Prayagraj Train Cancelled: ਪ੍ਰਯਾਗਰਾਜ ਵਿੱਚ ਮਹਾਕੁੰਭ ਦੌਰਾਨ ਮਚੀ ਭਗਦੜ ਤੋਂ ਬਾਅਦ ਰੇਲਵੇ ਵਿਭਾਗ ਨੇ ਵੱਡਾ ਕਦਮ ਚੁੱਕਿਆ ਹੈ। ਰੇਲਵੇ  ਨੇ ਮਹਾਕੁੰਭ ਲਈ ਸ਼ੁਰੂ ਕੀਤੀਆਂ ਸਪੈਸ਼ਲ ਟਰੇਨਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਰੇਲਵੇ ਨੇ ਅੱਜ ਪ੍ਰਯਾਗਰਾਜ ਖੇਤਰ ਦੇ ਵੱਖ-ਵੱਖ ਸਟੇਸ਼ਨਾਂ ਤੋਂ 360 ਤੋਂ ਵੱਧ ਰੇਲਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਹੈ। ਫਿਲਹਾਲ, ਕਿਸੇ ਵੀ ਵਿਸ਼ੇਸ਼ ਰੇਲਗੱਡੀ ਨੂੰ ਰੱਦ ਕਰਨ ਦੀ ਕੋਈ ਯੋਜਨਾ ਨਹੀਂ ਹੈ


COMMERCIAL BREAK
SCROLL TO CONTINUE READING

ਇਹ ਪਾਬੰਦੀ ਆਰਜ਼ੀ ਤੌਰ 'ਤੇ ਲਗਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ ਤੋਂ ਪ੍ਰਯਾਗਰਾਜ ਜਾਣ ਵਾਲੀ ਕੁੰਭ ਮੇਲਾ ਸਪੈਸ਼ਲ ਟਰੇਨਾਂ ਨੂੰ ਰੋਕਣ ਦੀ ਖਬਰ ਚੱਲ ਰਹੀ ਹੈ। ਪ੍ਰਯਾਗਰਾਜ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਇਨ੍ਹਾਂ ਸਪੈਸ਼ਲ ਟਰੇਨਾਂ ਨੂੰ ਰੋਕਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਪ੍ਰਯਾਗਰਾਜ ਮਹਾਕੁੰਭ ਵਿੱਚ ਕਰੀਬ 10 ਕਰੋੜ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਪ੍ਰਯਾਗਰਾਜ ਵਿੱਚ ਭੀੜ ਨੂੰ ਘਟਾਉਣ ਲਈ 360 ਹੋਰ ਰੇਲਗੱਡੀਆਂ ਚਲਾਉਣ ਦੀ ਯੋਜਨਾ ਹੈ। ਜਦੋਂ ਕਿ ਅਲੱਗ ਰੂਟ ਉਤੇ ਚੱਲਣ ਵਾਲੀਆਂ ਕੁੰਭ ਮੇਲਾ ਸਪੈਸ਼ਲ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਹੈ।


ਕਾਬਿਲੇਗੌਰ ਹੈ ਕਿ ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 1.30 ਵਜੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੌਰਾਨ ਸੰਗਮ ਤੱਟ 'ਤੇ ਭਗਦੜ ਮਚਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਭਗਦੜ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। 50 ਤੋਂ ਵੱਧ ਜ਼ਖਮੀ ਹਨ। 15 ਲੋਕ ਜ਼ਖਮੀ ਹੋਏ ਹਨ ਅਤੇ ਕੁਝ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਜਾ ਰਿਹਾ ਹੈ।


ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਮੇਲੇ ਵਿੱਚ ਭਗਦੜ ਮਚਣ ਤੋਂ ਬਾਅਦ ਨਿਰੰਜਨੀ ਅਖਾੜੇ ਨੇ ਇਸ਼ਨਾਨ ਕਰਨ ਵਾਲੇ ਸਮਾਗਮ ’ਤੇ ਰੋਕ ਲਗਾ ਦਿੱਤੀ ਹੈ। ਅਖਾੜਿਆਂ ਨੇ ਅੰਮ੍ਰਿਤ ਇਸ਼ਨਾਨ ਮੁਲਤਵੀ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀਐਮ ਮੋਦੀ ਨੇ ਸੀਐਮ ਯੋਗੀ ਤੋਂ ਹਾਦਸੇ ਦੀ ਜਾਣਕਾਰੀ ਲਈ ਹੈ। ਘਟਨਾ ਸਥਾਨ ਤੋਂ ਸਾਹਮਣੇ ਆਈ ਵੀਡੀਓ ਮੁਤਾਬਕ ਕੁਝ ਔਰਤਾਂ ਅਤੇ ਬੱਚੇ ਵੀ ਜ਼ਖਮੀ ਹੋਏ ਹਨ। ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਮਹਾਕੁੰਭ ਨਗਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ।