Health Tips: ਗਲੇ ਦੀ ਖਰਾਸ਼ ਤੇ ਖੰਘ ਨੂੰ ਦੂਰ ਕਰਨ ਲਈ ਪੀਓ ਇਹ ਕਾੜ੍ਹਾ; ਤੁਰੰਤ ਦਿਸੇਗਾ ਅਸਰ
Health Tips: ਗਲੇ ਦੀ ਖਰਾਸ਼ ਤੇ ਸਰਦੀ-ਖਾਂਸੀ ਤੋਂ ਰਾਹਤ ਪਾਉਣ ਲਈ ਅਨੇਕ ਘਰੇਲੂ ਉਪਾਅ ਹੁੰਦੇ ਹਨ ਪਰ ਇਨ੍ਹਾਂ ਵਿਚੋਂ ਕਾੜ੍ਹਾ ਪੀਣ ਨਾਲ ਇਸ ਦਾ ਤੁਰੰਤ ਅਸਰ ਨੂੰ ਦੇਖਣ ਨੂੰ ਮਿਲੇਗਾ।
Health Tips: ਮਾਨਸੂਨ ਦੇ ਮੌਸਮ ਵਿੱਚ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ਵਿੱਚ ਗਲੇ ਦੀ ਖਰਾਸ਼ ਤੇ ਸਰਦੀ-ਖਾਂਸੀ ਵਰਗੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਅਨੇਕ ਘਰੇਲੂ ਉਪਾਅ ਉਪਲਬਧ ਹੈ ਅਤੇ ਇਨ੍ਹਾਂ ਵਿਚੋਂ ਕਾਲੀ ਮਿਰਚ ਦਾ ਕਾੜ੍ਹਾ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ। ਕਾਲੀ ਮਿਰਚ ਜੋ ਭਾਰਤੀ ਰਸੋਈ ਦਾ ਇਕ ਮਹੱਤਵਪੂਰਨ ਹਿੱਸਾ ਹੈ ਤੇ ਔਸ਼ਧੀ ਗੁਣਾਂ ਲਈ ਪ੍ਰਸਿੱਧ ਹੈ। ਇਸ ਵਿੱਚ ਪਾਏ ਜਾਣ ਵਾਲੇ ਤੱਤ ਗਲੇ ਦੀ ਸੋਜ ਤੇ ਖਰਾਸ਼ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
ਖੰਘ ਤੋਂ ਰਾਹਤ
ਕਾਲੀ ਮਿਰਚ ਦੇ ਕਾੜ੍ਹੇ ਵਿੱਚ ਐਂਟਰੀ-ਇਨਫਲੇਮੇਟਰੀ ਅਤੇ ਐਂਟੀ-ਸਪੇਟਿਕ ਗੁਣ ਹੁੰਦੇ ਹਨ ਜੋ ਖੰਘ ਅਤੇ ਸਰਦੀ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦੇ ਹਨ।
ਗਲੇ ਦੀ ਸੋਜ ਤੇ ਖਰਾਸ਼
ਕਾਲੀ ਮਿਰਚ ਵਿੱਚ ਪਾਈਪਰਿਨ ਨਾਮਕ ਯੌਗਿਕ ਦੀ ਸੋਜ ਅਤੇ ਖਰਾਸ਼ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾੜ੍ਹਾ ਗਲੇ ਦੇ ਸੰਕ੍ਰਮਣ ਤੋਂ ਰਾਹਤ ਦਿਵਾ ਸਕਦਾ ਹੈ।
ਇਮਿਊਨਿਟੀ ਵਧਾਓ
ਕਾਲੀ ਮਿਰਚ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਇਸ ਨਾਲ ਸਰੀਰ ਨੂੰ ਮੌਸਮੀ ਬਿਮਾਰੀਆਂ ਨਾਲ ਲੜਨ 'ਚ ਮਦਦ ਮਿਲਦੀ ਹੈ।
ਪਾਚਨ ਤੰਤਰ ਨੂੰ ਸੁਧਾਰਦਾ
ਕਾਲੀ ਮਿਰਚ ਪਾਚਨ ਤੰਤਰ ਨੂੰ ਉਤੇਜਿਤ ਕਰਦੀ ਹੈ ਅਤੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੀ ਹੈ। ਇਸ ਨਾਲ ਬਦਹਜ਼ਮੀ ਤੇ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਕਾਲੀ ਮਿਰਚ ਕਾੜ੍ਹੇ ਦੀ ਰੈਸਿਪੀ
ਸਮੱਗਰੀ
1 ਕੱਪ ਪਾਣੀ
1 ਚਮਚ ਕਾਲੀ ਮਿਰਚ ਪਾਊਡਰ
1 ਚਮਚ ਅਦਰਕ ਦਾ ਪੇਸਟ
1 ਚਮਚ ਸ਼ਹਿਦ (ਸੁਆਦ ਮੁਤਾਬਕ)
1 ਚੁਟਕੀ ਹਲਦੀ ਪਾਊਡਰ
ਬਣਾਉਣ ਦੀ ਵਿਧੀ
ਪਾਣੀ ਉਬਾਲੋ
ਇਕ ਛੋਟੇ ਪੈਨ ਵਿੱਚ 1 ਕੱਪ ਪਾਣੀ ਪਾਓ ਅਤੇ ਉਸ ਨੂੰ ਉਬਾਲਣ ਲਈ ਰੱਖੋ।
ਅਦਰਕ ਅਤੇ ਕਾਲੀ ਮਿਰਚ ਪਾਓ
ਪਾਣੀ ਦੇ ਉਬਲਣ ਉਤੇ ਇਸ ਵਿੱਚ ਅਦਰਕ ਦਾ ਪੇਸਟ ਅਤੇ ਕਾਲੀ ਮਿਰਚ ਪਾਊਡਰ ਪਾਓ।
ਹਲਦੀ ਮਿਲਾਓ
ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਹਲਦੀ ਪਾਊਡਰ ਵੀ ਪਾ ਸਕਦੇ ਹੋ। ਹਲਦੀ ਦੇ ਐਂਟੀ ਇਨਫਲੇਮੇਟਰੀ ਗੁਣ ਗਲੇ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਪਕਾਓ
ਮਿਸ਼ਰਣ ਨੂੰ 5-7 ਮਿੰਟ ਤੱਕ ਸੇਕ ਉਪਰ ਪੱਕਣ ਦਵੋ ਤਾਂ ਕਿ ਸਾਰੇ ਤੱਤ ਪਾਣੀ ਵਿੱਚ ਚੰਗੀ ਤਰ੍ਹਾਂ ਮਿਲ ਜਾਣ।
ਛਾਣ ਕੇ ਸ਼ਹਿਦ ਮਿਲਾਓ
ਕਾੜ੍ਹਾ ਤਿਆਰ ਹੋਣ ਤੋਂ ਬਾਅਦ ਇਸ ਨੂੰ ਛਾਣ ਲਵੋ ਅਤੇ ਸਵਾਦ ਮੁਤਾਬਕ ਸ਼ਹਿਦ ਮਿਲਾਓ।
ਪੀਣ ਦਾ ਤਰੀਕਾ
ਇਸ ਕਾੜ੍ਹੇ ਨੂੰ ਗਰਮ-ਗਰਮ ਪੀਓ। ਇਸ ਨੂੰ ਦਿਨ ਵਿੱਚ 2-3 ਵਾਰ ਪੀਤਾ ਜਾ ਸਕਦਾ ਹੈ।
ਮਾਨਸੂਨ ਦੌਰਾਨ ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਦਾ ਕਾੜ੍ਹਾ ਇਕ ਪ੍ਰਭਾਵੀ ਤੇ ਕੁਦਰਤੀ ਹੱਲ ਹੈ। ਇਸ ਦੇ ਨਿਯਮਿਤ ਸੇਵਨ ਨਾਲ ਗਲੇ ਦੀ ਸੋਜ ਘੱਟ ਹੋ ਸਕਦੀ ਹੈ ਅਤੇ ਰੱਖਿਆ ਪ੍ਰਣਾਲੀ ਵੀ ਮਜ਼ਬੂਤ ਹੋ ਸਕਦੀ ਹੈ। ਹਾਲਾਂਕਿ ਜੇਕਰ ਸਮੱਸਿਆ ਗੰਭੀਰ ਹੋਵੇ ਜਾਂ ਲੰਮੇ ਸਮੇਂ ਤੱਕ ਬਣੀ ਰਹੇ ਤਾਂ ਡਾਕਟਰ ਤੋਂ ਸਲਾਹ ਲੈਣਾ ਮਹੱਤਵਪੂਰਨ ਹੈ।
Disclaimer
ਇਸ ਆਰਟੀਕਲ ਵਿੱਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਨੂੰ ਸਿਰਫ਼ ਸੁਝਾਅ ਦੇ ਰੂਪ ਵਿੱਚ ਲਵੋ।