Scholarship Scheme Scams: ਕੇਂਦਰੀ ਘੱਟ ਗਿਣਤੀ ਮੰਤਰਾਲੇ ਦੀ ਸਕਾਲਰਸ਼ਿਪ ਸਕੀਮ 'ਚ ਵੱਡਾ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲ਼ਿਆ ਹੈ ਕਿ ਮੰਤਰਾਲੇ ਨੇ ਆਪਣੀ ਅੰਦਰੂਨੀ ਜਾਂਚ 'ਚ ਇਸ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਮੰਤਰਾਲੇ ਨੇ 34 ਰਾਜਾਂ ਦੇ 100 ਜ਼ਿਲ੍ਹਿਆਂ ਵਿੱਚ ਅੰਦਰੂਨੀ ਜਾਂਚ ਕੀਤੀ।


COMMERCIAL BREAK
SCROLL TO CONTINUE READING

21 ਰਾਜਾਂ ਵਿੱਚ 1572 ਸੰਸਥਾਵਾਂ ਵਿੱਚੋਂ 830 ਸੰਸਥਾਵਾਂ ਫਰਜ਼ੀ ਪਾਈਆਂ ਗਈਆਂ। ਕਰੀਬ 53 ਫ਼ੀਸਦੀ ਫਰਜ਼ੀ ਉਮੀਦਵਾਰ ਪਾਏ ਗਏ। ਮੰਤਰਾਲੇ ਨੇ ਪੂਰਾ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ 10 ਜੁਲਾਈ ਨੂੰ ਸੀਬੀਆਈ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ।


ਇਹ ਵੀ ਪੜ੍ਹੋ : Ludhiana News: ਲੁਧਿਆਣਾ ਫਰਨੀਚਰ ਦੀ ਦੁਕਾਨ 'ਚ ਖੁੱਲ੍ਹਿਆ ਠੇਕਾ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ


ਪਿਛਲੇ 5 ਸਾਲਾਂ 'ਚ ਸਿਰਫ਼ 830 ਸੰਸਥਾਵਾਂ 'ਚ 144.83 ਕਰੋੜ ਦਾ ਘਪਲਾ ਹੋਇਆ ਹੈ। ਬਾਕੀ ਸੰਸਥਾਵਾਂ ਦੀ ਜਾਂਚ ਚੱਲ ਰਹੀ ਹੈ। ਘੱਟ ਗਿਣਤੀ ਮੰਤਰਾਲਾ 1 ਲੱਖ 80 ਸੰਸਥਾਵਾਂ ਨੂੰ ਵਜ਼ੀਫਾ ਦਿੰਦਾ ਹੈ। ਵਜ਼ੀਫ਼ਾ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ ਦਿੱਤਾ ਜਾਂਦਾ ਹੈ। ਵਜ਼ੀਫ਼ਾ ਸਕੀਮ 2007-8 ਵਿੱਚ ਸ਼ੁਰੂ ਕੀਤੀ ਗਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਕਰੋੜਾਂ ਦੇ ਘਪਲੇ ਹੋਣ ਦਾ ਅਨੁਮਾਨ ਹੈ।


ਇਹ ਵੀ ਪੜ੍ਹੋ : Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ