Taran Taran News: 50 ਲੱਖ ਰੁਪਏ ਦੀ ਫਿਰੌਤੀ ਦੇਣ ਨਾ ਦੇਣ `ਤੇ ਬਦਮਾਸ਼ਾਂ ਨੇ ਸ਼ਰੇਆਮ ਘਰ `ਤੇ ਚਲਾ ਦਿੱਤੀਆਂ ਗੋਲੀਆਂ
Taran Taran News: ਜਦੋਂ ਉਹ ਆਪਣੀ ਇਨਵਰਟਰ ਬੈਟਰੀਆਂ ਦੀ ਫੈਕਟਰੀ ਦੇ ਸਾਹਮਣੇ ਘਰ `ਚ ਮੌਜੂਦ ਸੀ ਤਾਂ ਮੋਟਰਸਾਈਕਲ `ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਗੇਟ `ਤੇ ਚਲਾ ਦਿੱਤੀਆਂ ਗਈਆਂ।
Taran Taran News: ਤਰਨਤਾਰਨ 'ਚ ਇੱਕ ਘਰ ਉੱਤੇ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਹਾਮਣੇ ਆਇਆ ਹੈ। ਜਿਥੇ ਇਕ ਸੈਕਟਰੀ ਮਾਲਕ ਨਿਵਾਸੀ ਫੋਕਲ ਪੁਆਇੰਟ ਬੱਸ ਸਟੈਂਡ ਤਰਨਤਰਨ ਨੂੰ ਬੀਤੀ ਰਾਤ 50 ਲੱਖ ਰੁਪਏ ਦੀ ਫਿਰੌਤੀ ਦੇਣ ਸਬੰਧੀ ਫੋਨ ਕਾਲ ਆਈ ਸੀ। ਜਿਸ ਤੋਂ ਬਾਅਦ ਅੱਜ ਸਵੇਰੇ 6 ਵਜੇ ਜਦੋਂ ਉਹ ਆਪਣੀ ਇਨਵਰਟਰ ਬੈਟਰੀਆਂ ਦੀ ਫੈਕਟਰੀ ਦੇ ਸਾਹਮਣੇ ਘਰ 'ਚ ਮੌਜੂਦ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਗੇਟ 'ਤੇ ਚਲਾ ਦਿੱਤੀਆਂ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਬਹੁਤ ਜ਼ਿਆਦਾ ਸਹਿਮ ਗਿਆ । ਜੋ ਮੀਡੀਆ ਨਾਲ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਮੌਕੇ 'ਤੇ ਪੁੱਜਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।