Ayodhya Cyber Attack Threat: ਅਯੁੱਧਿਆ `ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਉਪਰ ਸਾਈਬਰ ਹਮਲੇ ਦਾ ਖ਼ਤਰਾ
Ayodhya Cyber Attack Threat: ਅਯੁੱਧਿਆ ਵਿਖੇ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਲਾਈਵ ਪ੍ਰਸਾਰਣ ਉਤੇ ਸਾਈਬਰ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ।
Ayodhya Cyber Attack Threat: ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਉਪਰ ਸਾਈਬਰ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਲਾਈਵ ਪ੍ਰਸਾਰਣ ਉਤੇ ਸਾਈਬਰ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ।
ਸਿੱਧੇ ਲਾਈਵ ਪ੍ਰਸਾਰਣ ਉਤੇ ਸਾਈਬਰ ਹਮਲੇ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ। ਤਿੰਨ ਦਿਨ ਤੱਕ ਵੈਬਸਾਈਟ ਉਪਰ ਕੋਈ ਸੋਧ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਸਰਕਾਰੀ ਵੈਬਸਾਈਟਾਂ ਅਤੇ ਪੋਰਟਲਾਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਮੁੱਖ ਸਕੱਤਰ ਨੇ ਅਲਰਟ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ। ਮੁੱਖ ਸਕੱਤਰ ਨੇ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਨੂੰ ਸਾਈਬਰ ਹਮਲੇ ਉਤੇ ਅਲਰਟ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੌਰਾਨ ਸਾਈਬਰ ਹਮਲਿਆਂ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਸਾਰੇ ਵਿਭਾਗ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਭਾਗ ਵੈੱਬਸਾਈਟ 'ਤੇ ਤਿੰਨ ਦਿਨਾਂ ਤੱਕ ਕੋਈ ਨਵੀਂ ਸੋਧ ਨਹੀਂ ਕਰੇਗਾ। ਸਾਰੇ ਵਿਭਾਗ ਲਾਜ਼ਮੀ ਤੌਰ 'ਤੇ ਸੁਰੱਖਿਆ ਆਡਿਟ ਕਰਨਗੇ।
ਮੁੱਖ ਸਕੱਤਰ ਨੇ ਸਾਰੇ ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਅਤੇ ਸਕੱਤਰਾਂ ਨੂੰ ਪ੍ਰਾਣ ਪ੍ਰਤੀਸਥਾ ਸਮਾਰੋਹ ਦੌਰਾਨ ਸਰਕਾਰੀ ਵੈੱਬਸਾਈਟਾਂ ਅਤੇ ਪੋਰਟਲਾਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਦਫ਼ਤਰੀ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਅਯੁੱਧਿਆ 'ਚ ਵੱਡੇ ਪੱਧਰ 'ਤੇ ਪ੍ਰਸਾਰਣ ਕੀਤਾ ਜਾਵੇਗਾ।
ਹੈਕਰਾਂ ਦਾ ਇੱਕ ਸਮੂਹ ਵਿਭਾਗੀ ਡੇਟਾ ਨਾਲ ਛੇੜਛਾੜ ਅਤੇ ਹਮਲਾ ਕਰ ਸਕਦਾ ਹੈ। ਉਨ੍ਹਾਂ ਸੰਵੇਦਨਸ਼ੀਲ ਡੇਟਾ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਸਾਰੇ ਵਿਭਾਗ ਆਪਣੇ ਡੇਟਾ ਅਤੇ ਵੈਬਸਾਈਟਾਂ ਦੀ ਸੁਰੱਖਿਆ ਨੂੰ ਹਰ ਕੀਮਤ ’ਤੇ ਯਕੀਨੀ ਬਣਾਉਣ।
ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ
ਸਾਰੇ ਪੋਰਟਲਾਂ 'ਤੇ SSL (https) ਹੋਣਾ ਲਾਜ਼ਮੀ ਹੈ। ਵਿਭਾਗੀ ਟੀਮ ਅਗਲੇ ਤਿੰਨ ਦਿਨਾਂ ਤੱਕ ਵੈੱਬਸਾਈਟ 'ਤੇ ਕਿਸੇ ਕਿਸਮ ਦੀ ਸੋਧ ਨਹੀਂ ਕਰੇਗੀ। ਅਤਿ ਜ਼ਰੂਰੀ ਸਥਿਤੀਆਂ ਵਿੱਚ ਸੁਰੱਖਿਆ ਆਡਿਟ ਸੋਧ ਤੋਂ ਬਾਅਦ ਲਾਜ਼ਮੀ ਤੌਰ 'ਤੇ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Ayodhya Ram Mandir: 22 ਜਨਵਰੀ ਨੂੰ ਅਯੁੱਧਿਆ ਆਉਣਗੇ PM ਮੋਦੀ, ਸੋਨੇ ਦੀ ਸੂਈ ਨਾਲ ਰਾਮ ਲੱਲਾ ਨੂੰ ਲਗਾਉਣਗੇ ਕਾਜਲ