Kundli Border Accident: ਬੀਤੀ ਰਾਤ ਕੁੰਡਲੀ ਸਰਹੱਦ ਉਪਰ ਜ਼ਬਰਦਸਤ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਮੌਤ ਹੋ ਗਈ ਹੈ। ਦੋਵੇਂ ਪੁਲਿਸ ਦੀ ਗੱਡੀ ਵਿੱਚ ਜਾ ਰਹੇ ਸਨ ਕਿ ਕੈਂਟਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸੋਨੀਪਤ ਦੇ ਕੁੰਡਲੀ ਸਰਹੱਦ ਨੇੜੇ ਦੇਰ ਰਾਤ ਵਾਪਰਿਆ। ਜਾਣਕਾਰੀ ਮੁਤਾਬਕ ਕੈਂਟਰ ਨਾਲ ਟਕਰਾਉਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਕਾਰ ਚਕਨਾਚੂਰ ਹੋ ਗਈ।


COMMERCIAL BREAK
SCROLL TO CONTINUE READING

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਇੰਸਪੈਕਟਰ ਕਾਰ ਵਿੱਚ ਹੀ ਫਸ ਗਏ। ਇਹ ਹਾਦਸਾ ਦੇਰ ਰਾਤ ਕਰੀਬ 11:30 ਵਜੇ ਵਾਪਰ ਗਿਆ। ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦਿੱਲੀ ਪੁਲਿਸ ਨੇ ਦੱਸਿਆ ਕਿ ਮਰਨ ਵਾਲੇ ਦੋਵੇਂ ਇੰਸਪੈਕਟਰਾਂ ਦੀ ਪਛਾਣ ਕਰ ਲਈ ਗਈ ਹੈ। ਇੰਸਪੈਕਟਰ ਦਿਨੇਸ਼ ਬੈਨੀਵਾਲ ਉੱਤਰ ਪੱਛਮੀ ਜ਼ਿਲ੍ਹੇ ਵਿੱਚ ਸਪੈਸ਼ਲ ਸਟਾਫ ਵਿੱਚ ਤਾਇਨਾਤ ਸਨ। ਜਦੋਂਕਿ ਇੰਸਪੈਕਟਰ ਰਣਵੀਰ ਇੱਥੇ ਆਦਰਸ਼ ਨਗਰ ਥਾਣੇ ਵਿੱਚ ਏ.ਟੀ.ਓ. ਅਹੁਦੇ ਉਪਰ ਤਾਇਨਾਤ ਹੈ।


ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ 'ਚ ਸੜਕ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ ਸੀ। ਉੱਥੇ ਹੀ, ਕਾਨਵਾਣੀ ਪੁਲੀ ਨੇੜੇ ਹੋਏ ਹਾਦਸੇ ਵਿੱਚ ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਕਾਂਸਟੇਬਲ ਦੀ ਮੌਤ ਹੋ ਗਈ। ਇਹ ਦੋਵੇਂ ਪੁਲਿਸ ਮੁਲਾਜ਼ਮ ਨਿਖਿਲ ਚੌਧਰੀ ਨਾਂ ਦੇ ਬਿਲਡਰ ਦੀ ਸੁਰੱਖਿਆ ਹੇਠ ਤਾਇਨਾਤ ਸਨ।


ਟਰਾਂਸ ਹਿੰਡਨ ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਨਿਮਿਸ਼ ਪਾਟਿਲ ਨੇ ਕਿਹਾ ਸੀ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਤੇ ਦੂਜੇ ਪਾਸੇ ਪਹੁੰਚ ਗਈ। ਦੋ ਕਾਰਾਂ ਨੂੰ ਵੀ ਟੱਕਰ ਮਾਰ ਦਿੱਤੀ ਗਈ। ਬਿਲਡਰ ਨੂੰ ਦੋ ਸਰਕਾਰੀ ਗਨਰ ਮੁਹੱਈਆ ਕਰਵਾਏ ਗਏ ਸਨ। ਬਿਲਡਰ ਦੇ ਪਿਤਾ ਦਾ ਦੋ ਸਾਲ ਪਹਿਲਾਂ ਕਤਲ ਹੋ ਗਿਆ ਸੀ।


ਪੁਲਿਸ ਮੁਲਾਜ਼ਮਾਂ ਦੀ ਪਛਾਣ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਜੈਓਮ ਸ਼ਰਮਾ (35) ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਮੂਲ ਨਿਵਾਸੀ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਕਾਂਸਟੇਬਲ ਜਗਬੀਰ ਰਾਘਵ (36) ਵਜੋਂ ਹੋਈ ਹੈ, ਜੋ ਆਗਰਾ ਜ਼ਿਲ੍ਹੇ ਦੇ ਮੂਲ ਨਿਵਾਸੀ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸੇ ਸਮੇਂ ਬਿਲਡਰ ਜਾਂ ਉਸ ਦਾ ਡਰਾਈਵਰ ਜਾਣਬੁੱਝ ਕੇ ਤੇਜ਼ ਰਫਤਾਰ ਕਰ ਰਿਹਾ ਸੀ ਜਾਂ ਕੋਈ ਹੋਰ ਕਾਰਨ ਹੈ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਦਕਿ ਬਿਲਡਰ ਫਰਾਰ ਹੈ।


ਇਹ ਵੀ ਪੜ੍ਹੋ : Nangal News: ਲੁੱਟਖੋਹਾਂ ਤੋਂ ਹੋ ਜਾਓ ਸਾਵਧਾਨ! ਲੁੱਟਣ ਦੀ ਨੀਅਤ ਨਾਲ ਨੌਜਵਾਨਾਂ ਨੇ ਇੱਕ ਪ੍ਰਵਾਸੀ 'ਤੇ ਕੀਤਾ ਹਮਲਾ