Mumbai News: ਮੁੰਬਈ ਵਿੱਚ ਸਥਾਨਕ ਸਮਾਜਿਕ ਕਾਰਕੁੰਨ ਨੇ ਫੇਸਬੁੱਕ ਲਾਈਵ ਦੌਰਾਨ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਹਮਲਾਵਰ ਮੌਰੀਸ ਨੌਰੋਨਹਾ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।


COMMERCIAL BREAK
SCROLL TO CONTINUE READING

ਪੁਲਿਸ ਨੇ ਦੱਸਿਆ ਕਿ ਸਾਬਕਾ ਕੌਂਸਲਰ ਅਭਿਸ਼ੇਕ ਘੋਸਾਲਕਰ ਦੀ ਗੋਲੀ ਲੱਗਣ ਤੋਂ ਬਾਅਦ ਉੱਤਰੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਦੀ ਫੇਸਬੁੱਕ ਲਾਈਵ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਅਭਿਸ਼ੇਕ ਨੂੰ ਪੇਟ ਅਤੇ ਮੋਢੇ 'ਚ ਗੋਲੀ ਲੱਗ ਰਹੀ ਹੈ।


ਇੱਕ ਅਧਿਕਾਰੀ ਨੇ ਦੱਸਿਆ ਕਿ ਘੋਸਾਲਕਰ ਤੇ ਨੌਰੋਨਹਾ ਵਿਚਕਾਰ ਆਪਸੀ ਦੁਸ਼ਮਣੀ ਸੀ। ਫੇਸਬੁੱਕ ਲਾਈਵ ਇਹ ਸਪੱਸ਼ਟ ਕਰਨਾ ਸੀ ਕਿ ਉਹ ਬੋਰੀਵਲੀ ਦੇ ਆਈਸੀ ਕਲੋਨੀ ਖੇਤਰ ਦੀ ਬਿਹਤਰੀ ਲਈ ਆਪਸੀ ਝਗੜੇ ਨੂੰ ਖਤਮ ਕਰਕੇ ਇਕੱਠੇ ਹੋਏ ਹਨ। ਅਭਿਸ਼ੇਕ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੇ ਸੀਨੀਅਰ ਨੇਤਾ ਵਿਨੋਦ ਘੋਸਾਲਕਰ ਦਾ ਪੁੱਤਰ ਸੀ।


ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ 28 ਮੁਹੱਲਾ ਕਲੀਨਿਕ ਨੂੰ ਨੋਟਿਸ ਜਾਰੀ; ਜਾਅਲੀ ਅੰਕੜਿਆਂ ਦਾ ਖ਼ਦਸ਼ਾ


ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਰਾਉਤ ਨੇ ਇਹ ਵੀ ਮੰਗ ਕੀਤੀ ਕਿ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਖਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਅਭਿਸ਼ੇਕ ਅਤੇ ਮੌਰਿਸ ਵਿਚਾਲੇ ਕੁਝ ਤਕਰਾਰ ਹੋ ਗਈ ਸੀ। ਹਾਲਾਂਕਿ ਹਾਲ ਹੀ 'ਚ ਦੋਹਾਂ ਵਿਚਾਲੇ ਸਮਝੌਤਾ ਹੋਇਆ ਸੀ। ਇਸ ਕਾਰਨ ਘੋਸ਼ਾਲਕਰ ਵੀਰਵਾਰ ਰਾਤ ਉਨ੍ਹਾਂ ਦੇ ਸੱਦੇ 'ਤੇ ਮੌਰਿਸ ਦੇ ਦਫ਼ਤਰ ਆਏ ਸਨ।
ਸ਼ਿਵ ਸੈਨਾ (ਊਧਵ ਧੜੇ) ਨੇ ਘਟਨਾ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਊਧਵ ਧੜੇ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ : Pathankot News: ਅਯੁੱਧਿਆ ਲਈ ਪਠਾਨਕੋਟ ਤੋਂ ਸਪੈਸ਼ਲ ਰੇਲਗੱਡੀ ਰਵਾਨਾ; 633 ਸ਼ਰਧਾਲੂ ਰਾਮ ਲੱਲਾ ਦੇ ਕਰਨਗੇ ਦਰਸ਼ਨ