Vinesh Phogat News: ਪੈਰਿਸ ਓਲੰਪਿਕ ਵਿੱਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਦੀ ਦੇਸ਼ ਵਾਪਸੀ ਹੋ ਗਈ ਹੈ। ਉਹ ਦਿੱਲੀ ਹਵਾਈ ਅੱਡੇ ਤੋਂ ਕਰੀਬ 11 ਵਜੇ ਬਾਹਰ ਆਈ। ਇਸ ਦੌਰਾਨ ਉਹ ਆਪਣੀ ਸਾਥੀ ਰੈਸਲਰ ਸਾਕਸ਼ੀ ਮਲਿਕ ਦੇ ਗਲੇ ਲਗ ਕੇ ਰੋਣ ਲੱਗੀਆਂ ਉਨ੍ਹਾਂ ਦੇ ਸਵਾਗਤ ਵਿੱਚ ਪਹੁੰਚੇ ਲੋਕ ਢੋਲ ਦੀ ਥਾਪ ਉਤੇ ਨੱਚੇ।


COMMERCIAL BREAK
SCROLL TO CONTINUE READING

ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੀ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ਵਿੱਚ ਉਨ੍ਹਾਂ ਦਾ ਜਗ੍ਹਾ-ਜਗ੍ਹਾ ਸਵਾਗਤ ਹੋਵੇਗਾ। ਪਿੰਡ ਦੇ ਖੇਡ ਸਟੇਡੀਅਮ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। ਹਾਲਾਂਕਿ ਰਾਜ ਸਰਕਾਰ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਰਹੀ ਹੈ।


ਮੁੱਖ ਮੰਤਰੀ ਨਾਇਬ ਸੈਣੀ ਨੇ ਕੁਝ ਦਿਨ ਪਹਿਲਾ ਵਿਨੇਸ਼ ਨੂੰ 4 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਉਥੇ ਬਲਾਲੀ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ ਸਾਂਗਵਾਨ ਨੇ ਦੱਸਿਆ ਕਿ ਵਿਨੇਸ਼ ਨੂੰ ਗੋਲਡ ਜੇਤੂ ਦੀ ਤਰ੍ਹਾਂ ਹੀ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਆਉਣ ਵਾਲੇ ਸਾਰੇ ਲੋਕਾਂ ਲਈ ਦੇਸੀ ਘੀ ਦੇ ਭੋਜਨ ਤਿਆਰ ਕਰਵਾਏ ਜਾ ਰਹੇ ਹਨ। ਖਿਡਾਰੀ, ਕੋਚ ਸਮੇਤ ਹੋਰ ਲੋਕਾਂ ਨੂੰ ਪਹਿਲਵਾਨਾਂ ਵਾਲੀ ਡਾਈਟ ਦਿੱਤੀ ਜਾਵੇਗੀ।


ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਨੇ ਦੱਸਿਆ ਕਿ ਵਿਨੇਸ਼ ਦੇ ਪ੍ਰੋਗਰਾਮ ਦਾ ਪੂਰਾ ਰੂਟ ਮੈਪ ਤਿਆਰ ਕਰ ਲਿਆ ਹੈ। ਵਿਨੇਸ਼ ਭਾਵੇਂ ਹੀ ਮੈਡਲ ਤੋਂ ਵਾਂਝੀ ਰਹਿ ਗਈ। ਪੂਰੇ ਦੇਸ਼ ਦੀ ਆਵਾਜ਼ ਅਤੇ ਆਸ਼ੀਰਵਾਦ ਉਸ ਦੇ ਨਾਲ ਹਨ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, 'ਵਿਨੇਸ਼ ਨੇ ਦੇਸ਼ ਲਈ ਜੋ ਕੀਤਾ ਹੈ, ਉਹ ਬਹੁਤ ਘੱਟ ਲੋਕ ਕਰ ਸਕਦੇ ਹਨ। ਉਨ੍ਹਾਂ ਨੂੰ ਹੋਰ ਸਨਮਾਨ ਅਤੇ ਪ੍ਰਸ਼ੰਸਾ ਮਿਲਣੀ ਚਾਹੀਦੀ ਹੈ।


ਉਸ ਨੇ ਮੈਡਲ ਲਈ ਪੂਰੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਬਜਰੰਗ ਪੂਨੀਆ ਨੇ ਕਿਹਾ- ਦੇਸ਼ ਵਾਸੀ ਉਨ੍ਹਾਂ ਨੂੰ ਬਹੁਤ ਪਿਆਰ ਦੇ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਨੇ ਉਸ ਦਾ ਕਿਵੇਂ ਸਵਾਗਤ ਕੀਤਾ ਹੈ। ਵਾਸਤਵ ਵਿੱਚ. ਵਿਨੇਸ਼ ਪੈਰਿਸ 'ਚ ਤਮਗਾ ਜਿੱਤਣ ਤੋਂ ਖੁੰਝ ਗਈ ਸੀ। ਫਾਈਨਲ ਤੋਂ ਪਹਿਲਾਂ ਉਸ ਦਾ ਭਾਰ 100 ਗ੍ਰਾਮ ਵੱਧ ਸੀ, ਜਿਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ।


ਫਿਰ ਵਿਨੇਸ਼ ਨੇ ਸਪੋਰਟਸ ਟ੍ਰਿਬਿਊਨਲ ਨੂੰ ਵੀ ਉਸ ਨੂੰ ਸੰਯੁਕਤ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਕੀਤੀ ਸੀ ਪਰ ਸਪੋਰਟਸ ਟ੍ਰਿਬਿਊਨਲ ਨੇ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਤਮਗਾ ਨਾ ਜਿੱਤਣ ਤੋਂ ਦੁਖੀ ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਹ ਉਸ ਦਾ ਤੀਜਾ ਓਲੰਪਿਕ ਸੀ।