Arvind Kejriwal in Tihar:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਕਥਿਤ ਸ਼ਰਾਬ ਘੁਟਾਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਹੁਣ ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਤਿਹਾੜ ਪ੍ਰਸ਼ਾਸਨ ਨੇ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ। ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੁਪਹਿਰ 12:30 ਵਜੇ ਤਿਹਾੜ ਜੇਲ੍ਹ ਪਹੁੰਚੇ। ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਦੇ ਨਾਲ ਮੰਤਰੀ ਆਤਿਸ਼ੀ ਨੇ ਵੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ।


COMMERCIAL BREAK
SCROLL TO CONTINUE READING

ਔਰਤਾਂ ਨੂੰ 1000 ਰੁਪਏ ਜਲਦ ਦਿੱਤੇ ਜਾਣਗੇ
ਸੀਐਮ ਕੇਜਰੀਵਾਲ ਨੇ ਆਤਿਸ਼ੀ ਨੂੰ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ, ਹਰ ਕਿਸੇ ਨੂੰ ਦਵਾਈਆਂ ਮਿਲਦੀਆਂ ਰਹਿਣ, ਔਰਤਾਂ ਨੂੰ 1000 ਰੁਪਏ ਜਲਦ ਦਿੱਤੇ ਜਾਣਗੇ।


ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਆਤਿਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਤੋਂ ਇੰਨੀ ਪਰੇਸ਼ਾਨੀ ਹੈ ਕਿ ਉਹ ਹਰ ਰੋਜ਼ ਨਵੇਂ ਕਾਨੂੰਨ ਬਣਾ ਦਿੰਦੀ ਹੈ। ਮੈਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਆਈ ਹਾਂ, ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਜਾਂ ਨਹੀਂ, ਤਾਂ ਉਨ੍ਹਾਂ ਕਿਹਾ, ਮੇਰੇ 'ਤੇ ਛੱਡੋ, ਦਿੱਲੀ ਸ਼ਹਿਰ ਬਾਰੇ ਦੱਸੋ, ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ ਮਿਲ ਰਹੀਆਂ ਹਨ ਜਾਂ ਨਹੀਂ, ਕਿਵੇਂ ਹੈ? ਮੁਹੱਲਾ ਕਲੀਨਿਕ ਚੱਲ ਰਿਹਾ ਹੈ..ਦਿੱਲੀ ਦੇ ਲੋਕਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹੈ।


ਦਰਰਅਸਲ ਬੀਤੀ ਰਾਤ ਤਿਹਾੜ ਜੇਲ੍ਹ ਨੇ ਸੀਐਮ ਕੇਜਰੀਵਾਲ ਨਾਲ ਉਨ੍ਹਾਂ ਦੀ ਪਤਨੀ ਦੀ ਮੁਲਾਕਾਤ ਰੱਦ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਸੁਨੀਤਾ (Sunita Kejriwal) ਨੂੰ ਜੇਲ੍ਹ 'ਚ ਕੇਜਰੀਵਾਲ ਨੂੰ ਮਿਲਣ ਨਹੀਂ ਦਿੱਤਾ ਗਿਆ ਹੈ। 'ਆਪ' ਦੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਨੀਤਾ ਕੇਜਰੀਵਾਲ 29 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੀ ਸੀ ਪਰ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਜਦਕਿ ਅੱਜ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਉਸ ਨੂੰ ਮਿਲਣ ਤਿਹਾੜ ਜਾ ਰਹੀ ਹੈ।


 ਇਹ ਵੀ ਪੜ੍ਹੋ: Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੁੱਧ ਪਟੀਸ਼ਨ 'ਤੇ SC 'ਚ ਅੱਜ  ਹੋਵੇਗੀ ਸੁਣਵਾਈ


ਕੀ ਕਹਿੰਦਾ ਹੈ ਤਿਹਾੜ ਜੇਲ੍ਹ ਦਾ ਮੈਨੂਅਲ?
ਜੇਲ ਮੈਨੂਅਲ ਮੁਤਾਬਕ ਇਕ ਹਫਤੇ ਵਿਚ ਸਿਰਫ 2 ਵਿਅਕਤੀ ਹੀ ਕਿਸੇ ਵੀ ਕੈਦੀ ਨੂੰ ਮਿਲ ਸਕਦੇ ਹਨ। ਇਸ ਅਨੁਸਾਰ ਅੱਜ ਮੰਤਰੀ ਆਤਿਸ਼ੀ ਨੂੰ ਮਿਲਣ ਲਈ ਸਲਾਟ ਬੁੱਕ ਕਰ ਲਿਆ ਗਿਆ ਹੈ ਅਤੇ ਕੱਲ੍ਹ ਯਾਨੀ ਕਿ 30 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਮਿਲਣ ਲਈ ਸਲਾਟ ਬੁੱਕ ਕਰ ਲਿਆ ਹੈ। ਦਰਅਸਲ ਪਹਿਲਾਂ ਕਿਹਾ ਗਿਆ ਸੀ ਹੁਣ ਜੇਕਰ ਸੁਨੀਤਾ ਕੇਜਰੀਵਾਲ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹੈ ਤਾਂ ਉਹ ਅਗਲੇ ਹਫਤੇ ਮਿਲ ਸਕਦੀ ਹੈ ਪਰ ਖ਼ਬਰ ਮਿਲੀ ਹੈ ਕਿ ਸੁਨੀਤਾ ਕੇਜਰੀਵਾਲ (Sunita Kejriwal) ਆਪਣੇ ਪਤੀ ਨੂੰ ਮਿਲ ਸਕਦੀ ਹੈ.


ਵੀਆਈਪੀ ਕੈਦੀਆਂ ਲਈ ਕੀ ਨਿਯਮ ਹਨ?
ਮੈਨੂਅਲ ਅਨੁਸਾਰ ਕੈਦੀਆਂ ਅਤੇ ਮੁਲਾਕਾਤੀਆਂ ਵਿਚਕਾਰ ਇੱਕ ਗਰਿੱਲ ਹੋਵੇਗੀ। ਇੱਕ ਵਾਰ ਵਿੱਚ ਵਾੜ ਦੇ ਦੂਜੇ ਪਾਸੇ ਤੋਂ 3 ਤੱਕ ਲੋਕ ਮਿਲ ਸਕਦੇ ਹਨ। ਮੀਟਿੰਗ ਦਾ ਸਮਾਂ ਸਵੇਰੇ 9.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਹੈ।