Swami Vivekananda Death Anniversary 2024: ਸਵਾਮੀ ਵਿਵੇਕਾਨੰਦ ਦੀ ਬਰਸੀ ਮੌਕੇ ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀ ਦਿਲਚਸਪ ਗੱਲਾਂ
Swami Vivekananda Death Anniversary 2024: ਅੱਜ 4 ਜੁਲਾਈ ਨੂੰ ਸਵਾਮੀ ਵਿਵੇਕਾਨੰਦ ਦੀ ਬਰਸੀ ਹੈ। 4 ਜੁਲਾਈ 1902 ਨੂੰ ਸਵਾਮੀ ਵਿਵੇਕਾਨੰਦ ਦਾ 39 ਸਾਲ ਦੀ ਉਮਰ `ਚ ਦੇਹਾਂਤ ਹੋ ਗਿਆ ਸੀ। ਅੱਜ ਅਸੀਂ ਤੁਹਾਨੂੰ ਸਵਾਮੀ ਵਿਵੇਕਾਨੰਦ ਦੀ ਜੀਵਨੀ `ਤੇ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
Swami Vivekananda: ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਕਲਕੱਤਾ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਨਰਿੰਦਰ ਦੱਤ ਸੀ। ਬਚਪਨ ਤੋਂ ਹੀ ਉਹ ਚੀਜ਼ਾਂ ਨੂੰ ਪੜ੍ਹਨ 'ਤੇ ਸਮਝਣ 'ਚ ਬਹੁਤ ਵਧੀਆ ਸਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੂਰੀ ਕਿਤਾਬ ਨੂੰ ਇੱਕ ਵਾਰ 'ਚ ਯਾਦ ਕਰ ਸਕਦੇ ਸਨ।
ਸਵਾਮੀ ਵਿਵੇਕਾਨੰਦ ਪੜਾਈ ਵਿੱਚ ਅਜਿਹੇ ਸਨ
ਭਾਵੇਂ ਸਵਾਮੀ ਵਿਵੇਕਾਨੰਦ ਇੱਕ ਬਹੁਮੁਖੀ ਪ੍ਰਤਿਭਾ ਦੇ ਮਾਲਕ ਸਨ, ਪਰ ਪੜਾਈ 'ਚ ਉਨ੍ਹਾਂ ਦਾ ਪ੍ਰਦਰਸ਼ਨ ਔਸਤ ਸੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰਵੇਸ਼ ਪੱਧਰ 'ਤੇ 47 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਨ੍ਹਾਂ ਨੇ ਪ੍ਰੈਜ਼ੀਡੈਂਸੀ ਕਾਲਜ, ਕਲਕੱਤਾ 'ਚ ਦਾਖਲਾ ਲੈ ਲਿਆ।
ਇੱਕ ਸਾਲ ਬਾਅਦ ਪ੍ਰੈਜ਼ੀਡੈਂਸੀ ਕਾਲਜ ਛੱਡ ਕੇ ਉਨ੍ਹਾਂ ਨੇ ਸਕਾਟਿਸ਼ ਚਰਚ ਕਾਲਜ 'ਚ ਦਾਖਲਾ ਲਿਆ 'ਤੇ ਫ਼ਿਲਾਸਫ਼ੀ ਦੀ ਪੜਾਈ ਕੀਤੀ।1881 ਵਿੱਚ ਉਨ੍ਹਾਂ ਨੇ ਐਫ.ਏ ਦੀ ਪ੍ਰੀਖਿਆ ਪਾਸ ਕੀਤੀ। ਐਫ.ਏ ਵਿੱਚ 46 ਫ਼ੀਸਦੀ ਅਤੇ ਬੀ.ਏ ਵਿੱਚ 56 ਫ਼ੀਸਦੀ ਅੰਕ ਪ੍ਰਾਪਤ ਕੀਤੇ। 1885 ਵਿੱਚ ਉਨ੍ਹਾਂ ਨੇ ਇਸ ਕਾਲਜ ਤੋਂ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ।
ਪਰਮਾਤਮਾ ਨੂੰ ਜਾਣਨ ਦੀ ਇੱਛਾ
ਬਚਪਨ ਤੋਂ ਹੀ ਵਿਵੇਕਾਨੰਦ ਨੂੰ ਪਰਮਾਤਮਾ ਨੂੰ ਜਾਣਨ ਦੀ ਇੱਛਾ ਸੀ। ਇਸ ਇੱਛਾ ਨੂੰ ਦੂਰ ਕਰਨ ਲਈ ਵਿਵੇਕਾਨੰਦ ਨੇ ਮਹਾਂਰਿਸ਼ੀ ਦੇਵੇਂਦਰ ਨਾਥ ਨੂੰ ਪੁੱਛਿਆ, "ਕੀ ਤੁਸੀਂ ਕਦੇ ਪਰਮਾਤਮਾ ਨੂੰ ਦੇਖਿਆ ਹੈ?" ਜਦੋਂ ਮਹਾਂਰਿਸ਼ੀ ਦੇਵੇਂਦਰ ਨੇ ਇਹ ਸਵਾਲ ਸੁਣਿਆ ਤਾਂ ਉਹ ਇਸ 'ਤੇ ਵਿਚਾਰ ਕਰਨ ਲੱਗੇ ਅਤੇ ਜਵਾਬ ਲੈਣ ਲਈ ਸਵਾਮੀ ਵਿਵੇਕਾਨੰਦ ਨੂੰ ਰਾਮਕ੍ਰਿਸ਼ਨ ਪਰਮਹੰਸ ਕੋਲ ਜਾਣ ਲਈ ਕਿਹਾ। ਬਾਅਦ ਵਿੱਚ ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਪਰਮਹੰਸ ਨੂੰ ਆਪਣਾ ਗੁਰੂ ਚੁਣਿਆ। ਸਿਰਫ਼ 25 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਸਨਿਆਸੀ ਧਰਮ ਅਪਣਾ ਲਿਆ 'ਤੇ ਬਾਹਰੀ ਦੁਨੀਆ ਨਾਲ ਆਪਣਾ ਮੋਹ ਤਿਆਗ ਦਿੱਤਾ।
ਸਵਾਮੀ ਵਿਵੇਕਾਨੰਦ ਦੇ ਪ੍ਰੇਰਣਾਦਾਇਕ ਹਵਾਲੇ
ਜਦੋਂ ਤੱਕ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਨਹੀਂ ਰੱਖਦੇ, ਤੁਸੀਂ ਰੱਬ 'ਚ ਵਿਸ਼ਵਾਸ ਨਹੀਂ ਕਰ ਸਕਦੇ।
ਉੱਠੋ, ਜਾਗੋ, 'ਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਟੀਚਾ ਪ੍ਰਾਪਤ ਨਹੀਂ ਹੁੰਦਾ।
ਇੱਕ ਸਮੇਂ ਵਿੱਚ ਇੱਕ ਕੰਮ ਕਰੋ, ਅਤੇ ਅਜਿਹਾ ਕਰਦੇ ਸਮੇਂ, ਆਪਣੀ ਪੂਰੀ ਆਤਮਾ ਨੂੰ ਇਸ ਵਿੱਚ ਲਗਾਓ, ਬਾਕੀ ਸਭ ਕੁੱਝ ਨੂੰ ਛੱਡ ਕੇ।
ਜਦੋਂ ਕੋਈ ਵਿਚਾਰ ਪੂਰੀ ਤਰਾਂ ਮਨ 'ਤੇ ਕਬਜ਼ਾ ਕਰ ਲੈਂਦਾ ਹੈ, ਇਹ ਅਸਲ ਸਰੀਰਕ ਜਾਂ ਮਾਨਸਿਕ ਅਵਸਥਾ ਵਿੱਚ ਬਦਲ ਜਾਂਦਾ ਹੈ।