂਚਨਾ ਸੁਰੱਖਿਆ: 7 ਅਸਾਮੀਆਂ
ਡਿਪਟੀ ਮੈਨੇਜਰ (ਸਿਸਟਮ)- 784
ਚੋਣ ਪ੍ਰਕਿਰਿਆ
ਡਿਪਟੀ ਮੈਨੇਜਰ
ਡਿਪਟੀ ਮੈਨੇਜਰ ਦੀਆਂ ਅਸਾਮੀਆਂ ਲਈ ਸ਼ਾਰਟਲਿਸਟਿੰਗ-ਕਮ-ਇੰਟਰੈਕਸ਼ਨ ਸ਼ਾਮਲ ਹੈ। ਗੱਲਬਾਤ 100 ਅੰਕਾਂ ਦੀ ਹੋਵੇਗੀ। ਬੈਂਕ ਗੱਲਬਾਤ ਲਈ ਯੋਗਤਾ ਅੰਕਾਂ ਉਤੇ ਫੈਸਲਾ ਲਵੇਗਾ। ਚੋਣ ਲਈ ਮੈਰਿਟ ਸੂਚੀ ਸਿਰਫ਼ ਗੱਲਬਾਤ ਵਿੱਚ ਹਾਸਿਲ ਅੰਕਾਂ ਦੇ ਆਧਾਰ ਉਤੇ ਘੱਟਦੇ ਕ੍ਰਮ ਵਿੱਚ ਤਿਆਰ ਕੀਤੀ ਜਾਵੇਗੀ। ਜੇਕਰ ਇਕ ਤੋਂ ਵੱਧ ਉਮੀਦਵਾਰ ਕੱਟ ਆਫ ਅੰਕ (ਕੱਟ ਆਫ ਬਿੰਦੂ ਉਤੇ ਬਰਾਬਰ ਅੰਕ) ਪ੍ਰਾਪਤ ਕਰਦੇ ਹਨ ਤਾਂ ਅਜਿਹੇ ਉਮੀਦਵਾਰਾਂ ਨੂੰ ਮੈਰਿਟ ਸੂਚੀ ਵਿੱਚ ਘੱਟਦੇ ਕ੍ਰਮ ਵਿੱਚ ਉਨ੍ਹਾਂ ਦੀ ਉਮਰ ਮੁਤਾਬਕ ਰੈਂਕ ਕੀਤਾ ਜਾਵੇਗਾ।
ਸਹਾਇਕ ਮੈਨੇਜਰ
ਚੋਣ ਪ੍ਰਕਿਰਿਆ ਵਿੱਚ ਆਨਲਾਈਨ ਲਿਖਤੀ ਪ੍ਰੀਖਿਆ ਅਤੇ ਗੱਲਬਾਤ ਸ਼ਾਮਲ ਹੈ। ਲਿਖਤੀ ਪ੍ਰੀਖਿਆ ਸ਼ਾਇਦ ਨਵੰਬਰ 2024 ਦੇ ਮਹੀਨੇ ਵਿੱਚ ਕਰਵਾਈ ਜਾਵੇਗੀ। ਪ੍ਰੀਖਿਆ ਵਿੱਚ 60 ਪ੍ਰਸ਼ਨ ਹੋਣਗੇ ਅਤੇ ਕੁੱਲ ਅੰਕ 100 ਹੋਣਗੇ। ਪ੍ਰੀਖਿਆ ਦੀ ਮਿਆਦ 75 ਮਿੰਟ ਹੈ। ਸ਼੍ਰੇਣੀ ਅਨੁਸਾਰ ਬੈਂਕ ਦੁਆਰਾ ਨਿਰਧਾਰਿਤ ਉਮੀਦਵਾਰਾਂ ਦੀ ਲੋੜੀਂਦੀ ਗਿਣਤੀ ਨੂੰ ਆਨਲਾਈਨ ਲਿਖਤੀ ਪ੍ਰੀਖਿਆ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ਉਤੇ ਗੱਲਬਾਤ ਲਈ ਬੁਲਾਇਆ ਜਾਵੇਗਾ। ਗੱਲਬਾਤ 25 ਅੰਕਾਂ ਦੀ ਹੋਵੇਗੀ।
ਕੌਣ ਕਰ ਸਕਦਾ ਹੈ ਅਪਲਾਈ
ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਬੀਈ, ਬੀਟੈਕ, ਐਮਟੈਕ, ਐਮਐਸਸੀ ਡਿਗਰੀ ਪ੍ਰਾਪਤ ਕਰ ਚੁੱਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਪੋਸਟ ਦੇ ਆਧਾਰ ਉਤੇ ਅਲੱਗ-ਅਲੱਗ ਵਰਕ ਤਜਰਬਾ ਵੀ ਮੰਗਿਆ ਗਿਆ ਹੈ। ਉਮਦ ਹੱਦ ਦੀ ਗੱਲ ਕਰੀਏ ਤਾਂ 30 ਜੂਨ 2024 ਨੂੰ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 21-25 ਸਾਲ ਅਤੇ ਵੱਧ ਤੋਂ ਵੱਧ 30-35 ਸਾਲ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਪੋਸਟਵਾਈਜ਼ ਜ਼ਿਆਦਾ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖੋ।
ਕਿੰਨੀ ਮਿਲੇਗੀ ਤਨਖ਼ਾਹ
ਡਿਪਟੀ ਮੈਨੇਜਰ ਅਸਾਮੀਆਂ ਉਤੇ ਚੁਣੇ ਗਏ ਉਮੀਦਵਾਰਾਂ ਦਾ ਬੇਸਿਕ ਪੇ 64820-2340/1-67160-26680/ 10-93960 ਰੁਪਏ ਹੈ। ਉਥੇ ਸਹਾਇਕ ਮੈਨੇਜਰ ਅਸਾਮੀਆਂ ਉਤੇ ਬੇਸਿਕ ਪੇ 48480-2000/7-62480-2340/2-67160-2680/7-85920 ਰੁਪਏ ਹੋਵੇਗਾ। ਇਸ ਤੋਂ ਇਲਾਵਾ ਡੀਏ, ਐਚਆਰਏ, ਸੀਸੀਏ, ਪੀਐਫ ਆਦਿ ਦਾ ਵੀ ਲਾਭ ਮਿਲੇਗਾ।